(ਕਹਾਣੀ) ਮਹਾਂਮਾਰੀ / ਲਾਲ ਸਿੰਘ

“ ਏਹ ਤਾਂ ਨੂਪੇ–ਬੋਘੇ-ਮੀਹੇ ਵਰਗੇ ਗ਼ੱਦਾਰਾਂ ਦੀਆਂ ਬੇੜੀਆਂ ‘ਚ ਵੱਟੇ ਪਏ…!!… ਨਹੀਂ ਹੁਣ ਨੂੰ ਨਕਸ਼ਾ ਹੋਰ ਦਾ ਹੋਰ ਹੋਣਾ ਸੀ…..!!!…ਖੜਕਵੇਂ ਸੰਗਰਾਮੀ ਘੋਲਾਂ ਨਾਲ ਜੁੜੀ ਪੰਜਾਬੀ ਅਣਖ ਐਉਂ ਹੀਣੀ ਨਹੀਂ ਸੀ ਹੋਣੀ , ਜਿਹੋ ਜਿਹੀ ਹੁਣ ਹੋਈ ਪਈ ਆ , ਕੁਰਸੀ ਭੁੱਖ ਪਿੱਛੇ……………., “(ਇਸੇ ਕਹਾਣੀ ਵਿੱਚੋਂ ) ਦੋਨੋਂ ਧਿਰਾਂ ਆਪਣੀ –ਆਪਣੀ ਥਾਂ ਅੜੀਆਂ ਖਲੋਤੀਆਂ ਸਨ । …

Continue reading

ਪਾਣੀ ਦੇ ਪਹਾੜ/ ਸਲੀਮ ਖ਼ਾਂ ਗਿਮੀ

ਬੇਰਾਂ ਕੰਜਰੀ ਨੇ ਰੇਸ਼ਮੀ ਸਲਵਾਰ ਚੁੱਕ ਕੇ ਗੋਰੀ ਪਿੰਨੀ ‘ਤੇ ਖੁਰਕਿਆ ਤੇ ਫ਼ਿਰ ਬੁਰਾ ਜਿਹਾ ਮੂੰਹ ਬਣਾ ਕੇ ਸਾਰੰਗੀ ਨਵਾਜ਼ ਉਸਤਾਦ ਨੂੰ ਪੁੱਛਿਆ :“ਵੇ ਉਸਤਾਦ, ਪਾਣੀ ਸਰੋ ਸਿਰ ਉਤਾਂਹ ਚੜ੍ਹਿਆ ਜਾ ਰਿਹਾ ਏ। ਥੱਲੇ ਕਦੋਂ ਉਤਰੇਗਾ।“ਉਸਤਾਦ ਰਹੀਮੂ ਨੇ ਠਾਂਹ ਡਿਗਦੀਆਂ ਮੁੱਛਾਂ ਨੂੰ ਥੁਕ ਲਾ ਕੇ ਉਤਾਂਹ ਖੜਾ ਕੀਤਾ ਤੇ ਬੋਲਿਆ :“ਜਿਉਂਦੀ ਰਹਵੇਂ, ਲੋਕਾਂ ਨੂੰ ਠਾਨ੍ਹ …

Continue reading

ਪਿੰਡ ਦੀ ਗੋਦ / ਮੋਹਨ ਲਾਲ ਫਿਲੌਰੀਆ

ਭਲਾ ਪਿੰਡ ਨੂੰ ਵੀ ਗੋਦ ਲਿਆ ਜਾ ਸਕਦਾ ਹੈ?ਕਿਉਂ ਪਿੰਡ ਨੂੰ ਕਿਉਂ ਨਹੀਂ ਗੋਦ ਲਿਆ ਜਾ ਸਕਦਾ?ਨਹੀਂ, ਪਿੰਡ ਦੀ ਗੋਦ ਵਿਚ ਵਸਿਆ ਜਾ ਸਕਦਾ ਹੈ। ਗੋਦ ਪਿੰਡ ਦੀ ਹੁੰਦੀ ਹੈ-ਪਿੰਡ ਪਿੰਡ ਹੁੰਦਾ ਹੈ। ਪਿੰਡ ਦੀ ਵਿਸ਼ਾਲ ਗੋਦ ਹੁੰਦੀ ਹੈ। ਪਿੰਡ ਨੂੰ ਗੋਦ ਲੈਣਾ ਪਿੰਡ ਨਾਲ ਮਜ਼ਾਕ ਹੈ। ਬਹੁਤ ਵੱਡਾ ਮਜ਼ਾਕ। ਲਓ ਜੀ ਫੁਰਮਾਨ ਆਇਆ ਕਿ …

Continue reading

ਕਹਾਣੀ/ ਇਕ ਮੁੱਠੀ ਅਸਮਾਨ- ਇੰਦਰਜੀਤਪਾਲ ਕੌਰ

”ਬੈਲੰਸ ਪਲੀਜ਼ ਬੈਲੰਸ। ਤੂੰ ਅਪਣੀ ਹਾਲਤ ਵੇਖੀ ਏ ਕਦੀ? ਰੁੱਖੀ ਚਮੜੀ, ਸੁੱਕੇ ਵਾਲ ਫਟੀਆਂ ਅੱਡੀਆਂ। ਜਦੋਂ ਤੈਨੂੰ ਐਨੇ ਸੰਘਣੇ ਤੇ ਲੰਬੇ ਵਾਲ ਸੰਭਾਲਣ ਦੀ ਵੇਹਲ ਨਹੀਂ ਤਾਂ ਇਹਨਾਂ ਨੂੰ ਕਟਵਾ ਕਿਉਂ ਨਹੀਂ ਦਿੰਦੀ। ਜੂੜਾ ਖੋਲ੍ਹ ਕੇ ਵੇਖ ਕਿੰਨੀਆਂ ਅੜ੍ਹਕਾਂ ਨੇ ਵਾਲਾਂ ਵਿਚ। ਜੇਕਰ ਐਦਾਂ ਹੀ ਹਫ਼ਤੇ ਵਿਚ ਚਾਰ ਦਿਨ ਬਿਨਾਂ ਕੰਘੀ ਕੀਤਿਆਂ, ਜੂੜਾ ਲਪੇਟ ਕੇ …

Continue reading

ਕਹਾਣੀ- ਕਬਰ-ਗਾਹ / ਭਗਵੰਤ ਰਸੂਲਪੁਰੀ

ਪਿੰਡ ਦਾ ਗੇਟ ਲੰਘ ਗਿਆ ਵੇਖ ਮਿਲਖੀ ਰਾਮ ਸੋਚਾਂ ਵਿਚ ਪਿਆ ਓਬੜ ਵਾਹੇ ਬੋਲਿਆ ਸੀ, ‘‘ਓਏ ਭਰਾਵਾ! ਰੋਕ ਦੇ ਰੋਕ ਦੇ… ।ਤੇ ਮਿਲਖੀ ਨੇ ਹੱਥਾਂ ਵਿਚ ਫੜਿਆ ਝੋਲਾ ਸਵਾਰ ਕੇ ਹੋਰ ਘੁੱਟ ਲਿਆ ਸੀ। ‘ਮਿਲਖੀ ਰਾਮਾ ਕੀ ਏ ਇਹਦੇ `ਚ ਛੁਣਛਣਾ! ਲਾ ਪਾ ਕੇ ਮੋਮਜ਼ਾਮੇ ਦਾ ਖ਼ਾਲੀ ਲਿਫ਼ਾਫ਼ਾ ਜਿਹਦੇ ਵਿਚ ਉਹ ਪੂਣੀ ਕਰਕੇ ਅਚਾਰ ਨਾਲ …

Continue reading

ਕਹਾਣੀ- ਸ਼ਾਇਦ….! ਬਲਵਿੰਦਰ ਬੁਲੇਟ

ਹਨੇਰੀਆਂ ਰਾਤਾਂ ਦਾ ਦੌਰ ਸੀ। ਉਦੋਂ ਜੁਗਨੂੰਆਂ ਦੀ ਸਰਦਾਰੀ ਹੁੰਦੀ ਸੀ ਤੇ ਤਾਰੇ ਸੂਰਜ ਹੋਣ ਦਾ ਦਾਅਵਾ ਕਰਦੇ ਸਨ। ਹਵਾ ਜਿਵੇਂ ਕਿਸੇ ਹੋਰ ਮੁਲਕ ਵਿਚ ਜਾ ਵੱਸੀ ਸੀ। ਜੇ ਕਦੇ-ਕਦੇ ਹਵਾ ਦਾ ਬੁੱਲ੍ਹਾ ਆਉਂਦਾ ਤਾਂ ਪਿੱਪਲ ਦੇ ਪੱਤੇ ਅਜੀਬ ਡਰਾਉਣੀ ਖ਼ਰ-ਖ਼ਰ ਦੀ ਆਵਾਜ਼ ਕਰਦੇ। ਰਾਤਾਂ ਨੂੰ ਮੰਜੀ ਹੇਠਾਂ ਚੂਹੀਆਂ ਦੀ ਹਰਕਤ ਸਾਫ਼ ਜ਼ਾਹਰ ਹੁੰਦੀ, ਜਿਵੇਂ …

Continue reading

ਕਹਾਣੀ- ‘ਅਨੰਤ ਕਥਾ…’/ ਵਿਸ਼ਵਜੋਤੀ ਧੀਰ

ਹਾਂ! ਮੈਂ ਇੱਕ ਕਥਾ… ਬਦਲਦੀਆਂ ਤਾਰੀਖਾਂ ਦੇ ਨਾਲ ਨਾਲ ਵਕਤ ਬਦਲਦਾ ਰਿਹਾ… ਪਰ ਮੈਂ ਓਥੇ ਦੀ ਓਥੇ… ਮੇਰੇ ਅੰਦਰ ਸਦਾ ਇੱਕ ਖੜੋਤ ਰਹੀ… ਮੇਰੇ ਵਿੱਚੋਂ ਹਵਾਂਕ ਆਉਂਦੀ ਹੈ… ਜਖਮ ਰਿਸਦੇ ਰਹਿੰਦੇ ਨੇ ਮੇਰੇ ਧੁਰ ਅੰਦਰ… ਮੈਂ ਆਪਣੀ ਤੈਅਸ਼ੁਦਾ ਜਿੰਦਗੀ ਵਿੱਚ ਭਟਕਦੀ ਫਿਰਦੀ ਹਾਂ… ਪਿੱਛਾ ਭਉਂ ਕੇ ਵੇਖਦੀ ਹਾਂ ਤਾਂ ਆਪਣਾ ਕੌੜਾ ਅਤੀਤ ਵੇਖ ਕੇ ਭੈ-ਭੀਤ …

Continue reading

ਧੀਆਂ / ਅਮਰਦੀਪ ਸਿੰਘ ਗਿੱਲ

“ਨਾ ਤੇਰਾ ਵੈਰ ਕੀ ਆ ਗਾਮਿਆ ਭਲਾ… ਨੰਜਣ ਤਾਏ ਨਾਲ?” ਘਰ ਦੀ ਕੱਢੀ ਦਾਰੂ ਦਾ ਭਰਿਆ ਪੌਣਾ ਗਲਾਸ ਇਕੋ ਸਾਹੇ ਖਾਲੀ ਕਰ ਕੇ ਵੱਟ ਤੇ ਰੱਖਦਿਆਂ ਤੋਤੀ ਨੇ ਅਜੀਬ ਜਿਹਾ ਮੂੰਹ ਬਣਾ ਕੇ ਗਾਮੇ ਤੋਂ ਪੁੱਛਿਆ। “ਲੈ ਦੱਸ…ਭਲਾ ਜੱਟਾਂ ਦੇ ਵੈਰ ਦਾ ਕੀ ਆ…ਭਾਵੇਂ ਬਿਨਾਂ ਗੱਲ ਤੋਂ ਹੀ ਪਾ ਲੈਣ… ਹਾ ਹਾ ਹਾ!” ਤੋਤੀ ਦੇ …

Continue reading

ਸੱਚੀ ਦਾਸਤਾਨ/ ਸ਼ਾਮ ਸਿੰਘ ਦੀ ਵਾਪਸੀ – ਗੁਰਚਰਨ ਸੱਗੂ

ਇਨਸਾਨ ਦੀ ਜ਼ਿੰਦਗੀ ਕੀ ਹੈ? ਇਹ ਕੈਸੀ ਬੁਝਾਰਤ ਹੈ ਜੋ ਬੁੱਝੀ ਨਹੀਂ ਜਾ ਸਕਦੀ। ਜ਼ਿੰਦਗੀ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਜਾ ਕੇ ਖ਼ਤਮ ਹੋ ਜਾਂਦੀ ਹੈ। ਇਸ ਸਫ਼ਰ ਵਿਚ ਅਨੇਕਾਂ ਘਟਨਾਵਾਂ ਵਾਪਰਦੀਆਂ ਹਨ, ਅਨੇਕਾਂ ਮੋੜ ਆਉਂਦੇ ਹਨ। ਕਈ ਰਾਹ ਖ਼ਤਮ ਹੋ ਜਾਂਦੇ ਹਨ ਤੇ ਕਈ ਨਵੇਂ ਰਸਤੇ ਬਣਦੇ ਰਹਿੰਦੇ ਹਨ।ਕੀ ਇਨ੍ਹਾਂ ਘਟਨਾਵਾਂ ਦਾ ਵਾਪਰਨਾ …

Continue reading

ਪੰਜ ਨਮਾਜ਼ੀ/ ਦਲਜੀਤ ਸਿੰਘ ਸ਼ਾਹੀ

ਹਾਰਨ ਠਾਹ-ਠਾਹ ਵੱਜ ਰਿਹਾ ਐ, ਕੰਨਾ ਦੇ ਪਰਦੇ ਪਾੜਨ ਵਾਲਾ ਰੌਲਾ ਚਾਰੇ ਪਾਸੇ ਪੈ ਰਿਹਾ ਹੈ। ਸਾਈਕਲਾਂ ਵਾਲੇ, ਠੇਲ੍ਹੇ ਵਾਲੇ ਸਕੂਟਰਾਂ ਵਾਲੇ ਇਸ ਭੀੜ ਵਾਲੇ ਬਾਜ਼ਾਰ ਵਿਚ ਦੀ ਲੰਘਣ ਨੂੰ ਇਕ ਦੂਜੇ ਤੋਂ ਕਾਹਲੇ ਪਏ ਹੋਏ ਦਿਖਾਈ ਦਿੰਦੇ ਹਨ। ਹਰੇਕ ਨੂੰ  ਕਾਹਲ ਨੇ ਮਾਰਿਆ ਹੋਇਆ। ਇਕ ਪਾਸੇ ਮੀਟ ਦੀਆਂ ਦੁਕਾਨਾਂ ਨੇ। ਬੱਕਰੇ ਕਸਾਈਆਂ ਦੇ ਖੋਖਿਆਂ …

Continue reading

SPORTS