09
Oct
ਅਮਰੀਕਾ ਦੀ ਐੱਫਐੱਲਸੀਏ ਵੱਲੋਂ ਖੇਡੇਗਾ ਮੁਹਾਲੀ ਦਾ ਅਮਾਨ ਸੰਧੂ

ਚੰਡੀਗੜ੍ਹ : ਐੱੱਨਬੀਏ ਅਕੈਡਮੀ ਇੰਡੀਆ ਦੇ ਖਿਡਾਰੀ ਅਮਾਨ ਸੰਧੂ ਨੂੰ ਅਮਰੀਕਾ ਦੀ ਫਰਸਟ ਲਵ ਕ੍ਰਿਸ਼ਚਨ ਅਕੈਡਮੀ (ਐੱਫਐੱਲਸੀਏ) ਨੇ ਸਾਈਨ ਕਰ ਲਿਆ ਹੈ। ਇਹ ਅਕੈਡਮੀ ਅਮਰੀਕਾ ਦੇ ਵਾਸ਼ਿੰਗਟਨ ’ਚ ਪੈਨਸਿਲਵੇਨੀਆ ’ਚ ਸਥਿਤ ਹੈ, ਜਿਥੇ ਅਮਾਨ ਸੰਧੂ ਇਕ ਨਿੱਜੀ ਸਕੂਲ ’ਚ ਬਾਸਕਟਬਾਲ ਦੀ ਸਿਖਲਾਈ ਪ੍ਰਾਪਤ ਕਰੇਗਾ। 18 ਸਾਲਾ ਮੁਹਾਲੀ ਦਾ ਅਮਾਨ ਐੱਨਬੀਏ ਅਕੈਡਮੀ ਇੰਡੀਆ ਦਾ ਤੀਸਰਾ ਖਿਡਾਰੀ ਹੈ, ਜਿਸ ਦੀ ਸੰਯੁਕਤ ਰਾਸ਼ਟਰ ਅਮਰੀਕਾ ਦੇ ਹਾਈ ਸਕੂਲ ’ਚ ਚੋਣ ਹੋਈ ਹੈ। ਸੰਧੂ ਨੇ 2017 ’ਚ ਐੱਨਬੀਏ ਅਕੈਡਮੀ ਇੰਡੀਆ ਨੂੰ ਜੁਆਇਨ ਕੀਤਾ ਸੀ ਅਤੇ ਇਹ ਮੌਕਾ ਏਸੀਜੀ-ਐੱਨਬੀਏ ਪ੍ਰੋਗਰਾਮ ਰਾਹੀਂ ਉਸ ਨੂੰ ਮਿਲਿਆ ਹੈ। ਸੰਧੂ ਨੇ ਕਿਹਾ ਕਿ ਉਹ ਫਰਸਟ ਲਵ ਕ੍ਰਿਸ਼ਿਚਨ ਅਕੈਡਮੀ ਦਾ ਸ਼ੁਕਰਗੁਜ਼ਾਰ ਹੈ, ਜਿਨ੍ਹਾਂ ਨੇ ਉਸ ਨੂੰ ਇਹ ਮੌਕਾ ਦਿੱਤਾ।
Related posts:
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ: ਪਾਕਿਸਤਾਨ ਨੂੰ 4-3 ਨਾਲ ਹਰਾਇਆ
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ, ਹਰਮਨਪ੍ਰੀਤ ਨੇ ਕੀਤੇ ਦੋ ਗੋਲ
ਨੀਰਜ ਚੋਪੜਾ ਸਮੇਤ 11 ਨੂੰ ਖੇਡ ਰਤਨ ਪੁਰਸਕਾਰ, ਲਵਲੀਨਾ ਤੇ ਮਿਤਾਲੀ ਦੇ ਨਾਂ ਵੀ ਸੂਚੀ 'ਚ ਸ਼ਾਮਲ
ਟੀਮ ਇੰਡੀਆ 'ਤੇ ਜਿੱਤ ਮਗਰੋਂ ਹੋਸ਼ ਗਵਾ ਬੈਠੇ ਪਾਕਿਸਤਾਨੀ, ਸੜਕਾਂ 'ਤੇ ਫਾਇਰਿੰਗ, 12 ਜ਼ਖ਼ਮੀ
ਗੁਰਜੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਸਰਵੋਤਮ ਖਿਡਾਰੀ ਐਲਾਨੇ
13ਵਾਂ ਲਾਇਨਜ਼ ਫੀਲਡ ਹਾਕੀ ਟੂਰਨਾਮੈਂਟ 8 ਤੋਂ 10 ਅਕਤੂਬਰ ਤੱਕ ਸਰੀ ਵਿੱਚ ਹੋਵੇਗਾ