03
Jul
ਜੈ ਸ੍ਰੀ ਰਾਮ ਨਾ ਕਹਿਣ ’ਤੇ 9 ਮੁਸਲਮਾਨਾਂ ਦੀ ਕੀਤੀ ਸੀ ਹੱਤਿਆ :ਦਿੱਲੀ ਪੁਲੀਸ
ਨਵੀਂ ਦਿੱਲੀ– ਦਿੱਲੀ ਪੁਲੀਸ ਨੇ ਅਦਾਲਤ ਵਿਚ ਦਾਇਰ ਕੀਤੀ ਆਪਣੀ ਚਾਰਜਸ਼ੀਟ ਵਿਚ ਕਿਹਾ ਹੈ ਕਿ ਫਰਵਰੀ ਵਿਚ ਉੱਤਰ-ਪੂਰਬੀ ਦਿੱਲੀ ਵਿਚ ਹੋਏ ਦੰਗਿਆਂ ਦੌਰਾਨ ਕੁਝ ਦੰਗਾਕਾਰੀਆਂ ਵੱਟਸਐਪ ਗਰੁੱਪ ਰਾਹੀਂ ਇਕ-ਦੂਜੇ ਦੇ ਸੰਪਰਕ ਵਿਚ ਸਨ ਤੇ ਜੈ ਸ੍ਰੀ ਰਾਮ ਨਾ ਕਹਿਣ ’ਤੇ ਉਨ੍ਹਾਂ ਨੇ 9 ਮੁਸਲਮਾਨਾਂ ਦੀ ਹੱਤਿਆ ਕਰ ਦਿੱਤੀ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਸਾਰੇ ਮੁਲਜ਼ਮ ਮੁਸਲਮਾਨਾਂ ਤੋਂ ਬਦਲਾ ਲੈਣ ਲਈ 25 ਫਰਵਰੀ ਨੂੰ ਬਣਾਏ ਕੱਟੜ ਹਿੰਦੂਤਵ ਏਕਤਾ ਗੁਰੱਪ ਨਾਲ ਜੁੜੇ ਸਨ। ਇਨ੍ਹਾਂ ਲੋਕਾਂ ਨੇ ਇਸ ਗਰੁੱਪ ਦੀ ਵਰਤੋਂ ਇਕ-ਦੂਜੇ ਨਾਲ ਸੰਪਰਕ ਰੱਖਣ ਤੇ ਇਕ-ਦੂਜੇ ਨੂੰ ਹਥਿਆਰ ਅਤੇ ਗੋਲਾ ਬਾਰੂਦ ਮੁਹੱਈਆ ਕਰਾਉਣ ਲਈ ਕੀਤੀ ਸੀ। ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਵਟਸਐਪ ਗਰੁੱਪ ਬਣਾਉਣ ਵਾਲਾ ਫ਼ਰਾਰ ਹੈ। ਚਾਰਜਸ਼ੀਟ ਵਿੱਚ ਕਿਹਾ ਗਿਆ ਕਿ 25 ਫਰਵਰੀ ਨੂੰ 12:49 ਮਿੰਟ ‘ਤੇ’ ਕੱਟੜ ਹਿੰਦੂਤਵ ਏਕਤਾ ‘ਗਰੁੱਪ ਬਣਾਇਆ ਗਿਆ ਸੀ। ਸ਼ੁਰੂ ਵਿਚ ਸਮੂਹ ਦੇ 125 ਮੈਂਬਰ ਸਨ। ਇਨ੍ਹਾਂ 125 ਵਿਅਕਤੀਆਂ ਵਿਚੋਂ 47 ਜਣੇ 8 ਮਾਰਚ ਨੂੰ ਇਸ ਸਮੂਹ ਵਿਚੋਂ ਬਾਹਰ ਗਏ।
Related posts:
ਪੰਜਵੀਂ, ਅੱਠਵੀਂ ਤੇ ਦਸਵੀਂ ਦੇ ਵਿਦਿਆਰਥੀ ਬਿਨਾਂ ਪ੍ਰੀਖਿਆਵਾਂ ਦੇ ਹੋਣਗੇ ਪਾਸ
21 ਅਪ੍ਰੈਲ ਨੂੰ ਦਿੱਲੀ ਵੱਲ ਵੱਡੇ ਪੱਧਰ 'ਤੇ ਕੂਚ ਕੀਤਾ ਜਾਵੇਗਾ : ਉਗਰਾਹਾਂ
ਲਹਿੰਦੇ ਪੰਜਾਬ ਦੇ ਪੰਜਾਬੀ ਲੇਖਕ ਮੁਹੰਮਦ ਜੁਨੈਦ ਅਕਰਮ ਦਾ ਇੰਤਕਾਲ
ਸੁਖਬੀਰ ਬਾਦਲ ਦੇ ਦਲਿਤ ਉਪ ਮੁੱਖ ਮੰਤਰੀ ਵਾਲੇ ਬਿਆਨ 'ਤੇ ਭਖੀ ਸਿਆਸਤ
ਕਰੋਨਾ ਕਾਰਨ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ, ਬਾਰ੍ਹਵੀਂ ਦੀਆਂ ਮੁਲਤਵੀ
ਕਰੋਨਾ : ਅੱਧੀ ਆਬਾਦੀ ਨੂੰ ਪੂਰਾ ਖਾਣਾ ਨਸੀਬ ਨਹੀਂ, ਬ੍ਰਾਜ਼ੀਲ ਵਿੱਚ ਦੋ ਕਰੋੜ ਭੁੱਖੇ ਮਰਨ ਲਈ ਮਜਬੂਰ