ਬਾਦਲ ਦੇ ‘ਸੰਗਤ ਦਰਸ਼ਨ’ ‘ਚ ਜਦੋਂ ਮੁੱਖ ਮੰਤਰੀ ਜਾਣ ਲੱਗੇ ਤਾਂ ਦਲਿਤ ਔਰਤਾਂ ਬੋਲੀਆਂ ‘ਆਇਉ ਵੋਟਾਂ ਮੰਗਣ ਰੋੜੇ ਮਾਰਾਂ ਗੀਆਂ’

ਲੰਬੀ/ਮਲੋਟ  (ਨਦਬ) : ਸੰਗਤ ਦਰਸ਼ਨ ਦੌਰਾਨ ਪਿੰਡ ਛਾਪਿਆਂਵਾਲੀ ‘ਚ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਜਦੋਂ ਅਪਣੇ ਹਲਕੇ ਦੇ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਦੱਸ ਰਹੇ ਸਨ ਤਾਂ ਇਸ ਦੌਰਾਨ ਪੰਡਾਲ ਦੇ ਅੰਦਰ ਔਰਤਾਂ ਕੁੱਝ ਬੋਲ ਰਹੀਆਂ ਸਨ। ਸ਼ਾਇਦ ਉਨ੍ਹਾਂ ਦੀ ਉਤਸੁਕਤਾ ਜ਼ਿਆਦਾ ਹੋ ਰਹੀ ਸੀ ਕਿਉਂਕਿ ਉਹ ਅੱਗੇ ਜਾਣਾ ਚਾਹੁੰਦੀਆਂ ਸਨ, ਪਰ ਮੁੱਖ ਮੰਤਰੀ ਬਾਦਲ ਦਾ ਜਾਣ ਦਾ ਵੇਲਾ ਹੋ ਰਿਹਾ ਸੀ। ਜਦੋਂ ਪੁਲੀਸ ਨੇ ਇਨ੍ਹਾਂ ਔਰਤਾਂ ਦੀ ਇਕ ਨਾ ਚੱਲਣ ਦਿਤੀ ਅਤੇ ਮੁੱਖ ਮੰਤਰੀ ਵੀ ਉੱਠ ਕੇ ਜਾਣ ਲੱਗੇ ਤਾਂ ਫਿਰ ਦਬੀ ਆਵਾਜ਼ ਜੋਸ਼ੀਲੀ ਗਰਜ ਬਣ ਕੇ ਉੱਠੀ ਕਿ, ‘ਹੁਣ ਆਇਉ ਵੋਟਾਂ ਮੰਗਣ, ਰੋੜੇ ਮਾਰਾਂਗੀਆਂ।’ ਟੀ.ਬੀ. ਅਤੇ ਬਵਾਸੀਰ ਤੋਂ ਪੀੜਦ ਢਾਣੀ ਛਾਪਿਆਂਵਾਲੀ ਦੀ ਕ੍ਰਿਸ਼ਨਾ ਦੇਵੀ, ਸਵਰਨ ਕੌਰ, ਲਖਵਿੰਦਰ ਕੌਰ, ਮੂਰਤੀ ਦੇਵੀ, ਊਸ਼ਾ ਰਾਣੀ ਆਦਿ ਨੇ ਕਿਹਾ ਕਿ ਨਾ ਕੋਈ ਸ਼ਗਨ ਯੋਜਨਾ ਅਤੇ ਨਾ ਹੀ ਪੈਨਸ਼ਨ ਸਮੇਂ ‘ਤੇ ਮਿਲਦੀ ਹੈ। ਦੀਪ ਸਿੰਘ ਨੇ ਦਸਿਆ ਕਿ ਨਰੇਗਾ ਦੇ ਤਹਿਤ ਕੰਮ ਤਾਂ ਮਿਲਦਾ ਹੈ, ਪਰ ਪੈਸੇ ਨਹੀਂ ਮਿਲਦੇ। ਸਵਰਨ ਕੌਰ ਦਾ ਕਹਿਣਾ ਸੀ, ਤਿੰਨ ਸਾਲ ਬਾਅਦ ਵੀ ਉਨ੍ਹਾਂ ਨੂੰ ਰਕਾਰ ਦੀ ਸ਼ਗਨ ਯੋਜਨਾ ਵਲਾ ਲਾਭ ਨਹੀਂ ਮਿਲਿਆ। ਜਦਕਿ ਉਨ੍ਹਾਂ ਲਗਭਗ 4 ਮਹੀਨੇ ਪਹਿਲਾਂ ਅਪਣੀ ਦੂਜੀ ਕੁੜੀ ਦਾ ਵੀ ਵਿਆਹ ਵਿਆਹ ਕਰ ਦਿਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਸਮੱਸਿਆ ਲੈ ਕੇ ਮੁੱਖ ਮੰਤਰੀ ਨੂੰ ਮਿਲ ਹੀ ਨਹੀਂ ਸਕਦਾ ਤਾਂ ਫਿਰ ਸੰਗਤ ਦਸ਼ਨਾਂ ਦਾ ਢੋਂਗ ਕਿਉਂ?

Converted from Satluj to Unicode

Related posts:

Leave a Reply

Your email address will not be published. Required fields are marked *