01
Oct
ਆਈਪੀਐੱਲ : ‘ਬਾਇਓ ਬਬਲ’ ਦਾ ਉਲੰਘਣ ਕਰਨ ’ਤੇ ਖਿਡਾਰੀ ਹੋਵੇਗਾ ਟੀਮ ’ਚੋਂ ਬਾਹਰ

ਨਵੀਂ ਦਿੱਲੀ : ਆਈਪੀਐੱਲ ਦੌਰਾਨ ‘ਬਾਇਓ ਬਬਲ’ ਦਾ ਉਲੰਘਣ ਕਰਨ ’ਤੇ ਸਬੰਧਤ ਖਿਡਾਰੀ ਨੂੰ ਟੂਰਨਾਮੈਂਟ ਤੋਂ ਬਾਹਰ ਕੀਤਾ ਜਾ ਸਕਦਾ ਹੈ। ਇਹ ਨਹੀਂ ਖਿਡਾਰੀ ਦੀ ਸਬੰਧਤ ਟੀਮ ਨੂੰ ਇਕ ਕਰੋੜ ਰੁਪੲੇ ਦੇ ਜੁਰਮਾਨੇ ਤੋਂ ਇਲਾਵਾ ਅੰਕਾਂ ’ਚ ਵੀ ਕਟੌਤੀ ਝੱਲਣੀ ਪੈ ਸਕਦੀ ਹੈ। ਬੀਸੀਸੀਆਈ ਨੇ ਆਈਪੀਐੱਲ ’ਚ ਸ਼ਾਮਲ ਸਾਰੀਆਂ ਅੱਠ ਟੀਮਾਂ ਨੂੰ ਭੇਜੇ ਨੋਟਿਸ ਵਿੱਚ ਸਾਫ਼ ਕਰ ਦਿੱਤਾ ਹੈ ਕਿ ‘ਬਾਇਓ ਬਬਲ’ ਤੋਂ ਅਣਅਧਿਕਾਰਤ ਰੂਪ ਵਿੱਚ ਬਾਹਰ ਜਾਣ ਲਈ ਖਿਡਾਰੀ ਨੂੰ ਛੇ ਦਿਨਾਂ ਲਈ ਇਕਾਂਤਵਾਸ ਵਿੱਚ ਜਾਣਾ ਹੋਵੇਗਾ। ਜੇਕਰ ਮੁੜ ਇਹੀ ਗ਼ਲਤੀ ਦੁਹਰਾਈ ਜਾਂਦੀ ਹੈ ਤਾਂ ਇਕ ਮੈਚ ਦੀ ਮੁਅੱਤਲੀ ਤੇ ਤੀਜੀ ਵਾਰ ਉਲੰਘਣਾ ’ਤੇ ਟੂਰਨਾਮੈਂਟ ਤੋਂ ਬਾਹਰ ਕੀਤਾ ਜਾ ਸਕਦਾ ਹੈ ਤੇ ਸਬੰਧਤ ਖਿਡਾਰੀ ਦੀ ਟੀਮ ਨੂੰ ਹੋਰ ਖਿਡਾਰੀ ਵੀ ਨਹੀਂ ਮਿਲੇਗਾ। ਇਹੀ ਨੇਮ ਪਰਿਵਾਰ ਦੇ ਮੈਂਬਰਾਂ ਤੇ ਟੀਮ ਅਧਿਕਾਰੀਆਂ ਲਈ ਵੀ ਹੋਣਗੇ। ਬਾਇਓ ਬਬਲ ਤੋਂ ਭਾਵ ਖਿਡਾਰੀ ਜਾਂ ਟੀਮ ਨੂੰ ਬਾਹਰੀ ਦੁਨੀਆਂ ਤੋਂ ਅੱਡ ਰੱਖਣਾ ਹੈ ਤਾਂ ਕਿ ਕੋਵਿਡ-19 ਲੱਗਣ ਦੇ ਜੋਖ਼ਮ ਨੂੰ ਘਟਾਇਆ ਜਾ ਸਕੇ।
Related posts:
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ: ਪਾਕਿਸਤਾਨ ਨੂੰ 4-3 ਨਾਲ ਹਰਾਇਆ
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ, ਹਰਮਨਪ੍ਰੀਤ ਨੇ ਕੀਤੇ ਦੋ ਗੋਲ
ਨੀਰਜ ਚੋਪੜਾ ਸਮੇਤ 11 ਨੂੰ ਖੇਡ ਰਤਨ ਪੁਰਸਕਾਰ, ਲਵਲੀਨਾ ਤੇ ਮਿਤਾਲੀ ਦੇ ਨਾਂ ਵੀ ਸੂਚੀ 'ਚ ਸ਼ਾਮਲ
ਟੀਮ ਇੰਡੀਆ 'ਤੇ ਜਿੱਤ ਮਗਰੋਂ ਹੋਸ਼ ਗਵਾ ਬੈਠੇ ਪਾਕਿਸਤਾਨੀ, ਸੜਕਾਂ 'ਤੇ ਫਾਇਰਿੰਗ, 12 ਜ਼ਖ਼ਮੀ
ਗੁਰਜੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਸਰਵੋਤਮ ਖਿਡਾਰੀ ਐਲਾਨੇ
13ਵਾਂ ਲਾਇਨਜ਼ ਫੀਲਡ ਹਾਕੀ ਟੂਰਨਾਮੈਂਟ 8 ਤੋਂ 10 ਅਕਤੂਬਰ ਤੱਕ ਸਰੀ ਵਿੱਚ ਹੋਵੇਗਾ