ਬੰਗਾਲੀ ਕਵਿਤਾ – ਨੰਗਾ ਰਾਜਾ /ਨੀਰੇਂਦਰਨਾਥ ਚੱਕਰਵਰਤੀ

ਸਭ ਦੇਖ ਰਹੇ ਸਨ, ਰਾਜਾ ਨੰਗਾ ਹੈਤਦ ਵੀਸਾਰੇ ਵਜਾ ਰਹੇ ਸੀ ਤਾੜੀਆਂਸਾਰੇ ਚੀਕ ਰਹੇ ਸੀ-ਸ਼ਾਬਾਸ਼, ਸ਼ਾਬਾਸ਼!ਕੋਈ ਸੰਸਕਾਰ-ਬੱਝਾ, ਕਿਸੇ ਨੂੰ ਡਰਕਿਸੇ ਨੇ ਅਪਣੀ ਅਕਲ ਦੂਜਿਆਂ ਕੋਲ ਗਹਿਣੇ ਰੱਖੀ,ਕੋਈ ਦੂਜਿਆਂ ਦੇ ਸਹਾਰੇ ਨਾ ਜਿਉਣ ਵਾਲਾਕੋਈ ਕ੍ਰਿਪਾ ਚਾਹਕ, ਉਮੀਦਵਾਰ, ਠੱਗਕੋਈ ਸੋਚ ਰਿਹਾ ਸੀ-ਰਾਜ-ਪੋਸ਼ਾਕ ਸੱਚਮੁੱਚ ਕਿੰਨੀ ਬਾਰੀਕ ਹੈਦਿਖਦੀ ਹਲਾਂਕਿ ਨਹੀਂ ਫੇਰ ਵੀ ਹੈਛੇਕੜ, ਹੋਣਾ ਅਸੰਭਵ ਨਹੀਂ ਉਸਦਾ। ਕਹਾਣੀ ਸਾਰੇ …

Continue reading

ਜੇ ਜਿੱਤ ਦਾ ਪਰਚਮ …/ ਕਿਰਨ ਪਾਹਵਾ

ਜੇ ਜਿੱਤ ਦਾ ਪਰਚਮ ਲੈ ਕੇ ਘਰ ਆ ਜਾਏ ਕਿਸਾਨ,ਫਿਰ ਹੋਲੀ ਦੇ ਰੰਗਾਂ ਦਾ ਵੀ ਦੂਣਾ ਹੋ ਜਾਏ ਮਾਣ।ਸਾਰੇ ਝਗੜੇ ਝੇੜੇ ਮੁੱਕਣ ਸਾਰੇ ਇੱਕ ਹੋ ਜਾਵਣ,ਸਾਰੇ ਲੋਕੀ ਹੱਸਣ ਵੱਸਣ ਗੀਤ ਖੁਸ਼ੀ ਦੇ ਗਾਵਣ,’ਕੱਠੇ ਹੋ ਕੇ ਕਰਨ ਕਲੋਲਾਂ ਢੋਲੇ ਮਾਹੀਏ ਗਾਣ।ਜੇ ਜਿੱਤ ਦਾ ਪਰਚਮ… ਇਹ ਗਰੀਬ ਅਮੀਰ ਵਾਲੇ ਜੇ ਪਾੜੇ ਸਾਰੇ ਮੁੱਕਣ,ਸਾਰੇ ਰਲ਼ ਕੇ ਦੇਸ਼ ਮੇਰੇ …

Continue reading

ਲਾਵਾਰਸ (ਦਵੱਈਆ ਛੰਦ)/ ਡਾ. ਨੌਰੰਗ ਸਿੰਘ ਮਾਂਗਟ

ਨਾ ਘਰ-ਬਾਰ ਨ ਕੌਡੀ ਖੀਸੇ, ਨਾ ਕੋ ਸੁਣੇ ਪੁਕਾਰਾਂ। ਕੋਰਾ-ਕੱਕਰ ਝੱਖੜ-ਝੋਲੇੇ, ਭੁੰਜੇ ਸੋਇ ਗੁਜ਼ਾਰਾਂ। ਪੇਟੋਂ ਭੁੱਖਾ ਬਦਨੋਂ ਨੰਗਾ, ਦੇਹੀ ਤੀਲਾ ਹੋਈ। ਤਾਰਿਆਂ ਛਾਂਉਂ ਰੈਣ ਬਸੇਰਾ, ਨਾ ਮੰਜੀ ਨਾ ਲੋਈ। ਅੰਤ ਕਾਲ ਵੀ ਛੱਤੋਂ ਵਾਂਝਾ, ਕੱਖ਼ਣ ਕੋ ਨਾ ਪਾਵੇ। ਮੁਰਦਾ ਪਿੰਜਰ ਧੂੜੇ ਰੁਲ਼ਦਾ, ਰੋਣ ਕਿਸੇ ਨਾ ਆਵੇ । ਦਯਾ ਬਰੋਬਰ ਤੀਰਥ ਨਾਹੀ, ਫੱਕਰ ਲਾਸ਼ ਉਠਾਈ । …

Continue reading

ਇਰਾਕੀ ਕਵਿਤਾ – ਕਫ਼ਨ/ ਸਿਨਾਨ ਅੰਤੂਨ

ਮੈਂ ਬੁਰਸ਼ ਚੁੱਕਿਆਮੌਤ ਚ ਡੁਬੋਇਆ ਹੋਇਆਤੇ ਬਣਾ ਦਿੱਤੀ ਇਕ ਖਿੜਕੀਯੁੱਧ ਦੀ ਕੰਧ ‘ਤੇ ਮੈਂ ਖੋਲ੍ਹੀ ਖਿੜਕੀਕਿਸੇ ਚੀਜ਼ ਦੀਭਾਲ ‘ਚ ਪਰਦੇਖਿਆਇਕ ਹੋਰ ਯੁੱਧ ਇਕ ਪਾਸੇਬੈਠੀ ਸੀ ਮਾਂਜੋ ਬੁਣ ਰਹੀ ਸੀ ਕਫ਼ਨਉਸ ਮ੍ਰਿਤਕ ਲਈਜੋ ਹਾਲੇ ਪੇਟ ਵਿਚ ਹੀ ਸੀ(1990) ਹਿੰਦੀ ਤੋਂ ਅਨੁਵਾਦ-ਸੁਸ਼ੀਲ ਦੁਸਾਂਝ Share on: WhatsApp

Continue reading

ਗੰਗਾ ਪੁੱਤਰੀ – ਬਲਵਿੰਦਰ ਸਿੰਘ ਸੰਧੂ

ਉਹ ਕੇਸ ਛੰਡਦੀ ਤਾਂ ਅੰਬਰ ਤਾਰਿਆਂ ਨਾਲ ਭਰ ਜਾਂਦਾ … ਸ਼ੀਸ਼ੇ ‘ਚ ਝਾਤ ਪਾਉਂਦੀ ਸ਼ੀਸ਼ਾ, ਚੰਨ ਹੋ ਜਾਂਦਾ …. ਅੱਖ ਪੁੱਟਦੀ ਦਿਨ ਉੱਗ ਪੈਂਦਾ.. ਪਲਕ ਸੁੱਟਦੀ ਰਾਤ ਡਿੱਗ ਪੈਂਦੀ …. ਉਹ ਤੁਰਦੀ ਤਾਂ ਧਰਤ ਝੋਲ ਖਾਂਦੀ… ਬਹਿੰਦੀ ਤਾਂ ਜਿ਼ਮੀਂ ਅਡੋਲ ਰਹਿੰਦੀ … ਧੁੱਪ ਓਹਦੇ ਤੇਜ਼ ਤੋਂ ਖ਼ੌਫ਼ ਖਾਂਦੀ …. ਹਵਾ ਉਹਦੇ ਸਾਹਾਂ ਦੀ ਸੁਗੰਧ ਚਾਹੁੰਦੀ …

Continue reading

ਅਸੀਂ ਕਿੱਲਾਂ ਬੋਲਦੀਆਂ! / ਰੰਜੀਵਨ ਸਿੰਘ

ਕਿਸਾਨ ਵੀਰੋ ਤੇ ਭੈਣੋਂ ਅਸੀਂ ਦਿੱਲੀ ਦੇ ਬਾਰਡਰ ਤੋਂ ਤੁਹਾਡੇ ਰਾਹ ਰੋਕਣ ਲਈ ਹੁਕਮਰਾਨ ਵੱਲੋਂ ਠੋਕੀਆਂ ਕਿੱਲਾਂ ਬੋਲਦੀਆਂ ਉੱਸਾਰੀਆਂ ਕੰਧਾਂ ਬੋਲਦੀਆਂ ਕਿਰਤੀਆਂ ਵੱਲੋਂ ਘੜੀਆਂ ਕਿਰਤੀਆਂ ਵੱਲੋਂ ਉਸਾਰੀਆਂ ਮਜਬੂਰੀ ਵੱਸ ਠੁਕੀਆਂ ਹਾਂ ਬੇ-ਮਨੇ ਉੱਸਰੀਆਂ ਹਾਂ ਦੋਖੀ ਨਹੀਂ ਪਰ ਅਸੀਂ ਤੁਹਾਡੇ ਤੁਸੀਂ ਆਓ ਜੰਮ-ਜੰਮ ਆਓ ਆਪਣੀ ਦਿੱਲੀ ਤੁਹਾਡਾ ਇਸਤਕਬਾਲ ਕਰਾਂਗੀਆਂ ਸਿਜਦਾ ਕਰਾਂਗੀਆਂ ਵਿੱਛ-ਵਿੱਛ ਜਾਵਾਂਗੀਆਂ ਢੇਰੀ ਹੋ ਜਾਵਾਂਗੀਆਂ ਕਦਮਾਂ ਵਿਚ ਤੁਹਾਡੇ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਹੋਵੇਗਾ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਹੋਵੇਗਾ…               98150-68816 Share on: WhatsApp

Continue reading

ਗ਼ਜ਼ਲ- ਸ਼ਮਸ਼ੇਰ ਮੋਹੀ

ਅਪਣੀ ਤਾਕਤ ’ਤੇ ਹੰਕਾਰ ਹੈ ਨ੍ਹੇਰ ਨੂੰ ਦੀਵਿਆਂ ਤੋਂ ਵੀ ਭੈਅ ਇਹ ਹੈ ਖਾਂਦਾ ਬੜਾ ਤੇ ਤਰਫ਼ਦਾਰੀ ਸੂਰਜ ਦੀ ਕਰਦਾ ਹੈ ਜੋ ਓਸ ਉੱਤੇ ਤਾਂ ਹੁੰਦੈ ਇਹ ਡਾਢਾ ਖ਼ਫ਼ਾ ਕੱਲ੍ਹ ਦਰਿਆ ਨੂੰ ਓਹਨਾਂ ਕਿਹਾ ਚੀਕ ਕੇ ਬਹੁਤ ਦੇਖੇ ਤੇਰੇ ਜਏ ਅਸੀਂ ਡੀਕ ਕੇ ਤੈਨੂੰ ਸਾਡੇ ਮੁਤਾਬਿਕ ਹੀ ਵਗਣਾ ਪਊ ਜਦ ਵੀ ਹੋਵੇਂਗਾ ਨਾਬਰ ਦਿਆਂਗੇ ਸੁਕਾ …

Continue reading

ਗੁਰਨਾਇਬ ਸਿੰਘ ਦੀਆਂ 6 ਕਵਿਤਾਵਾਂ

ਜੈ ਸ੍ਰੀ ਮੇਰੇ ਨੈਣਾਂ ਨੂੰ ਹਕੀਕਤ ਬਖ਼ਸ਼ ਮੇਰੇ ਮਾਲਕਸੁਪਨੇ ਵੇਖ ਵੇਖ ਤਾਂ ਪੱਕ ਗਏ ਨੇ ਹੁਣ ਇਹ ਬਾਪੂ ਦੀ ਸੋਟੀ ਤੇ ਲੰਗੋਟੀ ਤਾਂਨਿਰਾ ਕਪਟ ਹੈਗੌਡਸੇ ਦੀ ਗੋਲ਼ੀਸਮੇਂ ਦਾ ਸੱਚ ਹੈ ਬਾਪੂ ਦੇ ਮੁੱਖ ਚੋਂ ਨਿਕਲਿਆ ‘ਹੇ ਰਾਮਗਰੀਬ ਦੀ ਗਦਾ ਨਹੀਂ ਬਣ ਸਕਿਆਕਿਉਂਕਿਰਾਮ‘ਜੈ ਸ੍ਰੀ` ਨਾਲ ਹੀ ਪ੍ਰਸੰਨ ਹੁੰਦੇ ਹਨ ਇਸ ਦੀ ਪ੍ਰਾਪਤੀ ਲਈਕਿਸੇ ਦੀ ਭੈਣ ਨੂੰਨੱਕੋਂ …

Continue reading

ਰੁੱਤ ਬੇਈਮਾਨ ਹੋ ਗਈ – ਸੁਖਵਿੰਦਰ ਅੰਮ੍ਰਿਤ

ਕਿੱਥੇ ਰੱਖ ਲਾਂ ਲਕੋ ਕੇ ਤੈਨੂੰ ਕਣਕੇ ਸੁੱਖਾਂ ਨਾਲ ਵੇਖਿਆ ਤੇ ਚਾਵਾਂ ਨਾਲ ਪਾਲਿਆ ਪਾਣੀ ਪਾਣੀ ਕਰਦੀ ਨੂੰ ਲਹੂ ਵੀ ਪਿਆਲਿਆ ਮੇਰੀਏ ਰਕਾਨ ਫ਼ਸਲੇ ਦੋ ਪੈਰ ਨਾ ਤੁਰੀ ਹਿੱਕ ਤਣ ਕੇ ਰੁੱਤ ਬੇਈਮਾਨ ਹੋ ਗਈ… ਸਾਉਣੀ ਦੀ ਕਮਾਈ ਸਾਰੀ ਤੇਰੇ ਸਿਰੋਂ ਵਾਰ ’ਤੀ ਸ਼ਾਹੂਕਾਰਾਂ ਕੋਲੋਂ ਮੈਂ ਤਾਂ ਫੜਿਆ ਉਧਾਰ ਵੀ ਕਾਹਦੀ ਤੈਨੂੰ ਘਾਟ ਰਹਿ ਗਈ …

Continue reading

ਅੱਛੇ ਦਿਨ ਕਦੋਂ ਆਉਣੇ ਨੇ ?: ਮੋਹਨਜੀਤ

ਸਵੇਰ ਹੁੰਦਿਆਂ ਈਕੋਈ ਆਵਾਜ਼ ਪੁੱਛਦੀ ਅੱਛੇ ਦਿਨ ਕਦੋਂ ਆਉਣੇ ਨੇ ?ਕਹਿੰਦਾ ਹਾਂ :ਮੈਂ ਵੀ ਉਡੀਕ ਵਿਚ ਹਾਂ ਆਉਂਦੇ ਈ ਹੋਣਗੇਕਈ ਵਰ੍ਹਿਆਂ ਦਾ ਪੈਂਡਾ ਏਹਜ਼ਾਰਾਂ ਮੀਲਾਂ ਦਾ ਸਫ਼ਰ ਏਥਕਾਵਟ ਹੌਲ਼ੀ ਹੌਲ਼ੀ ਉੱਤਰਦੀ ਏਕਿਸੇ ਰਮਣੀਕ ਥਾਂ ‘ਤੇ ਸੁਸਤਾਉਂਦੇ ਹੋਣਗੇਆਉਂਦੇ ਈ ਹੋਣਗੇ ਧਰਮੀ ਨੇਸਾਂਈ ਲੋਕ ਨੇਰਾਹ ਵਿਚ ਅਨੇਕਾਂ ਨਦੀਆਂ ਨੇਕਿਸੇ ਨਦੀ ਕੰਢੇ ਪੂਜਾ ਕਰਾਉਂਦੇ ਹੋਣਗੇਅੱਛੇ ਜੁ ਹੋਏ, ਅੱਛੇ …

Continue reading

SPORTS