24
Jul
ਪੰਜਾਬ : ਖਰੜ ‘ਚ ਪੁਲੀਸ ਤੇ ਗੈਂਗਸਟਰਾਂ ਵਿਚਾਲੇ ਝੜਪ, ਇਕ ਜ਼ਖਮੀ
ਮੁਹਾਲੀ– ਨਿਊ ਸੰਨੀ ਇਨਕਲੇਵ ਦੇ ਪਿੱਛੇ ਅਮਨ ਹੋਮਜ਼ ਕੰਪਲੈਕਸ (ਖਰੜ) ਵਿੱਚ ਅੱਜ ਬਾਅਦ ਦੁਪਹਿਰ ਗੈਂਗਸਟਰਾਂ ਨਾਲ ਪੁਲੀਸ ਮੁਕਾਬਲਾ ਹੋਇਆ, ਜਿਸ ਕਾਰਨ ਸਮੁੱਚੇ ਏਰੀਆ ਵਿੱਚ ਦਹਿਸ਼ਤ ਫੈਲ ਗਈ। ਇਸ ਕਰਵਾਈ ਦੌਰਾਨ ਪੁਲੀਸ ਨੇ ਚਾਰ ਗੈਂਗਸਟਰਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਹੈ, ਜਦੋਂਕਿ ਇਕ ਗਿਆਨ ਬੁੱਟਰ ਮੋਗਾ ਪੁਲੀਸ ਦੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਇਸ ਕਾਰਵਾਈ ਨੂੰ ਪੰਜਾਬ ਪੁਲੀਸ ਦੇ ਓਕੋ ਸੈੱਲ ਦੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਨੇ ਅੰਜਾਮ ਦਿੱਤਾ। ਇਸ ਮੌਕੇ ਜਗਰਾਓਂ ਪੁਲੀਸ ਦੀ ਟੀਮ ਵੀ ਮੌਕੇ ‘ਤੇ ਮੌਜੂਦ ਸੀ। ਬਾਆਦ ਵਿੱਚ ਹੋਰ ਪੁਲੀਸ ਅਧਿਕਾਰੀ ਵੀ ਪਹੁੰਚੇ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਅਮਨ ਹੋਮਜ਼ ਵਿੱਚ ਕੁੱਝ ਗੈਂਗਸਟਰ ਲੁਕੇ ਹੋਏ ਹਨ, ਜਦੋਂ ਪੁਲੀਸ ਮੌਕੇ ‘ਤੇ ਪਹੁੰਚੀ ਤਾਂ ਗੈਂਗਸਟਰਾਂ ਨੇ ਪੁਲੀਸ ’ਤੇ ਫਾਇਰਿੰਗ ਕਰ ਦਿੱਤੀ। ਜ਼ਖ਼ਮੀ ਗੈਂਗਸਟਰ ਨੂੰ ਸਰਕਾਰੀ ਹਸਪਤਾਲ ਖਰੜ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
Related posts:
ਪੰਜਵੀਂ, ਅੱਠਵੀਂ ਤੇ ਦਸਵੀਂ ਦੇ ਵਿਦਿਆਰਥੀ ਬਿਨਾਂ ਪ੍ਰੀਖਿਆਵਾਂ ਦੇ ਹੋਣਗੇ ਪਾਸ
21 ਅਪ੍ਰੈਲ ਨੂੰ ਦਿੱਲੀ ਵੱਲ ਵੱਡੇ ਪੱਧਰ 'ਤੇ ਕੂਚ ਕੀਤਾ ਜਾਵੇਗਾ : ਉਗਰਾਹਾਂ
ਲਹਿੰਦੇ ਪੰਜਾਬ ਦੇ ਪੰਜਾਬੀ ਲੇਖਕ ਮੁਹੰਮਦ ਜੁਨੈਦ ਅਕਰਮ ਦਾ ਇੰਤਕਾਲ
ਸੁਖਬੀਰ ਬਾਦਲ ਦੇ ਦਲਿਤ ਉਪ ਮੁੱਖ ਮੰਤਰੀ ਵਾਲੇ ਬਿਆਨ 'ਤੇ ਭਖੀ ਸਿਆਸਤ
ਕਰੋਨਾ ਕਾਰਨ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ, ਬਾਰ੍ਹਵੀਂ ਦੀਆਂ ਮੁਲਤਵੀ
ਕਰੋਨਾ : ਅੱਧੀ ਆਬਾਦੀ ਨੂੰ ਪੂਰਾ ਖਾਣਾ ਨਸੀਬ ਨਹੀਂ, ਬ੍ਰਾਜ਼ੀਲ ਵਿੱਚ ਦੋ ਕਰੋੜ ਭੁੱਖੇ ਮਰਨ ਲਈ ਮਜਬੂਰ