fbpx Nawidunia - Kul Sansar Ek Parivar

ਸਰੋਜ ਖਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ


ਨਵੀਂ ਦਿੱਲੀ : ਆਪਣੇ ਡਾਂਸ ਅਤੇ ਕੋਰੀਓਗਰਾਫ਼ੀ ਨਾਲ ਸਭ ਦੇ ਦਿਲਾਂ ਵਿਚ ਥਾਂ ਬਣਾਉਣ ਵਾਲੀ ਸਰੋਜ ਖਾਨ ਦਾ ਸ਼ੁੱਕਰਵਾਰ ਦਿਲ ਦਾ ਦੌਰਾਨ ਪੈਣ ਕਾਰਨ ਮੁੰਬਈ ਵਿਚ ਦੇਹਾਂਤ ਹੋ ਗਿਆ। ਸਰੋਜ ਖਾਨ ਨੂੰ ਸਾਹ ਲੈਣ ਵਿਚ ਪ੍ਰੇਸ਼ਾਨੀ ਹੋਣ ਕਾਰਨ ਕੁਝ ਦਿਨ ਪਹਿਲਾਂ ਬਾਂਦਰਾ ਵਿਚ ਸਥਿਤ ਗੁਰੂ ਨਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਦੇਰ ਰਾਤ ਕਰੀਬ1.52 ‘ਤੇ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 71 ਸਾਲ ਦੀ ਉਮਰ ਵਿਚ ਸਰੋਜ ਖਾਨ ਨੇ ਦੁਨੀਆ ਨੂੰ ਅਲਵਿਦਾ ਕਿਹਾ। ਹਸਪਤਾਲ ਵਿਚ ਦਾਖ਼ਲ ਹੋਣ ਮਗਰੋਂ ਸਰੋਜ ਖਾਨ ਦਾ ਕਰੋਨਾ ਟੈਸਟ ਵੀ ਕਰਵਾਇਆ ਗਿਆ ਸੀ, ਹਾਲਾਂਕਿ ਉਹ ਨੈਗੇਟਿਵ ਆਇਆ ਸੀ।
ਸਰੋਜ ਖਾਨ ਦੀ ਹਸਪਤਾਲ ਵਿਚ ਰਹਿੰਦਿਆਂ ਸਿਹਤ ਵਿਚ ਸੁਧਾਰ ਹੋ ਰਿਹਾ ਸੀ। ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਪਰ ਉਨ੍ਹਾਂ ਨੇ ਦੇਰ ਰਾਤ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਉਨ੍ਹਾਂ ਨੇ ਕਰੀਬ 2000 ਤੋਂ ਵੱਧ ਗਾਣਿਆਂ ਵਿਚ ਕੋਰੀਓਗਰਾਫ਼ੀ ਕੀਤੀ ਹੈ। ਆਪਣੇ ਕੰਮ ਲਈ ਸਰੋਜ ਖਾਨ ਨੂੰ 3 ਵਾਰ ਨੈਸ਼ਨਲ ਐਵਾਰਡ ਨਾਲ ਵੀ ਨਵਾਜਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਸਰੋਜ ਖਾਨ ਨੇ ਕਈ ਮਸ਼ਹੂਰ ਗਾਣਿਆਂ ‘ਤੇ ਹਮੇਸ਼ਾ ਯਾਦ ਰਹਿਣ ਵਾਲੀ ਕੋਰੀਓਗਰਾਫੀ ਕੀਤੀ ਹੈ, ਜਿਸ ਵਿਚ ‘ਡੋਲਾ ਰੇ ਡੋਲਾ’, ‘ਏਕ ਦੋ ਤੀਨ’ ‘ਯੇ ਇਸ਼ਕ ਹਾਏ’ ਅਤੇ ‘ਨਿੰਬੁੜਾ’ ਸ਼ਾਮਲ ਹੈ।

Share this post

Leave a Reply

Your email address will not be published. Required fields are marked *