ਚੂੰਢੀਆਂ- ਅੰਗਰੇਜ਼ੀ ਕਵੀ ਦਰਬਾਰ / ਸੰਜੀਵਨ ਸਿੰਘ

ਕਿਸੇ ਸ਼ਹਿਰ ਦੀ, ਕਿਸੇ ਸਾਹਿਤਕ ਸੰਸਥਾ ਵੱਲੋਂ, ਕਿਸੇ ਪ੍ਰਵਾਸੀ ਪੰਜਾਬੀ ਦੇ ਲੇਖਕ ਨਾਲ ਸਾਹਿਤਕ ਮਿਲਣੀ ਦਾ ਜੁਗਾੜ ਕੀਤਾ ਗਿਆ ਸੀ। ਜਿਸ ਵਿਚ ਭਰਵੀਂ ਹਾਜ਼ਰੀ ਯਕੀਨੀ ਬਣਾਉਣ ਲਈ ਖਾਣ ਪੀਣ ਦੀ ਵਿਵਸਥਾ ਵੀ ਕੀਤੀ ਗਈ ਸੀ। ਸਾਰੇ ਦੇ ਸਾਰੇ ਸਮਾਗਮ ਵਿਚੋਂ ਡਾਲਰਾਂ/ਪੌਂਡਾਂ ਦੀ ਮਹਿਕ ਵੀ ਆ ਰਹੀ ਸੀ। ਪਾਣੀ ਦੀ ਥਾਂ ਕੋਲਡ ਡਰਿੰਕ ਤੇ ਚਾਹ ਦੀ ਥਾਂ ਕਾਫ਼ੀ ਸਰਵ ਕੀਤੀ ਜਾ ਰਹੀ ਸੀ। ਹਾਜ਼ਰ  ਸਰੋਤੇ ਖਾਣ ਪੀਣ ‘ਚੋਂ ਵਿਹਲ ਕੱਢ ਕੇ ਸਾਹਿਤਕ ਮਿਲਣੀ ਦਾ ਹੁੰਗਾਰਾ ਵੀ ਭਰ ਰਹੇ ਸਨ ਤੇ ਕਦੇ ਕਦਾਈਂ ਤਾੜੀਆਂ ਮਾਰਨ ਦਾ ਕਸ਼ਟ ਵੀ ਕਰ ਰਹੇ ਸਨ। ਦਿੱਲੀ ਸਮੇਤ ਪੰਜਾਬ ਦੇ ਵਿਦਵਾਨ ਉਚੇਚੇ ਤੌਰ ‘ਤੇ ਸੱਦੇ ਗਏ ਸਨ ਤਾਂ ਜੋ ਪ੍ਰਵਾਸੀ ਪੰਜਾਬੀ ਲੇਖਕ ਦੀ “ਸਾਹਿਤਕ ਘਾਲਣਾ” ਨਾਲ ਪੰਜਾਬੀ ਸਹਿਤ ਪ੍ਰੇਮੀਆਂ ਨੂੰ ਜਾਣੂੰ ਕਰਵਾਇਆ ਜਾ ਸਕੇ। ਪਰ ਵਿਦਵਾਨ ਬੁਲਾਰੇ ਸਾਹਿਤਕ ਜੀਵਨ ਬਾਰੇ ਦੱਸਣ ਦੀ ਥਾਂ ਉਸ ਦੇ ਨਿੱਜੀ ਜੀਵਨ ਬਾਰੇ ਜ਼ਿਆਦਾ  ਰੌਸ਼ਨੀ ਪਾ ਰਹੇ ਸਨ। ਉਸ ਨਾਲ ਆਪਣੇ ਸਾਹਿਤਕ ਸਬੰਧਾਂ ਦੀ ਥਾਂ ਨਿੱਜੀ ਰਿਸ਼ਤੇ ਦਾ ਜ਼ਿਆਦਾ ਖ਼ੁਲਾਸਾ ਕਰ ਰਹੇ ਸਨ। ਉਸ ਨੇ ਕਿੰਨੀਆਂ ਕਿਤਾਬਾਂ ਲਿਖੀਆਂ ਜਾਂ ਪੜ੍ਹੀਆਂ ਦੀ ਥਾਂ ਇਹ ਦਸ ਰਹੇ ਸਨ ਕਿ ਜਦ ਅਸੀਂ ਵਿਦੇਸ਼ ਉਸ ਕੋਲ ਗਏ ਤਾਂ ਉਸ ਨੇ ਕਿੰਨੀ ਵਾਰ ਸਾਡੇ ਵਾਸਤੇ ਰੰਗੀਨ ਸ਼ਾਮਾਂ ਦਾ ਬੰਦੋਬਸਤ ਕੀਤਾ। ਕਿੰਨੇ ਕਿੰਨੇ ਪੈੱਗ ਪੀਣ ਦੀ ਕਿਸ ਦੀ ਕਪੈਸਟੀ ਹੈ, ਕਿੰਨੇ ਪੈੱਗਾਂ ਤੋ ਬਾਦ ਕੌਣ ਆਊਟ ਹੋਇਆ, ਉਸ ਨੇ ਕੀ ਕੀ ਗੁੱਲ ਖਲ਼ਾਏ। ਹਾਜ਼ਰ ਸਰੋਤੇ ਇਸ ਨਿਵੇਕਲੀ ਕਿਸਮ ਦੀ ਸਾਹਿਤਕ ਇਕੱਤਰਤਾ ਦਾ ਵੀ ‘ਲੁਤਫ਼’ ਲੈ ਰਹੇ ਸਨ। ਉੱਠ ਕੇ ਵੀ ਸ਼ਾਇਦ ਇਸ ਲਈ ਨਹੀਂ ਜਾ ਰਹੇ ਸਨ ਕਿਉਂਕਿ ਸਾਹਿਤਕ ਮਿਲਣੀ ਉਪਰੰਤ ਰੰਗੀਨ ਦੁਪਹਿਰ ਦਾ ਇੰਤਜ਼ਾਮ ਵੀ ਸੀ।

ਸਾਹਿਤ ਸਭਾਵਾਂ ਦੇ ਇਤਿਹਾਸ ਦੇ ਆਰੰਭਲੇ ਦੌਰ ਵਿਚ ਇਨ•ਾਂ ਦਾ ਖ਼ਾਸਾ ਬਿਲਕੁਲ ਹੀ ਕੁੱਝ ਹੋਰ ਹੁੰਦਾ ਸੀ। ਪੰਜਾਬੀ ਦੇ ਵੱਡੇ ਵੱਡੇ ਲੇਖਕ ਇਨ•ਾਂ ਸਭਾਵਾਂ ਦੀ ਹੀ ਦੇਣ ਹਨ। ਉਦੋਂ ਹਰ ਸਾਹਿਤਕ ਇਕੱਤਰਤਾ ਵਿਚ ਹਰ ਲੇਖਕ ਆਪਣੀ ਨਵੀਂ ਰਚਨਾ ਸੁਣਾਉਦਾ। ਹਾਜ਼ਰ ਵਿਦਵਾਨ ਉਸ ਦੀ ਲਿਖਤ ਦੀ ਦਲੀਲਾਂ ਤੇ ਮਸ਼ਵਰਿਆਂ ਨਾਲ ਉਸਾਰੂ ਆਲੋਚਨਾ ਕਰਦੇ। ਲੇਖਕ ਆਪਣੀ ਲਿਖਤ ਵਿਚ ਸੰਭਵ ਸੋਧਾਂ ਕਰਦਾ। ਕਦੀ ਕਦੀ ਤਾਂ ਇਹ ਵੀ ਹੁੰਦਾ ਕਿ ਜੇ ਕੋਈ ਲੇਖਕ ਆਪਣੀ ਨਵੀਂ ਲਿਖਤ ਸਾਹਿਤ ਸਭਾ ਨੂੰ ਡਾਕ ਰਾਹੀਂ ਭੇਜਦਾ ਤਾਂ ਉਸ ਦੀ ਲਿਖਤ ਸਾਹਿਤਕ ਇਕੱਤਰਤਾ ਵਿਚ ਪੜ•ੀ ਜਾਂਦੀ। ਉਸ ‘ਤੇ ਗੰਭੀਰ ਵਿਚਾਰਾਂ ਹੁੰਦੀਆਂ ਤੇ ਫੇਰ ਡਾਕ ਰਾਹੀਂ ਹੀ ਮਸ਼ਵਰਿਆਂ ਸਹਿਤ ਉਸ ਦੀ ਲਿਖਤ ਵਾਪਸ ਭੇਜ ਦਿੱਤੀ ਜਾਂਦੀ। ਇੰਨੀ ਸੁਹਿਰਦਤਾ, ਇੰਨੀ ਸੁੱਚਤਾ ਤੇ ਇੰਨੀ ਉੱਚਤਾ ਸੀ ਸਾਹਿਤ ਸਭਾਵਾਂ ਦੀ ਕਾਰਜ ਸ਼ੈਲੀ ਵਿਚ, ਸਾਹਿਤ ਸਭਾਵਾਂ ਦੇ ਮਸ਼ਵਰਿਆਂ ਵਿਚ।

ਪਰ ਅੱਜ ਸਾਹਿਤ ਸਭਾਵਾਂ ਦੇ ਖ਼ਾਸੇ ਜੁਗਾੜ ਬਾਜ਼ੀਆਂ, ਗੁੱਟ ਬਾਜ਼ੀਆਂ ਤੇ ਜੁੱਟ ਬਾਜ਼ੀਆਂ ਹਨ।  ਅਜਿਹੀ ਸਾਹਿਤ ਸਭਾ ਜਿਸ ਨੂੰ ਪੰਜਾਬ ਦੀ ਪਹਿਲੀਆਂ ਸਾਹਿਤ ਸਭਾਵਾਂ ਵਿਚ ਸ਼ੁਮਾਰ ਹੋਣ ਦਾ ਅਤੇ ਮੰਨੇ ਪ੍ਰਮੰਨੇ ਲੇਖਕ ਪੈਦਾ ਕਰਨ ਦਾ ਮਾਣ ਪ੍ਰਾਪਤ ਹੈ। ਉਸ ਦਾ ਮੁੱਖ ਆਕਰਸ਼ਨ ਵੀ ਸਾਹਿਤਕ ਇਕੱਤਰਤਾ ਤੋਂ ਬਾਦ ਅੰਗਰੇਜ਼ੀ (ਸੋਮਰਸ) ਕਵੀ ਦਰਬਾਰ ਹੁੰਦਾ ਹੈ।

2249, ਫ਼ੇਜ਼10, ਮੁਹਾਲੀ
94174-60656

Leave a Reply

Your email address will not be published. Required fields are marked *