fbpx Nawidunia - Kul Sansar Ek Parivar

ਸਰੀ : ਝੀਲ ਵਿਚ ਡੁੱਬਣ ਨਾਲ ਪੰਜਾਬੀ ਨੌਜਵਾਨ ਦੀ ਮੌਤ

ਸਰੀ : ਕੈਨੇਡਾ ਦੇ ਸ਼ਹਿਰ ਸਰੀ ਵਿਚ 37 ਸਾਲਾ ਨੌਜਵਾਨ ਪੰਜਾਬੀ ਨੌਜਵਾਨ ਭਵਜੀਤ ਸਿੰਘ ਔਜਲਾ ਦੀ ਝੀਲ ਵਿਚ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਮੁਤਾਬਕ ਭਵਜੀਤ ਸਿੰਘ ਇਕ ਕੁੜੀ ਨਾਲ ਪਾਣੀ ਵਿਚ ਚੱਲਣ ਵਾਲੇ ਸਕੂਟਰ ‘ਤੇ ਮੈਪਿਲ ਰਿੱਜ ਦੀ ਐਲੂਇਟ ਝੀਲ ਵਿਚ ਜਾ ਰਿਹਾ ਸੀ ਕਿ ਸਕੂਟਰ ਅਚਾਨਕ ਬੇਕਾਬੂ ਹੋ ਕੇ ਉਲਟ ਗਿਆ। ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕੁੜੀ ਨੂੰ ਤਾਂ ਬਚਾ ਲਿਆ ਪਰ ਭਵਜੀਤ ਡੁੱਬ ਗਿਆ।
ਜ਼ਿਕਰਯੋਗ ਹੈ ਕਿ ਐਲੂਇਟ ਝੀਲ 500 ਮੀਟਰ ਡੂੰਘੀ ਹੈ ਤੇ ਇਸ ਵਿਚ ਵੱਡੀਆਂ ਚਟਾਨਾਂ ਹੋਣ ਕਾਰਨ ਲਾਸ਼ ਲੱਭਣਾ ਮੁਸ਼ਕਲ ਹੈ। ਖਬਰ ਲਿਖੇ ਜਾਣ ਤੱਕ ਭਵਜੀਤ ਦੀ ਲਾਸ਼ ਨਹੀਂ ਮਿਲੀ। ਗੌਰਤਲਬ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਬੀਤੇ 5 ਮਹੀਨਿਆਂ ਦੌਰਾਨ 35 ਜਣਿਆਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਕਈ ਪੰਜਾਬੀ ਸਨ।  

Share this post

Leave a Reply

Your email address will not be published. Required fields are marked *