fbpx Nawidunia - Kul Sansar Ek Parivar

ਬੇਬਾਕ : ਵੱਡੇ ਵਿਸ਼ੇ ਨੂੰ ਲੈ ਕੇ ਬਣਾਈ ਗਈ ਸ਼ਾਰਟ ਫ਼ਿਲਮ / ਤਨੁਲ ਠਾਕੁਰ


ਇਕ ਹੇਠਲੇ-ਮੱਧ ਵਰਗੀ ਮੁਸਲਿਮ ਪਰਿਵਾਰ ਦੀ ਕੁੜੀ ਫਤਿਨ (ਸਾਰਾ ਹਾਸ਼ਮੀ) ਮੁੰਬਈ ਦੇ ਇਕ ਕਾਲਜ ਵਿਚ ਆਰਕੀਟੈਕਚਰ ਦੀ ਪੜ੍ਹਾਈ ਕਰ ਰਹੀ ਹੈ। ਉਸ ਦੇ ਪਿਤਾ (ਵਿਪਿਨ ਸ਼ਰਮਾ) ਇਕ ਰਿਕਾਰਡਿੰਗ ਸਟੂਡੀਓ ਵਿਚ ਮੈਨੇਜਰ ਹਨ, ਜੋ ਉਸ ਦੀ ਪੜ੍ਹਾਈ ਦਾ ਖ਼ਰਚ ਚੁੱਕ ਲੈਣ ਵਿਚ ਸਮਰਤ ਨਹੀਂ ਹਨ। ਫਤਿਨ ਨੂੰ ਵਜ਼ੀਫ਼ੇ ਦੀ ਜ਼ਰੂਰਤ ਹੈ ਅਤੇ ਉਸ ਦੀਆਂ ਸਾਰੀਆਂ ਉਮੀਦਾਂ ਟਿਕੀਆਂ ਹਨ ਇਕ ਸਥਾਨਕ ਇਸਲਾਮਿਕ ਸੰਗਠਨ ‘ਤੇ।
ਇਕ ਤੰਗ ਘਰ ਵਿਚ ਆਪਣੇ ਮਾਂ-ਬਾਪ ਅਤੇ ਭਰਾ-ਭੈਣ ਨਾਲ ਰਹਿਣ ਵਾਲੀ ਅਤੇ ਜ਼ਮੀਨ ‘ਤੇ ਸੋਣ ਵਾਲੀ ਫਤਿਨ ਲਈ ਨੌਕਰੀ ਦਿਵਾਉਣ ਵਾਲੀ ਕਾਲਜ ਦੀ ਡਿਗਰੀ ਹੀ ਟਿਕਾਊ ਆਜ਼ਾਦੀ ਦਾ ਇਕੋ-ਇਕ ਦਰਵਾਜ਼ਾ ਹੈ।
ਪਰ ਫਤਿਨ ਦੀ ਰਾਹ ਵਿਚ ਰੁਕਾਵਟ ਬਣ ਕੇ ਖੜ੍ਹੀ ਹੈ ਖੁਦ ਫਤਿਨ- ਜਾਂ ਕਹੋ ਉਸ ਦਾ ਇਸਤਰੀ ਹੋਣਾ ਅਤੇ ਉਸ ਦਾ ਮਜ਼੍ਹਬ।
ਇਸ ਕਦੇ ਨਾ ਖ਼ਤਮ ਹੋਣ ਵਾਲੀ ਪਛਾਣ ਦੀ ਰਾਜਨੀਤੀ ਦੇ ਸਰਕਸ ਵਿਚ ਫਤਿਨ ਇਕੋ ਵੇਲੇ ਦਰਸ਼ਕ ਤੇ ਅਦਾਕਾਰ ਦੋਵੇਂ ਹੈ, ਪਰ ਇਕ ਵਿਅਕਤੀ ਨਹੀਂ। ਉਹ ਕੀ ਚੁਣੇ ਜੋ ਉਸ ਲਈ ਘੱਟ ਬਦਕਿਸਮਤ ਹੋਵੇ -ਉਹ ਦੁਨੀਆ ਨੂੰ ਜਿੱਤ ਲਵੇ ਪਰ ਖੁਦ ਨੂੰ ਹਾਰ ਜਾਵੇ ਜਾਂ ਜ਼ਮੀਨ ‘ਤੇ ਪੈਰ ਟਿਕਾਈ ਰੱਖੇ, ਪਰ ਆਜ਼ਾਦੀ ਦੇ ਨਿਯਮ ਬਣਾਉਣ ਅਤੇ ਉਸ ‘ਤੇ ਫ਼ੈਸਲਾ ਕਰਨ ਵਾਲੀ ਭੀੜ ਦੀ ਅਸਹਿਮਤੀ ਮੁੱਲ ਲਵੇ।
ਆਨਲਾਈਨ ਪਲੇਟਫਾਰਮ ਮੂਬੀ ‘ਤੇ ਉਪਲਬਧ ਸ਼ਾਜ਼ੀਆ ਇਕਬਾਲ ਦੀ 21 ਮਿੰਟ ਦੀ ‘ਬੇਬਾਕ’ ਇਕ ਤੀਸਰੀ ਗੁੰਜਾਇਸ਼ ਦੀ ਕਲਪਨਾ ਵੀ ਕਰਦੀ ਹੈ, ਜਿੱਥੇ ਬਗ਼ਾਵਤ ਜ਼ਿੰਮੇਵਾਰੀ ਬਣ ਜਾਂਦੀ ਹੈ।
ਇਸ ਫ਼ਿਲਮ ਵਿਚ ਪਛਾਣ ਨੂੰ ਲੈ ਕੇ ਇਕ ਲਗਾਤਾਰ ਬਣੀ ਰਹਿਣ ਵਾਲੀ ਚਿੰਤਾ ਹੈ। ਫ਼ਿਲਮ ਦੀ ਸ਼ੁਰੂਆਤ ਵਿਚ ਫਤਿਨ ਦੀ ਮਾਂ (ਸ਼ੀਬਾ ਚੱਢਾ) ਉਸ ਨੂੰ ਸਿਰ ਢਕਣ ਲਈ ਕਹਿੰਦੀ ਹੈ, ਕਿਉਂਕਿ ਉਹ ਇੰਟਰਵਿਊ ਲਈ ਪਾਸ ਇਕ ਘਟਿਆ ਮੁਸਲਿਮ ਇਲਾਕੇ ਵਿਚ ਭਿੰਡੀ ਬਾਜ਼ਾਰ ਜਾ ਰਹੀ ਹੈ।
ਇਸ ਸਲਾਹ ਨੂੰ ਫਤਿਨ ਮਜ਼ਾਕ ਵਿਚ ਉਡਾ ਦਿੰਦੀ ਹੈ ਪਰ ਇਕ ਜਵਾਨ ਕੁੜੀ ਵਜੋਂ ਉਸ ਨੂੰ ਮਹਾਨਗਰੀ ਕਾਲਜ ਦੇ ਜੀਵਨ ਦਾ ਤਜਰਬਾ ਹੈ, ਉਸ ਨੂੰ ਪਤਾ ਹੈ ਕਿ ਉਸ ਦੀ ਪਛਾਣ ਸਾਏ ਵਾਂਗ ਉਸ ਦਾ ਪਿੱਛਾ ਕਰਦਾ ਹੈ- ਜਿੱਥੇ ਘੁਲਣ-ਮਿਲਣ ਦਾ ਮਤਲਬ ਹੈ ਲੁਕਾਉਣਾ।
ਜਦੋਂ ਫਤਿਨ ਦੀ ਦੋਸਤ ਉਸ ਨੂੰ ਮੈਸੇਜ ਕਰਦੇ ਹੋਈ ਪੁੱਛਦੀ ਹੈ- ‘ਕਿੱਥੇ ਇੰਟਰਵਿਊ ਹੈ?’ ਤਾਂ ਪਹਿਲਾਂ ਉਹ ਟਾਈਪ ਕਰਦੀ ਹੈ- ‘ਭਿੰਡੀ ਬਾਜ਼ਾਰ’, ਪਰ ਜਲਦੀ ਹੀ ਉਸ ਨੂੰ ਡਿਲੀਟ ਕਰ ਦਿੰਦੀ ਹੈ ਅਤੇ ਫੇਰ ‘ਟਾਊਨ’ (ਸ਼ਹਿਰ) ਦੀ ਵਰਤੋਂ ਕਰਦੀਹ ੈ, ਜੋ ਵੱਖਰੇ ਤੌਰ ‘ਤੇ ਕੋਈ ਪਛਾਣ ਨਹੀਂ ਉਭਾਰਦਾ।
ਸਹੀ-ਗ਼ਲਤ ਦੇ ਰਵਾਇਤੀ ਵਿਚਾਰਾਂ ਅਤੇ ਆਤਮ ਦੀ ਉਦਾਰ ਪਰਿਭਾਸ਼ਾ ਦੌਰਾਨ ਫਸੀ ਫਤਿਨ ਦੀ ਖੁਦ ਨੂੰ ਭਾਲਣ ਦੀ ਯਾਤਰਾ ਬੇਹੱਦ ਭਾਵੁਕ ਬੇਚੈਨੀ ਅਖ਼ਤਿਆਰ ਕਰ ਲੈਂਦੀ ਹੈ।
ਬੇਬਾਕ ਵਿਚ ਸਥਾਨ (ਸਪੇਸ) ਦੀ ਜਿਸ ਤਰ੍ਹਾਂ ਵਰਤੋਂ ਕੀਤੀ ਗਈ ਹੈ, ਉਹ ਇਸ ਦੀ ਸਭ ਤੋਂ ਜ਼ਿਕਰਯੋਗ ਖਾਸੀਅਤਾਂ ਵਿਚੋਂ ਇਕ ਹੈ।
ਫਤਿਨ ਦਾ ਘਰ ਸ਼ੌਰ ਅਤੇ ਭੀੜ ਨਾਲ ਭਰਿਆ ਹੋਇਆ ਹੈ, ਜਿੱਥੇ ਠਹਿਰ ਕੇ ਸੋਚਣਾ ਲਗਭਗ ਨਾਮੁਮਕਿਨ ਹੈ। ਅਜਿਹਾ ਹੀ ਹੈ ਉਸ ਦਾ ਸ਼ਹਿਰ : ਜੋ ਚੀਕ-ਚਿਹਾੜੇ, ਰਿਸਦੀਆਂ, ਧੱਕਾ-ਮੁੱਕੀ ਨਾਲ ਭਰੀਆਂ ਥਾਵਾਂ ਹਨ- ਵਿਗੜੀ-ਤਿਗੜੀ ਤੇ ਬੇਪ੍ਰਵਾਹ- ਜੋ ਉਸ ਨੂੰ ਕਹਿੰਦੀ ਹੈ- ਅੱਗੇ ਵਧੋ ਜਾਂ ਚੁੱਪ-ਚਾਪ ਬੈਠ ਜਾਓ।
ਫ਼ਿਲਮ ਦਾ ਵੱਡਾ ਹਿੱਸਾ ਹਫੜਾ-ਦਫੜੀ ਦੇ ਅਜਿਹੇ ਹੀ ਮਾਹੌਲ ਵਿਚ ਵਾਪਰਦਾ ਹੈ, ਇਕ ਘਰ ਵਿਚ, ਇਕ ਦਫ਼ਤਰ ਵਿਚ, ਬੱਸ ਵਿਚ, ਚਾਲਾਕੀ ਨਾਲ ਤਿਆਰ ਕੀਤੇ ਗਏ ਫਰੇਮਸ ਅਤੇ ਲਗਾਏ ਗਏ ਕੱਟਸ ਦਮ-ਘੋਟੂ ਮਾਹੌਲ ਨੂੰ ਹੋਰ ਵਧਾ ਦਿੰਦੇ ਹਨ।
ਆਖ਼ਰ ਮੁੰਬਈ ਵਿਚ ਆਜ਼ਾਦੀ ਕਿਸੇ ਕਿੱਸੇ-ਕਹਾਣੀਆਂ ਦੇ ਸੰਘਰਸ਼ ਵਾਂਗ ਮਹਿਸੂਸ ਹੋ ਸਕਦੀ ਹੈ- ਤੁਸੀਂ ਪੌੜੀ ਦੇ ਇਕ ਡੰਡੇ ‘ਤੇ ਚੜ੍ਹਦੇ ਹੋ, ਫੇਰ ਦੂਸਰੇ ਪਾਸੇ ਉਮੀਦ ਕਰਦੇ ਹੋ ਕਿ ਕਦੇ ਨਾ ਖ਼ਤਮ ਹੋਣ ਵਾਲੀਆਂ ਪੌੜੀਆਂ ਕਿਸੇ ਤਰ੍ਹਾਂ ਗਾਇਬ ਹੋ ਜਾਣਗੀਆਂ.
ਇਕਬਾਲ ਇਕ ਤੀਖਣ ਅਤੇ ਆਤਮਵਿਸ਼ਵਾਸ ਨਾਲ ਭਰੀ ਫ਼ਿਲਮਕਾਰ ਹੈ। ਉਹ ਨਾ ਤਾਂ ਪ੍ਰਦਰਸ਼ਨ ਵਿਚ ਸਮਾਂ ਬਰਬਾਦ ਕਰਦੀ ਹੈ ਤੇ ਨਾ ਹੀ ਦੁਨਿਆਵੀ ਅਸਲੀਅਤ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦੀ ਹੈ।
ਇਥੋਂ ਤੱਕ ਕਿ ਕੁੱਝ ਸਭ ਤੋਂ ਤਣਾਅਪੂਰਨ ਪਲਾਂ ਵਿਚ ਵੀ ਇਹ ਫ਼ਿਲਮ ਆਪਣਾ ਆਪਾ ਨਹੀਂ ਗਵਾਉਂਦੀ, ਖ਼ਾਸ ਕਰਕੇ ਸਕਾਲਰਸ਼ਿਪ ਦਾ ਫ਼ੈਸਲਾ ਕਰਦੇ ਸਮੇਂ ਜਦੋਂ ਮੌਲਵੀ (ਨਵਾਜੁਦੀਨ ਸਿਦੀਕੀ) ਫਤਿਨ ਤੋਂ ਪੁਛਗਿਛ ਕਰਦਾ ਹੈ।
ਉਹ ਸੰਗੀਤ ਨਾਲ ਰੋਟੀ-ਰੋਜ਼ੀ ਕਮਾਉਣ ਕਾਰਨ ਉਸ ਦੇ ਪਿਤਾ ਦਾ ਅੰਦਾਜ਼ਾ ਨਫ਼ਰਤੀ ਨਜ਼ਰਾਂ ਨਾਲ ਕਰਦਾ ਹੈ। ਫਤਿਨ ਤੋਂ ਉਸ ਦੇ ਮਜ਼੍ਹਬੀ ਤਾਲੀਮ ਬਾਰੇ ਪੁੱਛਦਾ ਹੈ।
ਇਹ ਦ੍ਰਿਸ਼ ਜ਼ਿਕਰਯੋਗ ਢੰਗ ਨਾਲ ਬਿਨਾਂ ਕਿਸੇ ਸਜਾਵਟ ਦੇ ਹੈ- ਕੋਈ ਬੈਕਗਰਾਉਂਡ ਮਿਊਜ਼ਕ ਨਹੀਂ, ਮੇਜ਼ ‘ਤੇ ਇਕ ਗਿਲਾਸ ਵਿਚ ਚਾਹ, ਦਫ਼ਤਰ ਦੇ ਸਾਮਾਨ ਤੇ ਵਿਚ-ਵਿਚ ਮੁਸਕਰਾਉਂਦਾ ਔਰਤਾਂ ਨਾਲ ਨਫ਼ਰਤ ਕਰਨ ਵਾਲਾ ਉਹ ਵਿਅਕਤੀ- ਜਿਵੇਂ ਉਹ ਜ਼ਿੰਦਗੀ ਦਾ ਕੋਈ ਆਮ ਦਿਨ ਹੋਵੇ।
ਇਕ ਚੰਗੀ ਫ਼ਿਲਮ ਤੁਹਾਨੂੰ ਕਲਾਈਮੈਕਸ ਬਾਰੇ ਸੋਚਣ ਲਈ ਮਜਬੂਰ ਕਰਦੀ ਹੈ। ਤੁਹਾਡੇ ਅੰਦਰ ਦਾ ਅਵਿਸ਼ਵਾਸ ਨਾਲ ਭਰਿਆ ਵਿਅਕਤੀ ਸੋਚਦਾ ਹੈ, ਨਿਸ਼ਚਤ ਹੀ ਇਥੇ ਕੁੱਝ ਵੱਖਰਾ ਹੋਵੇਗਾ- ਖ਼ਾਸ ਤੌਰ ‘ਤੇ ਜੇਕਰ ਇਹ ਇਕ ਤਰ੍ਹਾਂ ਨਾਲ ਨਵੀਂ ਸਵੇਰ ਦੀ ਆਹਟ ਦੇਣ ਵਾਲੀ ਛੋਟੀ ਫ਼ਿਲਮ ਹੈ, ਕਿਉਂਕਿ ਇਕ ਭਰੋਸੇਯੋਗ ਕਹਾਣੀ ਦੀ ਥਾਂ, ਇਕ ਮੁਤਤੀਦਾਈ ਕਲਾਈਮੈਕਸ ਦੇ ਲਾਲਚ ਤੋਂ ਬਚਣਾ ਬਹੁਤ ਵੱਡਾ ਹੈ।
‘ਬੇਬਾਕ’ ਇਸ ਤਰ੍ਹਾਂ ਦੀ ਜਲਦਬਾਜ਼ੀ ਜਾਂ ਬਿਨਾਂ ਫ਼ੈਸਲੇ ਨਾਲ ਪੀੜਤ ਨਹੀਂ ਹੈ। ਵੱਡੇ ਵਿਸ਼ੇ ਨੂੰ ਲੈ ਕੇ ਬਣਾਈ ਗਈ ਇਸ ਫ਼ਿਲਮ ਦਾ ਕਲਾਈਮੈਕਸ ਇਕ ਛੋਟੀ ਲੜਕੀ ਬਾਰੇ ਹੈ- ਉਸ ਦੀ ਨਜ਼ਰ, ਉਸ ਦੀਆਂ ਉਮੀਦਾਂ, ਉਸ ਦੀਆਂ ਇਛਾਵਾਂ ਬਾਰੇ ਹੈ।
ਫ਼ਿਲਮ ਜਦੋਂ ਖ਼ਤਮ ਹੁੰਦੀ ਹੈ, ਤਾਂ ਅਸੀਂ ਸਮਝਦੇ ਹਾਂ ਕਿ ਇਕਬਾਲ ਦੀ ਆਜ਼ਾਦੀ ਦੀ ਪਰਿਭਾਸ਼ਾ ਸੌੜੀ ਤੇ ਸਵਾਰਥੀ ਨਹੀਂ ਹੈ- ਇਹ ਇਕ ਤਾਜ਼ਗੀ ਨਾਲ ਭਰਿਆ ਵਿਚਾਰ ਹੈ, ਜੋ ਟੋਨੀ ਮਾੱਰੀਸਨ ਦੀ ਸਭ ਤੋਂ ਯਾਦਗਾਰ ਸਤਰਾਂ ਨੂੰ ਸਪਸ਼ਟ ਕਰਦੀ ਹੈ- ‘ਜੇਕਰ ਤੁਸੀਂ ਆਜ਼ਾਦ ਹੋ, ਤਾਂ ਜ਼ਰੂਰੀ ਹੈ ਕਿ ਤੁਸੀਂ ਕਿਸੇ ਹੋਰ ਨੂੰ ਵੀ ਆਜ਼ਾਦ ਕਰਵਾਓ।’
‘ਬੇਬਾਕ’ ਆਜ਼ਾਦੀ ਨੂੰ ਲੈ ਕੇ ਇਕੱਲੀ ਚਿੰਗਾਰੀ ਦੇ ਰੂਪ ਵਿਚ ਦਿਖਾਉਣ ਦੀ ਬਜਾਏ ਪਟਾਕੇ ਦੀ ਇਕ ਲੜੀ ਦੇ ਰੂਪ ਵਿਚ ਦੇਖਦੀ ਹੈ, ਜਿਸ ਵਿਚ ਜੇਕਰ ਅੱਗ ਲਗਾਈ ਜਾਵੇ, ਤਾਂ ਉਹ ਜ਼ਮੀਨ ਨੂੰ ਸਾੜ ਸਕਦੀ ਹੈ।

Share this post

Leave a Reply

Your email address will not be published. Required fields are marked *