fbpx Nawidunia - Kul Sansar Ek Parivar

ਪੰਜਾਬੀ ਲਿਖਾਰੀ ਸਭਾ ਕੈਲਗਰੀ : ਸਮਾਜਕ ਤੇ ਸਭਿਅਕ ਵਰਤਾਰੇ ਉੱਤੇ ਰਚਨਾਵਾਂ ਤੇ ਵਿਚਾਰ ਪੇਸ਼

ਕੈਲਗਰੀ (ਜੋਰਾਵਰ ਬਾਂਸਲ) : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਕਾਰਜਕਾਰੀ ਮੈਂਬਰਾਂ ਨੇ ਸਭਾ ਦੀ ਇਕੱਤਰਤਾ ਦੌਰਾਨ ਸਮਾਜਕ ਮਸਲਿਆਂ ‘ਤੇ ਚਿੰਤਾ ਜ਼ਾਹਰ ਕੀਤੀ। ਸਭਾ ਦੇ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਕੁੱਝ ਤਾਜ਼ਾ ਜਾਣਕਾਰੀ ਦਿੰਦਿਆਂ ਸ਼ੋਕ ਮਤੇ ਪੜ•ੇ।
ਜ਼ਿਕਰਯੋਗ ਹੈ ਕਿ ਕਵਿੱਤਰੀ ਗੁਰਪ੍ਰੀਤ ਗੀਤ ਜੋ ਆਦਮਪੁਰ ਦੇ ਹਸਪਤਾਲ ਵਿਚ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨਾਲ ਜੂਝਦੇ ਸਦੀਵੀ ਵਿਛੋੜਾ ਦੇ ਗਏ। ਕਿਰਤੀਆਂ ਦੇ ਕਥਾਕਾਰ ਵਜੋਂ ਜਾਣੇ ਜਾਂਦੇ ਕਹਾਣੀਕਾਰ ਭੂਰਾ ਸਿੰਘ ਕਲੇਰ ਜਿਨ•ਾਂ ‘ਪੰਛੀਆਂ ਦੇ ਆਲ•ਣੇ’ ‘ਟੁੱਟੇ ਪੱਤੇ’ ‘ਬੇਗ਼ਮ ਫਾਤਿਮਾ’ ਤੇ ‘ਤ੍ਰਿਹਾਇਆਂ ਰੁੱਖ’ ਨਾਮ ਦੀਆਂ ਚਾਰ ਮਹੱਤਵਪੂਰਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਹ ਕਾਫ਼ੀ ਸਮੇਂ ਤੋਂ ਬਿਮਾਰ ਸਨ। ਉਹ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਉਰਦੂ ਦੇ ਨਾਮਵਰ ਸ਼ਾਇਰ ਰਾਹਤ ਇੰਦੌਰੀ ਵੀ ਸਦੀਵੀ ਵਿਛੋੜਾ ਦੇ ਗਏ ਹਨ। ਪੰਜਾਬੀ ਲਿਖਾਰੀ ਸਭਾ ਨੇ ਇਨ•ਾਂ ਸਾਹਿਤਕ ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਹਰੀਪਾਲ ਨੇ ਮਨੁੱਖੀ ਹੱਕਾਂ ਦੀ ਕਾਰਕੁਨ ਇਸਰਾਂ-ਉਲ-ਘੁਮਾਮ ਦੇ ਸਿਰ ਕਲਮ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਲੇਖਕ, ਪੱਤਰਕਾਰ, ਆਲੋਚਕ ਵਰਵਰਾ ਰਾਓ ਦੇ ਕਰੋਨਾ ਪੀੜਤ ਹੋਣ ਤੇ ਉਨ•ਾਂ ਨਾਲ ਕੀਤੇ ਜਾਂਦੇ ਵਰਤਾਰੇ ਦੀ ਨਿਖੇਧੀ ਕੀਤੀ। ਪਰਿਵਾਰਕ ਵਿਸ਼ੇ ‘ਤੇ ਉਨ•ਾਂ ਕਿਹਾ ਕਿ ਮਾਂ-ਬਾਪ ਨੂੰ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਨਾ ਕਿ ਦੌਲਤ ਦੇ ਢੇਰ ਲਾਉਣੇ ਚਾਹੀਦੇ ਹਨ। ਮੰਗਲ ਚੱਠਾ ਨੇ ਰਿਸ਼ਤਿਆਂ ਵਿਚ ਆਈ ਗਿਰਾਵਟ ਦੇ ਵਿਸ਼ੇ ‘ਤੇ ਆਪਣੀ ਪ੍ਰਭਾਵਸ਼ਾਲੀ ਰਚਨਾ ‘ਪ੍ਰਛਾਵੇਂ ਲੱਗਦੇ ਧੁੱਪ ਵਰਗੇ’, ਬਲਵੀਰ ਗੋਰਾ ਨੇ ਨਸ਼ਿਆਂ ਦੀ ਅਲਾਮਤ ਤੇ ਵਿਅੰਗਮਈ ਗੀਤ ‘ਯਾਰਾਨਾ ਚਿੱਟੇ ਨਾਲ ਲਾ ਲਿਆ’ ਸੁਰ ਵਿਚ ਗਾਇਆ ਜੋ ਸਭ ਨੇ ਪਸੰਦ ਕੀਤਾ। ਰਣਜੀਤ ਸਿੰਘ ਨੇ ਲੀਓ ਟਾਲਸਟਾਏ ਦੀ ਪੰਜਾਬੀ ਅਨੁਵਾਦ ਮਿੰਨੀ ਕਹਾਣੀ ‘ਪੁੱਤਰ ਦਾ ਪਿਆਰ’ ਸੁਣਾਈ ਤੇ ਹੋਰ ਵਿਚਾਰ ਵੀ ਪੇਸ਼ ਕੀਤੇ। ਬਲਜਿੰਦਰ ਸੰਘਾ ਨੇ ਸਰੋਕਾਰਾਂ ਦੀ ਗੱਲ ਕਰਦਿਆਂ ਕਿਹਾ ਕਿ ਰੱਜੇ-ਪੁੱਜੇ ਪੰਜਾਬੀ ਜੋ ਸਭ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਸਟੋਰਾਂ ਵਿਚ ਲੱਗੀ ਸੇਲ ਜਾਂ ਫ਼ਰੀ ਲੱਗੀਆਂ ਵਸਤਾਂ ਵੇਲੇ ਪੰਜਾਬੀਅਤ ਦੇ ਮਾਣ ਸਨਮਾਨ ਦਾ ਘਾਣ ਕਰਦੇ ਹਨ ਤੇ ਦੁਨੀਆ ਵਿਚ ਆਪਣੀ ਪੂਰੀ ਕਮਿਊਨਿਟੀ ਦਾ ਸਿਰ ਨੀਵਾਂ ਕਰਦੇ ਹਨ। ਪ੍ਰਧਾਨ ਦਵਿੰਦਰ ਮਲਹਾਂਸ ਨੇ ਰਸੂਲ ਹਮਜਾਤੋਵ ਦੀ ਸ਼ਾਹਕਾਰ ਰਚਨਾ ‘ਮੇਰਾ ਦਾਗ਼ਿਸਤਾਨ’ ਦੀ ਵਿਸਥਾਰਪੂਰਵਕ ਵਿਆਖਿਆ ਕੀਤੀ। ਇਹ ਕਿਤਾਬ ਕਿਵੇਂ ਜਨਮੀ, ਕਿਵੇਂ ਮੁਖਬੰਦ ਤੇ ਨਾਮ ਬਣਿਆ। ਸਭ ਦਾ ਵਰਣਨ ਬਹੁਤ ਹੀ ਰੋਚਕ ਤੇ ਜਾਣਕਾਰੀ ਪੂਰਵਕ ਕੀਤਾ। ਸਾਰੇ ਮੈਂਬਰਾਂ ਦੀ ਵਿਚਾਰ ਚਰਚਾ ਵਿਚ ਸੰਸਾਰ ਪੱਧਰ ਦੀਆਂ ਖ਼ਬਰਾਂ, ਕੈਨੇਡਾ ਵਿਚ ਵੱਧ ਰਹੇ ਪੰਜਾਬੀਆਂ ਦੇ ਸੜਕ ਹਾਦਸੇ ਤੇ ਸੈਰ ਗਾਹਾਂ ਉੱਪਰ ਡੁੱਬਣ ਵਾਲੀਆਂ ਖ਼ਬਰਾਂ ਉੱਤੇ ਦੁੱਖ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।

Share this post

Leave a Reply

Your email address will not be published. Required fields are marked *