fbpx Nawidunia - Kul Sansar Ek Parivar

ਪੀ.ਐਮ. ਕੇਅਰਜ਼ ਫੰਡ : 15 ਸਰਕਾਰੀ ਬੈਂਕਾਂ ਤੇ ਸੰਸਥਾਵਾਂ ਨੇ ਕਰਮਚਾਰੀਆਂ ਦੀ ਤਨਖ਼ਾਹ ‘ਚੋਂ 205 ਕਰੋੜ ਰੁਪਏ ਦਾਨ ਕੀਤੇ

ਨਵੀਂ ਦਿੱਲੀ : ਆਰ.ਬੀ.ਆਈ. ਤੋਂ ਇਲਾਵਾ ਜਨਤਕ ਖੇਤਰ ਦੇ ਘੱਟੋਂ-ਘੱਟ 7 ਬੈਂਕਾਂ ਅਤੇ 7 ਹੋਰ ਚੋਟੀ ਦੀਆਂ ਵਿੱਤੀ ਤੇ ਬੀਮਾ ਸੰਸਥਾਵਾਂ ਨੇ ਆਪਣੇ ਕਰਮਚਾਰੀਆਂ ਦੀ ਤਨਖ਼ਾਹ ‘ਚੋਂ ਕੁੱਲ ਮਿਲਾ ਕੇ 204.75 ਕਰੋੜ ਰੁਪਏ ਦੀ ਰਕਮ ਐਮਰਜੈਂਸੀ ਸਥਿਤੀ ਵਿਚ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਤੇ ਰਾਹਤ (ਪੀ.ਐਮ. ਕੇਅਰਜ਼) ਫੰਡ ਵਿਚ ਦਾਨ ਕੀਤੀ।
‘ਇੰਡੀਅਨ ਐਕਸਪ੍ਰੈੱਸ’ ਨੇ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਅਨੁਸਾਰ ਦਸਤਾਵੇਜ਼ਾਂ ਤੋਂ ਪਤਾ ਚਲਦਾ ਹੈ ਕਿ ਭਾਰਤੀ ਜੀਵਨ ਬੀਮਾ ਨਿਗਮ (ਐਲ.ਆਈ.ਸੀ.), ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ (ਜੀ.ਆਈ.ਸੀ.) ਅਤੇ ਨੈਸ਼ਨਲ ਹਾਉਸਿੰਗ ਬੈਂਕ ਨੇ ਕਾਰਪੋਰੇਟ ਸੋਸ਼ਲ ਰਿਸਪਾਂਸਿਬਲਟੀ (ਸੀ.ਐਸ.ਆਰ.) ਤੇ ਹੋਰ ਵਿਵਸਥਾਵਾਂ ਤਹਿਤ ਵੱਖਰੇ ਤੌਰ ‘ਤੇ 144.5 ਕਰੋੜ ਰੁਪਏ ਦਾਨ ਕੀਤੇ।
ਇਸ ਤਹਿਤ ਜਿਨ੍ਹਾਂ 15 ਸਰਕਾਰੀ ਬੈਂਕਾਂ ਅਤੇ ਸੰਸਥਾਵਾਂ ਨੇ ਆਰ.ਟੀ.ਈਆ. ਰਾਹੀਂ ਦੱਸਿਆ ਹੈ ਕਿ ਉਨ੍ਹਾਂ ਨੇ ਕੁੱਲ ਮਿਲਾ ਕੇ 349.25 ਕਰੋੜ ਰੁਪਏ ਪੀ.ਐਮ. ਕੇਅਰਜ਼ ਫੰਡ ਵਿਚ ਦਾਨ ਦਿੱਤੇ।
ਫੰਡ ਦੀ ਮੈਨੇਜਮੈਂਟ ਕਰਨ ਵਾਲੇ ਪ੍ਰਧਾਨ ਮੰਤਰੀ ਦਫ਼ਤਰ ਨੇ ਪ੍ਰਾਪਤ ਸਹਾਇਤਾ ਰਕਮ ਦੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਪੀ.ਐਮ. ਕੇਅਰਜ਼ ਆਰ.ਟੀ.ਆਈ. ਤਹਿਤ ਜਨਤਕ ਕਰਨ ਦੀ ਵਿਵਸਥਾ ਨਹੀਂ ਹੈ।
ਇਨ੍ਹਾਂ ਜਨਤਕ ਖੇਤਰ ਦੇ ਬੈਂਕਾਂ ਅਤੇ ਸੰਸਥਾਵਾਂ ਵਿਚੋਂ ਐਲ.ਆਈ.ਸੀ. ਨੇ ਵੱਖ-ਵੱਖ ਸ਼੍ਰੇਣੀਆਂ ਤਹਿਤ ਪੀ.ਐਮ. ਕੇਅਰਜ਼ ਵਿਚ ਇਕੱਲੇ ਸਭ ਤੋਂ ਵੱਧ 113.63 ਕਰੋੜ ਰੁਪਏ ਦਿੱਤੇ। ਇਸ ਵਿਚ 8.64 ਕਰੋੜ ਰੁਪਏ ਕਰਮਚਾਰੀਆਂ ਦੀ ਤਨਖ਼ਾਹ ‘ਚੋਂ, 100 ਕਰੋੜ ਰੁਪਏ ਕਾਰਪੋਰੇਟ ਕਮਿਊਨੀਕੇਸ਼ਨ ਤਹਿਤ ਅਤੇ ਪੰਜ ਕਰੋੜ ਰੁਪਏ ਗੋਲਡਨ ਜੁਬਲੀ ਫਾਉਂਡੇਸ਼ਨ ਤਹਿਤ ਦਿੱਤੇ ਗਏ।
ਦਸਤਾਵੇਜ਼ਾਂ ਤੋਂ ਪਤਾ ਚਲਦਾ ਹੈ ਕਿ ਐਲ.ਆਈ.ਸੀ. ਨੇ 100 ਕਰੋੜ ਰੁਪਏ ਦੀ ਰਕਮ 31 ਮਾਰਚ ਨੂੰ ਦਾਨ ਕੀਤੀ ਸੀ, ਜਦਕਿ ਉਸ ਨੇ ਪੰਜ ਕਰੋੜ ਰੁਪਏ ਦੀ ਰਕਮ ਦਾਨ ਕਰਨ ਦੀ ਤਾਰੀਕ ਦਾ ਖੁਲਾਸਾ ਨਹੀਂ ਕੀਤਾ।
ਉਧਰ ਆਰ.ਟੀ.ਆਈ. ਦਾ ਜਵਾਬ ਦੇਣ ਵਾਲੇ ਜਨਤਕ ਖੇਤਰ ਦੇ ਸੱਤ ਬੈਂਕਾਂ ਵਿਚ ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਨੇ ਸਭ ਤੋਂ ਵੱਧ 107.95 ਕਰੋੜ ਰੁਪਏ ਦਾ ਦਾਨ ਦਿੱਤਾ ਹੈ। 100 ਕਰੋੜ ਰੁਪਏ ਦੀ ਰਕਮ ਉਸ ਨੇ 31 ਮਾਰਚ ਨੂੰ ਦਿੱਤੀ ਸੀ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸ.ਬੀ.ਆਈ. ਨੇ ਕਿਹਾ ਕਿ ਉਸ ਨੇ ਪੂਰੀ ਰਕਮ ਕਰਮਚਾਰੀਆਂ ਦੀ ਤਨਖ਼ਾਹ ‘ਚੋਂ ਦਿੱਤੀ ਹੈ।
ਉਧਰ ਕੇਂਦਰੀ ਬੈਂਕ ਆਰ.ਬੀ.ਆਈ. ਨੇ ਵੀ ਕਿਹਾ ਕਿ ਉਸ ਨੇ ਕੁੱਲਵ 7.34 ਕਰੋੜ ਰੁਪਏ ਦੀ ਰਕਮ ਕਰਮਚਾਰੀਆਂ ਦੇ ਸਹਿਯੋਗ ਨਾਲ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪੀ.ਐਮ. ਕੇਅਰਜ਼ ਦਾ ਗਠਨ ਇਸ ਸਾਲ ਕੋਵਿਡ 19 ਮਹਾਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ 28 ਮਾਰਚ ਨੂੰ ਦਿੱਤਾ ਗਿਆ ਸੀ।
ਇਸ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, 31 ਮਾਰਚ ਤੱਕ ਉਸ ਨੇ 3076.62 ਕਰੋੜ ਰੁਪਏ ਦੀ ਰਕਮ ਜੁਟਾਈ ਸੀ, ਜਿਸ ਵਿਚੋਂ 3075 ਕਰੋੜ ਰੁਪਏ ਸਵੈ-ਇੱਛਾ ਸਹਿਯੋਗ ਦੇ ਰੂਪ ਵਿਚ ਸੂਚੀਬੱਧ ਸਨ।
ਬੀਤੀ 19 ਅਗਸਤ ਨੂੰ ਇੰਡੀਅਨ ਐਕਸਪ੍ਰੈੱਸ ਨੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਜਨਤਕ ਖੇਤਰ ਦੀਆਂ 38 ਕੰਪਨੀਆਂ ਨੇ ਆਪਣੇ ਸੀ.ਐਸ.ਆਰ. ਫੰਡ ‘ਚੋਂ 2105 ਕਰੋੜ ਰੁਪਏ ਦੀ ਰਕਮ ਦਾਨ ਦਿੱਤੀ ਸੀ।
ਪਿਛਲੇ ਹਫ਼ਤੇ ਇਕ ਰਿਪੋਰਟ ਵਿਚ ਦੱਸਿਆ ਸੀ ਕਿ ਕਈ ਕੇਂਦਰੀ ਸਿੱਖਿਆ ਸੰਸਥਾਵਾਂ ਤੇ ਰੈਗੁਲੇਟਰੀਆਂ ਨੇ ਅਕਾਦਮਿਕ, ਗ਼ੈਰ-ਅਕਾਦਮਿਕ ਕਰਚਮਾਰੀਆਂ, ਵਿਦਿਆਰਥੀਆਂ ਤੇ ਪੈਨਸ਼ਨਰਾਂ ਦੀ ਤਨਖ਼ਾਹ ‘ਚੋਂ ਸਵੈ-ਇੱਛਾ ਸਹਿਯੋਗ ਦੇ ਰੂਪ ਵਿਚ 21.81 ਕਰੋੜ ਰੁਪਏ ਦੀ ਰਕਮ ਦਾਨ ਕੀਤੀ ਸੀ।

‘ਦ ਵਾਇਰ’ ਵਿਚੋਂ ਧੰਨਵਾਦ ਸਹਿਤ

Share this post

Leave a Reply

Your email address will not be published. Required fields are marked *