ਕੈਲਗਰੀ: ਦੁਨੀਆਂ ਦੇ 163 ਦੇਸ਼ਾਂ ਵਿੱਚ ਸ਼ੁੱਕਰਵਾਰ ਸਤੰਬਰ 20 ਨੂੰ ਸਕੂਲੀ ਬੱਚਿਆਂ ਵਲੋਂ ਵਾਤਾਵਰਣ ਦੇ ਹੱਕ ਤੇ ਗਲੋਬਲ ਵਾਰਮਿੰਗ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ, ਜਿਨ੍ਹਾਂ ਵਿੱਚ 40 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਸੇ ਲੜੀ ਵਿੱਚ ਕੈਲਗਰੀ ਦੇ ਸਿਟੀ ਹਾਲ ਸਾਹਮਣੇ ਵੀ ਇੱਕ ਭਾਰੀ ਰੋਸ ਪ੍ਰਦਰਸ਼ਨ ਤੇ ਪਰੇਡ ਕੱਢੀ ਗਈ।ਜਿਸ ਵਿੱਚ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਤੇ ਸਿੱਖ ਵਿਰਸਾ ਇੰਟਰਨੈਸ਼ਨਲ ਦੇ 20-25 ਵਲੰਟੀਅਰਜ਼ ਵਲੋਂ ਵੀ ਭਾਗ ਲਿਆ ਗਿਆ। ਜਿਥੇ ਭਾਰੀ ਗਿਣਤੀ ਵਿੱਚ ਪੁੱਜੇ ਪ੍ਰਦਰਸ਼ਨਕਾਰੀਆਂ ਵਲੋਂ ਸਰਕਾਰਾਂ ਨੂੰ ਗਲੋਬਲ ਵਾਰਮਿੰਗ ਨਾਲ ਹੋ ਰਹੀ ਤੇ ਹੋਣ ਜਾ ਰਹੀ ਤਬਾਹੀ ਲਈ ਜਲਦ ਐਕਸ਼ਨ ਲੈਣ ਦੀ ਗੱਲ ਕੀਤੀ ਗਈ। ਯਾਦ ਰਹੇ ਇਹ ਮੁਜ਼ਾਹਰੇ ਉਸ ਲੜੀ ਦਾ ਹਿੱਸਾ ਹਨ, ਜੋ ਪਿਛਲੇ ਇੱਕ ਸਾਲ ਤੋਂ ਸਕੂਲੀ ਬੱਚਿਆਂ ਵਲੋਂ ਦੁਨੀਆਂ ਭਰ ਚਲਾਈ ਜਾ ਰਹੀ ਹੈ, ਜਿਸ ਦੌਰਾਨ ਹਰ ਸ਼ੁੱਕਰਵਾਰ ਨੂੰ ਸਕੂਲੀ ਬੱਚੇ ਵੱਖ-ਵੱਖ ਦੇਸ਼ਾਂ ਤੇ ਸ਼ਹਿਰਾਂ ਵਿੱਚ ਸਰਕਾਰੀ ਦਫਤਰਾਂ ਜਾਂ ਪਾਰਲੀਮੈਂਟ ਸਾਹਮਣੇ ਪ੍ਰਦਰਸ਼ਨ ਕਰਦੇ ਹਨ ਕਿ ਉਨ੍ਹਾਂ ਦਾ ਭਵਿੱਖ ਬਚਾਉਣ ਲਈ ਕੁਝ ਕਰੋ।ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਹੁਣ ਤੱਕ ਕੀਤੀ ਤਰੱਕੀ ਦੇ ਕੋਈ ਅਰਥ ਨਹੀਂ ਹੋਣਗੇ, ਜੇ ਮਨੁੱਖਤਾ ਹੀ ਖਤਮ ਹੋ ਗਈ। Share on: WhatsApp
Continue reading