22
Jun
ਰੁੱਤਾਂ ਆਣੀਆਂ ਤੇ ਰੁੱਤਾਂ ਜਾਣੀਆਂ/ ਕਮਲਜੀਤ ਕੌਰ ਧਾਲੀਵਾਲ

ਜੋ ਲੰਘ ਗਈਆਂ ਮੁੜ ਨਹੀਓਂ ਆਣੀਆਂ
ਵੇ ਮੇਰੇ ਹਾਣੀਆ
ਨਾ ਕੁੱਜਾ
ਨਾ ਹਾਰਾ
ਨਾ ਲੱਸੀ
ਨਾ ਸਾਗ
ਨਾ ਲੱਭੇ ਹੱਟੀ ਵਾਲਾ ਰੂੰਗ਼ਾ
ਤੇ ਨਾ ਲੱਭਣ ਮੱਖਾਣੀਆਂ,
ਰੁੱਤਾਂ ਆਣੀਆਂ ਤੇ ਰੁੱਤਾਂ ਜਾਣੀਆਂ
ਜੋ ਲੰਘ ਗਈਆਂ ਮੁੜ ਨਹੀਓਂ ਆਣੀਆਂ
ਨਾ ਲੱਭੇ ਉਹ ਡੀਟੀ ਪਾਲਾ ਤੇ ਨਾ ਲੱਭੇ ਉਹ ਟੋਲਾ
ਨਾ ਲੱਭਣ ਉਹ ਗਲੀਆਂ
ਜਿੱਥੇ ਖੇਡਦੇ ਹੁੰਦੇ ਸੀ
ਜਦ ਹੁੰਦੀਆ ਸੀ ਉਮਰਾਂ ਨਿਆਣੀਆਂ
ਰੁੱਤਾਂ ਆਣੀਆਂ ਤੇ ਜਾਣੀਆਂ
ਜੋ ਲੰਘ ਗਈਆਂ ਮੁੜ ਨਹੀਓਂ ਆਣੀਆਂ
ਨਾ ਲੱਭਣ ਉਹ ਪਿੱਪੀਲੀਆਂ
ਨਾ ਲੱਭਣ ਉਹ ਪੀਘਾਂ
ਜਿੱਥੇ ਕੱਤੀਦਾ ਸੀ
ਹੁੰਦੀ ਸੀ ਗਿੱਧੇ ਦੀ ਧਮਾਲ
ਕੱਠੀਆਂ ਬੈਠੀਆਂ ਸਹੇਲੀਆਂ ਨੂੰ ਹੋਗੇ ਕਈ ਸਾਲ
ਨਾ ਉਹ ਗਾਉਣੇ ਗੀਤ ਤੇ ਲੋਹੜੀਆਂ ਪਵਾਣੀਆਂ
ਰੁੱਤਾਂ ਆਣੀਆਂ ਤੇ ਰੁੱਤਾਂ ਜਾਣੀਆਂ
ਜੋ ਲੰਘ ਗਈਆਂ ਮੁੜ ਨਹੀਓਂ ਆਣੀਆਂ
ਵੇ ਮੇਰੇ ਹਾਣੀਆਂ
ਨਾ ਬੁਝਣੀਆਂ ਬਾਤਾਂ ਤੇ ਨਾ ਅੱਗ ਸੇਕਣੀ
ਨਾ ਸਾਰੇ ਘਰ ਰਲ ਕੇ ਫਿਲਮ ਦੇਖਣੀ
ਤੇ ਨਾ ਬੇਬੇ ਬਾਪੂ ਤਾਂਈ ਸੁਣਾਉਣੀਆਂ ਕਹਾਣੀਆਂ
ਰੁਤਾਂ ਆਣੀਆਂ ਤੇ ਰੁੱਤਾਂ ਜਾਣੀਆਂ
ਜੋ ਲੰਘ ਗਈਆਂ ਮੁੜ ਨਹੀਓਂ ਆਣੀਆਂ
ਵੇ ਮੇਰੇ ਹਾਣੀਆ।