ਪੰਜਾਬ ਵਿਚ ਓਮੀਕਰੋਨ ਦੀ ਦਸਤਕ-ਸਪੇਨ ਤੋਂ ਵਾਪਸ ਆਏ ਵਿਅਕਤੀ ਵਿਚ ਮਿਲਿਆ ਨਵਾਂ ਵੈਰੀਏਂਟ-ਕੋਰੋਨਾ ਦੀ ਤੀਜੀ ਲਹਿਰ ਆਉਣ ਦਾ ਖ਼ਤਰਾ ਵਧਿਆ | ਕਸ਼ਮੀਰ ਦੇ ਅਨੰਤਨਾਗ ਅਤੇ ਕੁਲਗਾਮ ਵਿਚ ਮੁਕਾਬਲੇ ਦੌਰਾਨ 2 ਪਾਕਿਸਤਾਨੀਆਂ ਸਣੇ 6 ਦਹਿਸ਼ਤਗਰਦਾਂ ਦੇ ਮਾਰੇ ਜਾਣ ਦਾ ਦਾਅਵਾ | ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਇਕ ਹੋਰ ਚੋਣ ਦਾਅ-ਆਸ਼ਾ-ਮਿਡ ਡੇਅ ਮੀਲ ਵਰਕਰਾਂ ਦਾ ਭੱਤਾ ਵਧਾਇਆ-ਮੈਟਰਨਿਟੀ ਲੀਵ ਵੀ ਮਿਲੇਗੀ | ਚੰਡੀਗੜ੍ਹ ਵਿਚ ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ-ਰਾਜੇਵਾਲ ਦਾ ਦਾਅਵਾ ਕਿ ਚੰਡੀਗੜ੍ਹ ਵਿਚ ਆਪ ਨੂੰ ਕਿਸਾਨ ਅੰਦੋਲਨ ਕਰ ਕੇ ਹੀ ਮਿਲੀ ਜਿੱਤ | ਬਿਕਰਮ ਸਿੰਘ ਮਜੀਠੀਆ ਨੂੰ ਹਾਲੇ ਜ਼ਮਾਨਤ ਨਹੀਂ-ਹਾਈਕੋਰਟ ਨੇ ਸੁਣਵਾਈ 5 ਜਨਵਰੀ ਤੱਕ ਟਾਲ਼ੀ | ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ `ਤੇ ਭਾਜਪਾ ਨੇ ਲਾਏ ਕਰੋੜਾਂ ਦੇ ਘੁਟਾਲੇ ਦੇ ਇਲਜ਼ਾਮ | ਪੰਜਾਬ ਕਾਂਗਰਸ ਨੁੰ ਇਕ ਹੋਰ ਝਟਕਾ-ਲਾਲੀ ਮਜੀਠੀਆ ਨੇ ਪਨਗ੍ਰੇਨ ਦੀ ਚੇਅਰਮੈਨੀ ਛੱਡੀ-ਭਾਜਪਾ ਵਿਚ ਸ਼ਾਮਲ ਹੋਣ ਦੀ ਸੰਭਾਵਨਾ | ਚੰਡੀਗੜ੍ਹ ਵਿਚ ਬਗਾਵਤ ਦੇ ਡਰੋਂ ਅਰਵਿੰਦ ਕੇਜਰੀਵਾਲ ਨੇ ਜਿੱਤੇ ਕੌਂਸਲਰਾਂ ਨੂੰ ਪਾਰਟੀ ਨਾਲ਼ ਗੱਦਾਰੀ ਨਾ ਕਰਨ ਦੀ ਜਨਤਕ ਸੌਂਹ ਚੁਕਾਈ | ਰਾਹੁਲ ਗਾਂਧੀ ਦਾ 3 ਜਨਵਰੀ ਦਾ ਪੰਜਾਬ ਦੌਰਾ ਰੱਦ | ਮਹਾਤਮਾ ਗਾਂਧੀ ਨੂੰ ਗਾਲੀ ਗਲੋਚ ਕਰਨ ਵਾਲਾ ਸਾਧ ਕਾਲੀਚਰਨ ਗ੍ਰਿਫ਼ਤਾਰ | ਜੰਮੂ ਰਹਿੰਦੇ ਪੰਜਾਬੀ ਕਹਾਣੀਕਾਰ ਖ਼ਾਲਿਦ ਹੁਸੈਨ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਦੇਣ ਦਾ ਐਲਾਨ