fbpx Nawidunia - Kul Sansar Ek Parivar

ਬੋਲਾ ਅਤੇ ਗਿੱਲ ਪਰਿਵਾਰਾਂ ਨੂੰ ਇਕ ਹੋਰ ਸਦਮਾ, ਅਮਨਦੀਪ ਸਿੰਘ ਤੋਂ ਬਾਅਦ ਉਨ੍ਹਾਂ ਦੇ ਪਿਤਾ ਦੀ ਵੀ ਮੌਤ

ਫਰੈਜਨੋ – ਕੈਲੇਫੋਰਨੀਆ ਦੇ ਸ਼ਹਿਰ ਸੈਲਮਾ ਵਿਚ ਵੱਸਦੇ ਸੁਖਜਿੰਦਰ ਸਿੰਘ ਬੋਲਾ ਅਤੇ ਫਰੈਜਨੋ ਵੱਸਦੀ ਉਨ੍ਹਾਂ ਦੀ ਭੈਣ ਪਰਮਜੀਤ ਕੌਰ ਗਿੱਲ ਜੋ ਕਿ ਇੰਡੋ ਅਮੈਰੀਕਨ ਹੈਰੀਟੇਜ ਫੋਰਮ ਦੇ ਪ੍ਰਧਾਨ ਗੁਰਦੀਪ ਸਿੰਘ ਗਿੱਲ ਘੋਲੀਆਂ ਦੀ ਪਤਨੀ ਹਨ ਨੂੰ ਉਨ੍ਹਾਂ ਦੇ ਪਿਤਾ ਸ੍ਰ ਜਗਰੂਪ ਸਿੰਘ ਬੋਲਾ ਦੀ ਮੌਤ ਨਾਲ ਭਾਰੀ ਸਦਮਾ ਲੱਗਾ ਹੈ। ਪਰਿਵਾਰ ਲਈ ਇਹ ਘਾਟਾ ਹੋਰ ਵੀ ਦੁਖਦਾਇਕ ਹੈ ਕਿਉਂਕਿ ਅਜੇ ਕੁਝ ਹਫ਼ਤੇ ਪਹਿਲਾਂ ਹੀ ਸ੍ਰ ਜਗਰੂਪ ਸਿੰਘ ਦੇ ਛੋਟੇ ਪੁੱਤਰ ਅਮਨਦੀਪ ਸਿੰਘ ਜੋ ਕਿ ਸਿਰਫ਼ 48 ਸਾਲਾ ਦੇ ਸਨ ਦੀ ਵੀ ਅਚਾਨਕ ਮੌਤ ਹੋ ਗਈ ਸੀ। ਸ੍ਰ ਜਗਰੂਪ ਸਿੰਘ 91 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਚੱਲ ਰਹੇ ਸਨ ਪਰ ਜਵਾਨ ਪੁੱਤ ਦੀ ਮੌਤ ਨੇ ਜਗਰੂਪ ਸਿੰਘ ਹੋਰਾਂ ਤੇ ਕਾਫ਼ੀ ਅਸਰ ਪਾਇਆ ਅਤੇ ਉਹ ਇਸ ਦੁੱਖ ਨੂੰ ਬਹੁਤਾ ਚਿਰ ਸਹਿਣ ਨਹੀਂ ਕਰ ਸਕੇ।

ਸ੍ਰ ਜਗਰੂਪ ਸਿੰਘ ਨੇ ਇਕ ਲੰਬਾ ਸਮਾਂ ਫ਼ੌਜ ਦੀ ਨੌਕਰੀ ਕੀਤੀ ਅਤੇ ਦੇਸ਼ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੀਆਂ ਸੇਵਾਵਾਂ ਦਿੱਤੀਆਂ। ਉਹ ਫ਼ੌਜ ਵਿਚੋਂ ਸੂਬੇਦਾਰ ਮੇਜਰ ਰਿਟਾਇਰ ਹੋਏ। ਰਿਟਾਇਰ ਹੋਣ ਤੋਂ ਬਾਅਦ ਉਹ ਆਪਣੇ ਪਿੰਡ ਦਾਤੇਵਾਸ ਤਹਿਸੀਲ ਬੁਢਲਾਡਾ ਵਿਚ ਕਈ ਸਾਲ ਰਹੇ ਅਤੇ ਪਿੰਡ ਵਾਸੀਆਂ ਦੀ ਹਰ ਤਰਾਂ ਨਾਲ ਮਦਦ ਕਰਦੇ ਰਹੇ। ਉਹ ਸੰਨ 1996 ਵਿਚ ਅਮਰੀਕਾ ਵਿਚ ਆ ਗਏ ਅਤੇ ਇੱਥੇ ਆਪਣੀ ਬੇਟੀ ਪਰਮਜੀਤ ਕੌਰ ਅਤੇ ਦਾਮਾਦ ਗੁਰਦੀਪ ਸਿੰਘ ਗਿੱਲ ਘੋਲੀਆਂ ਦੇ ਨਾਲ ਰਹਿੰਦੇ ਸਨ। ਸ੍ਰ ਜਗਰੂਪ ਸਿੰਘ ਦਾ ਵਿੱਦਿਆ ਵਿਚ ਪੂਰਾ ਯਕੀਨ ਸੀ ਅਤੇ ਉਨ੍ਹਾਂ ਨੇ ਆਪਣੇ ਸਾਰੇ ਬੱਚਿਆ ਨੂੰ ਵਿੱਦਿਆ ਦੇ ਲੜ ਲਾਇਆ । ਉਨ੍ਹਾਂ ਦੀਆਂ ਬੇਟੀਆਂ ਪਰਮਜੀਤ ਕੌਰ ਅਤੇ ਸਵਰਨਜੀਤ ਕੌਰ ਕਾਲਜ ਵਿਚ ਪ੍ਰੋਫੈਸਰ ਦੀਆਂ ਸੇਵਾਵਾਂ ਨਿਭਾਉਂਦੀਆਂ ਰਹੀਆਂ ਹਨ।
ਇੰਡੋ ਅਮਰੈਕੀਨ ਹੈਰੀਟੇਜ ਫੋਰਮ ਨੇ ਇਕ ਮਤੇ ਰਾਹੀ ਅਮਨਦੀਪ ਸਿੰਘ ਦੀ ਬੇਵਕਤ ਮੌਤ ਤੋਂ ਬਾਅਦ ਸ੍ਰ ਜਗਰੂਪ ਸਿੰਘ ਬੋਲਾ ਦੀ ਮੌਤ ਨਾਲ ਪਏ ਘਾਟੇ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਹੈ ਅਤੇ ਬੋਲਾ ਪਰਿਵਾਰ, ਗਿੱਲ ਪਰਿਵਾਰ ਅਤੇ ਹੋਰ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਅਫ਼ਸੋਸ ਦਾ ਇਜ਼ਹਾਰ ਕੀਤਾ।

Share this post

Leave a Reply

Your email address will not be published. Required fields are marked *