ਬਾਬਰੀ ਮਸਜਿਦ ਨੂੰ ਧਰਮ ਲਈ ਨਹੀਂ, ਸੱਤਾ ਹਾਸਲ ਕਰਨ ਲਈ ਢਾਹਿਆ ਗਿਆ ਸੀ : ਆਨੰਦ ਪਟਵਰਧਨ

ਆਨੰਦ ਪਟਵਰਧਨ ਭਾਰਤ ਦੇ ਮਸ਼ਹੂਰ ਦਸਤਾਵੇਜ਼ੀ ਫ਼ਿਲਮ ਨਿਰਮਾਤਾ ਹਨ। ਪਟਵਰਧਨ, ਜਿਸ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ ਹਨ, ਨੂੰ ਸਮਾਜਕ, ਰਾਜਨੀਤਕ ਅਤੇ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਵਿਸ਼ਿਆਂ ‘ਤੇ ਫ਼ਿਲਮਾਂ ਬਣਾਉਣ ਲਈ ਜਾਣਿਆ ਜਾਂਦਾ ਹੈ। 1978 ਤੋਂ ਫ਼ਿਲਮਾਂ ਬਣਾਉਂਦੇ ਆ ਰਹੇ ਪਟਵਰਧਨ ਦੀਆਂ ਪ੍ਰਮੁਖਾਂ ਫ਼ਿਲਮਾਂ ਵਿਚ ‘ਕ੍ਰਾਂਤੀ ਕੀ ਤਰੰਗੇਂ, ਜ਼ਮੀਰ ਕੇ ਬੰਦੀ, ਰਾਮ ਕੇ ਨਾਮ, …

Continue reading

‘ਮੈਂ ਬਹੁਤ ਸ਼ਾਤਰ ਹਾਂ’/ ਦਵਿੰਦਰ ਦਮਨ

ਮੁਲਾਕਾਤੀ – ਸੁਸ਼ੀਲ ਦੁਸਾਂਝਹੁਣ: ਦਮਨ ਜੀ, ਤੁਸੀਂ ਚੜ੍ਹਦੀ ਉਮਰੇ ਗਾਇਕੀ ਦੇ ਖੇਤਰ ਵਿਚ ਆਏ, ਫਿਰ ਅਦਾਕਾਰ ਹੋ ਗਏ, ਫਿਰ ਨਾਟਕ ਲੇਖਕ ਤੇ ਫਿਰ ਨਿਰਦੇਸ਼ਕ। ਇਨ੍ਹਾਂ ਦਾ ਸੁਮੇਲ ਦਵਿੰਦਰ ਦਮਨ ਹੋ ਜਾਂਦਾ ਹੈ। ਦਵਿੰਦਰ ਨੇ ਇਨ੍ਹਾਂ ਚਾਰਾਂ ‘ਚੋਂ ਕਿਸ-ਕਿਸ ਦਾ ਬੁਰੀ ਤਰ੍ਹਾਂ ਦਮਨ ਕੀਤਾ ਤੇ ਕਿਸ-ਕਿਸ ਨੂੰ ਰੂਹ ਨਾਲ ਪਾਲਿਆ ਪੋਸਿਆ ਤੇ ਕਿਉਂ?ਦਮਨ :  ਮੈਂ ਬਹੁਤ …

Continue reading

ਮੇਰੀ ਕਵਿਤਾ ਈ ਮੇਰਾ ਵਜੂਦ ਐ / ਪਾਲ ਕੌਰ

‘ਹੁਣ’ ਵੱਲੋਂ ਲਈ ਗਈ ਲੰਬੀ ਮੁਲਾਕਾਤ ਵਿਚੋਂ ਕੁਝ ਅੰਸ਼ ਪਿਤਾ, ਪੱਗ ਤੇ ਪਿੱਠਹੁਣ : ਕਹਿੰਦੇ ਨੇ, ”ਬੱਚਾ ਜਨਮ ਤੋਂ ਇੱਕੀ ਦਿਨਾਂ ਵਿਚ ਆਪਣੇ ਪਿਉ ਦੀ ਪੱਗ ਪਛਾਣ ਲੈਂਦੈ, ਮੈਂ ਪਿੱਠ ਪਛਾਣ ਲਈ ਸੀ।”ਇਹ ਤੁਹਾਡਾ ਕਥਨ ਹੈ। ਕੀ ਮਾਜਰਾ ਹੈ ਇਹ?ਪਾਲ ਕੌਰ : ਮੇਰੇ ਜਨਮ ਤੋਂ ਪਹਿਲਾਂ ਪੰਜ ਭੈਣਾਂ ਸੀ ਤੇ ਉਨ੍ਹਾਂ ਤੋਂ ਮਗਰੋਂ ਦੋ ਭਰਾ …

Continue reading

ਮੈਂ ਸਦਾ ਮਨੁੱਖਤਾ ਦੇ ਭਲੇ ਦਾ ਮੋਰਚਾ ਮੱਲਿਐ/ ਜਸਵੰਤ ਸਿੰਘ ਕੰਵਲ

‘ਹੁਣ’ ਵਿਚੋਂ ਧੰਨਵਾਦ ਸਹਿਤ/ ਮੁਲਾਕਾਤੀ- ਅਵਤਾਰ ਜੰਡਿਆਲਵੀ/ ਸੁਸ਼ੀਲ ਦੁਸਾਂਝ ਥੋੜ੍ਹੀ ਜਿਹੀ ਰਾਤਹੁਣ – ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਤੁਸੀਂ ਸਟੇਜਾਂ ਤੋਂ ਤਰੱਨੁੰਮ ਵਿਚ ਗਾਉਂਦੇ ਹੁੰਦੇ ਸੀ, ਜੀਹਦਾ ਪਹਿਲਾ ਸ਼ੇਅਰ ਇਹ ਸੀ :-ਨਾ ਕਰ ਗਿਲਾ ਸੱਜਨੀ, ਗਮਾਂ ਦੀ ਇਹ ਰਾਤ ਥੋੜ੍ਹੀ ਹੈ,ਮੇਰੇ ਜ਼ਖ਼ਮਾਂ ਨੇ ਤੱਕ ਉਠ ਕੇ ਸਮੇਂ ਦੀ ਵਾਗ ਮੋੜੀ ਹੈ।ਏਨੇ ਸਾਲ ਗੁਜ਼ਰ ਜਾਣ …

Continue reading

ਲੋਕਧਾਰਾ ਅਧਿਐਨ ਸਿਰਫ਼ ਸਕਾਲਰਾਂ ਦਾ ਆਪਣੇ ਲਈ ਹੈ ਜਾਂ ਡਿਗਰੀਆਂ ਲੈਣ ਲਈ : ਡਾ. ਕਰਮਜੀਤ

ਡਾ. ਕਰਮਜੀਤ ਨਾਲ ਇਕ ਮੁਲਾਕਾਤ/ਸਰਬਜੀਤ ਕੌਰ ਬਾਵਾ ਸਵਾਲ : ਤੁਹਾਡੇ ਲੋਕਧਾਰਾ ਦੇ ਖੇਤਰ ਵਿਚ ਪ੍ਰਵੇਸ਼ ਸਮੇਂ ਇਸ ਖੇਤਰ ਦੀ ਕੀ ਸਥਿਤੀ ਸੀ? ਜਵਾਬ: ਜਦੋਂ ਮੈਂ ਐੱਮ. ਏ. ਕਰ ਰਿਹਾ ਸੀ, ਉਸ ਵੇਲੇ ਪੰਜਾਬੀ ਅਕਾਦਮਿਕਤਾ ਵਿਚ ਲੋਕਧਾਰਾ ਦੀ ਸਥਿਤੀ ਬਿਲਕੁਲ ਹੋਰ ਤਰ੍ਹਾਂ ਦੀ ਸੀ। ਇਸ ਸਮੇਂ ਤੱਕ ਲੋਕਧਾਰਾ ਸੁਤੰਤਰ ਅਧਿਐਨ ਖੇਤਰ ਵਜੋਂ ਅਕਾਦਮਿਕਤਾ ਵਿਚ ਸਥਾਪਿਤ ਨਹੀਂ …

Continue reading

ਗਲੇਨ ਡਰੇਗਰ ਦੀ ਮਾਰਕਸ ਨਾਲ ਖ਼ਿਆਲੀ ਮਿਲਣੀ/ ਅੰਗਰੇਜ਼ੀ ਤੋਂ ਉਲੱਥਾ – ਕਮਲ ਦੁਸਾਂਝ

ਇਕ ਅਨੋਖੀ ਮੁਲਾਕਾਤ ਇਹ ਵੀ ਮਨ ਬਹੁਤ ਬੇਚੈਨ ਹੋ ਰਿਹਾ ਸੀ। ਮੈਂ ਤੇਜ਼ ਕਦਮੀਂ ਟਹਿਲ ਰਿਹਾ ਸੀ। ਧੜਕਣ ਤੇਜ਼ ਹੋ ਗਈ। ਇਹ ਮੈਂ ਕੀ ਸੋਚ ਰਿਹਾ ਸੀ। ਮੁਲਾਕਾਤ! ਅਜਿਹੇ ਸਖ਼ਸ਼ ਨਾਲ ਜੋ ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕਾ ਹੈ। ਹਾਂ! ਇਹ ਸਖ਼ਸ਼ ਕੋਈ ਹੋਰ ਨਹੀਂ ਬਲਕਿ ਕਾਰਲ ਮਾਰਕਸ ਹੈ। ਮੈਂ ਕਾਰਲ ਮਾਰਕਸ ਤੋਂ ਅਪਣੇ ਸਵਾਲਾਂ …

Continue reading

ਧਰਮ ਇਕ ਖ਼ਿਆਲ ਹੈ…/ ਅੰਗਰੇਜ਼ੀ ਤੋਂ ਉਲੱਥਾ – ਅਵਤਾਰ ਜੰਡਿਆਲਵੀ

ਦਸੰਬਰ 18,1878ਲੰਡਨ ਦਾ ਸਿਆਲ। ਹਫ਼ਤੇ ਕੁ ਤੱਕ ਕ੍ਰਿਸਮਸ ਆ ਜਾਣੀ ਹੈ। ਦੁਕਾਨਾਂ ਤੋਹਫ਼ੇ ਖਰੀਦਣ ਵਾਲਿਆਂ ਨਾਲ ਭਰੀਆਂ ਪਈਆਂ ਹਨ। ਸ਼ਿਕਾਗੋ ਟ੍ਰਿਬਿਊਨ  ਦੇ ਪਤੱਰਕਾਰ ਦਾ ਜੁੰਮਾ ਲਗਾ ਹੈ, ਕਾਰਲ ਮਾਰਕਸ ਨੂੰ ਮਿਲੋ। ਕਿਹੋ ਜਹੀਆਂ ਗੱਲਾਂ ਕਰਦਾ ਹੈ? ਪੱਤਰਕਾਰ ਦੀ ਰਿਪੋਰਟ 5 ਜਨਵਰੀ 1879 ਦੇ ਪਰਚੇ ਵਿਚ ਛਪਦੀ ਹੈ-ਲੰਡਨ ਦੇ ਉਤਰ ਪੱਛਮੀ ਇਲਾਕੇ ਦੀ ਇਕ ਸੜਕ ਹੈ …

Continue reading

ਗੁਲਾਮ ਰੱਖਣ ਵਾਲਿਆਂ ਖ਼ਿਲਾਫ਼ ਨਵੀਂ ਜੰਗ ਜ਼ਰੂਰ ਸ਼ੁਰੂ ਹੋਵੇਗੀ : ਕਾਰਲ ਮਾਰਕਸ

ਸਰਬ ਸਮਿਆਂ ਦੀ ਮਹਾਨ ਸਖ਼ਸ਼ੀਅਤ ਕਾਰਲ ਮਾਰਕਸ ਦੇ 5 ਮਈ ਨੂੰ ਜਨਮ ਦਿਨ ਨੂੰ ਮੁੱਖ ਰੱਖਦਿਆਂ ‘ਹੁਣ’ ਨੇ ਆਪਣੇ 21ਵੇਂ ਅੰਕ ਦਾ ‘ਗੱਲਾਂ’ ਕਾਲਮ ਇਸ ਯੁੱਗ ਪੁਰਸ਼ ਨੂੰ ਸਮਰਪਤ ਕੀਤਾ ਸੀ। ਮਾਰਕਸ ਨਾਲ ਵੱਖ-ਵੱਖ ਵੇਲਿਆਂ ‘ਚ ਦੋ ਪੱਤਰਕਾਰਾਂ ਵਲੋਂ ਕੀਤੀਆਂ ਗੱਲਾਂ ਦੇ ਮਹੱਤਵਪੂਰਨ ਅੰਸ਼ਾਂ ਤੋਂ ਇਲਾਵਾ ਦਿਲਚਸਪ ਖ਼ਿਆਲੀ ਮੁਲਾਕਾਤ ਦੇ ਵੀ ਕੁੱਝ ਅੰਸ਼ ਕੈਨੇਡੀਅਨ ਅਖ਼ਬਾਰ …

Continue reading

ਉਲੀਆਨੋਵ ਤੋਂ ਲੈਨਿਨ ਹੋਣ ਤਕ / ‘ਹੁਣ’ ਦੇ 38ਵੇਂ ਅੰਕ ‘ਚੋਂ / ਅਨੁਵਾਦ- ਕਮਲ ਦੁਸਾਂਝ

1917 ਵਿਚ ਰੂਸ ਕਾਮਰੇਡ ਲੈਨਿਨ ਦੀ ਅਗਵਾਈ ਵਿਚ ਕਿਵੇਂ ਸਮਾਜਵਾਦੀ ਸੋਵੀਅਤ ਯੂਨੀਅਨ ਵਿਚ ਤਬਦੀਲ ਹੁੰਦੈ, ਇਹ ਦੁਨੀਆ ਦੇ ਇਤਿਹਾਸ ਦੀ ਹੁਣ ਤੱਕ ਦੀ ਸੱਭ ਤੋਂ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ। ਅੱਜ ਲੈਨਿਨ ਦਾ ਸੋਵੀਅਤ ਯੂਨੀਅਨ ਕਿਤੇ ਨਹੀਂ ਹੈ, ਪਰ ਕਾਮਰੇਡ ਲੈਨਿਨ ਨੇ ਕਾਰਲ ਮਾਰਕਸ ਦੇ ਵਿਗਿਆਨਕ ਸਿਧਾਂਤ ਨੂੰ ਜਿਵੇਂ ਰੂਪਾਂਤਰਤ ਕੀਤਾ; ਉਹਦੀ ਪ੍ਰਸੰਗਕਤਾ ਹੋਰ ਵੀ …

Continue reading

ਲੇਖਕ ਅਪਣੇ ਸਮੇਂ ਦੇ ਸਮਾਜੀ, ਸਿਆਸੀ ਹਾਲਾਤ ਤੋਂ ਆਜ਼ਾਦ ਨਹੀਂ ਹੁੰਦਾ :ਹਰਭਜਨ ਸਿੰਘ ਹੁੰਦਲ/ ‘ਹੁਣ’ ਦੇ 25ਵੇਂ ਅੰਕ `ਚੋਂ

ਬਿਖੜੇ ਰਾਹ ਹੁਣ : ਹੁੰਦਲ ਸਾਹਿਬ, ਤੁਸੀਂ ਸਿਆਸੀ ਤੌਰ `ਤੇ ਪ੍ਰਤੀਬੱਧ ਕਵੀ ਸਮਝੇ ਜਾਂਦੇ ਹੋ। ਇਸ ਬਿਖੜੇ ਰਾਹ ਉਤੇ ਤੁਰਦਿਆਂ ਕਈ ਮੁਸ਼ਕਲਾਂ ਦਾ ਸਾਹਮਣਾ ਤੁਸੀਂ ਕੀਤਾ। ਪਾਰਟੀ ਦਾ ਅਨੁਸ਼ਾਸਨ, ਅਪਣੇ ਆਪ ਵਿਚ ਵੱਡਾ ਮਸਲਾ ਹੈ। ਇਸ ਬਾਰੇ ਕੀ ਕਹੋਗੇ?ਹੁੰਦਲ : ਮਿੱਤਰੋ ਤੁਸੀਂ ਤਾਂ ਪਹਿਲਾ ਸਵਾਲ ਈ ਬੜਾ ਖ਼ਤਰਨਾਕ ਕਰ ਮਾਰਿਐ। ਮੇਰਾ ਖ਼ਿਆਲ ਐ, ਇਸ ਕਠਨ …

Continue reading

SPORTS