fbpx Nawidunia - Kul Sansar Ek Parivar

ਭੀਮਾ-ਕੋਰੇਗਾਓਂ : ਮਨੁੱਖੀ ਅਧਿਕਾਰ ਕਾਰਕੁਨਾਂ ਨੇ ਸਟੇਨ ਸਵਾਮੀ ਦੀ ਗ੍ਰਿਫ਼ਤਾਰੀ ਦੀ ਕੀਤੀ ਨਿੰਦਾ

ਨਵੀਂ ਦਿੱਲੀ : ਮਨੁੱਖੀ ਅਧਿਕਾਰ ਕਾਰਕੁਨਾਂ ਨੇ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਸਮਾਜਕ ਕਾਰਕੁਨ ਫਾਦਰ ਸਟੇਨ ਸਵਾਮੀ ਦੀ ਗ੍ਰਿਫ਼ਤਾਰੀ ਨੂੰ ‘ਨਿੰਦਣਯੋਗ ਕਾਰਜ’ ਕਰਾਰ ਦਿੱਤਾ ਅਤੇ ਉਨ੍ਹਾਂ ਨੇ ਆਦਿਵਾਸੀਆਂ ਦੇ ਅਧਿਕਾਰਾਂ ਲਈ ਲੜਨ ਵਾਲਾ ਵਿਅਕਤੀ ਦੱਸਿਆ।
ਐਨ.ਆਈ.ਏ. ਨੇ ਇਕ ਜਨਵਰੀ, 2018 ਨੂੰ ਪੁਣੇ ਕੋਲ ਭੀਮਾ-ਕੋਰੇਗਾਓਂ ਵਿਚ ਭੀੜ ਨੂੰ ਕਥਿਤ ਤੌਰ ‘ਤੇ ਹਿੰਸਾ ਲਈ ਭੜਕਾਉਣ ਦੇ ਮਾਮਲੇ ਵਿਚ ਕਥਿਤ ਸ਼ਮੂਲੀਅਤ ਲਈ 83 ਸਾਲਾ ਸਟੇਨ ਸਵਾਮੀ ਨੂੰ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਝਾਰਖੰਡ ਦੇ ਰਾਂਚੀ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ।
ਰਿਪੋਰਟ ਮੁਤਾਬਕ ਅਰਥਸ਼ਾਸਤਰੀ ਜਯਾਂ ਦਰੇਜ ਸਮੇਤ ਦੇਸ਼ ਭਰ ਦੇ ਕਰੀਬ ਦੋ ਹਜ਼ਾਰ ਵਰਕਰਾਂ ਨੇ 83 ਸਾਲਾ ਸਵਾਮੀ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਕਦਮ ਝਾਰਖੰਡ ਵਿਚ ਮਨੁੱਖੀ ਤੇ ਸੰਵਿਧਾਨਕ ਅਧਿਕਾਰਾਂ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ‘ਤੇ ਹਮਲਾ ਹੈ।
ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਨੇ ਬਿਆਨ ਜਾਰੀ ਕਰਦਿਆਂ ਕਿਹਾ, ”ਸਟੇਨ ਨੂੰ ਗ੍ਰਿਫ਼ਤਾਰ ਕਰਨਾ ਐਨ.ਆਈ.ਏ. ਪ੍ਰਸ਼ਾਸਨ ਦਾ ਗ਼ੈਰ-ਮਨੁੱਖੀ ਤੇ ਨਿੰਦਣਯੋਗ ਕਾਰਾ ਹੈ। ਸਟੇਨ ਨੇ ਐਨ.ਆਈ.ਏ. ਦੇ ਜਾਂਚਕਰਤਾਵਾਂ ਨੂੰ ਪੂਰਾ ਸਹਿਯੋਗ ਦਿੱਤਾ। ਐਨ.ਆਈ.ਏ. ਵਲੋਂ ਸਵਾਮੀ ਦੀ ਗ੍ਰਿਫ਼ਤਾਰੀ ਦੁਰਭਾਵਨਾਪੂਰਨ ਹੈ। ਐਨ.ਆਈ.ਏ. ਵਲੋਂ ਸਟੇਨ ਸਵਾਮੀ ਨੂੰ ਗ੍ਰਿਫ਼ਤਾਰ ਕਰਨ ਦਾ ਸਹੀ ਕਾਰਨ ਇਹ ਹੈ ਕਿ ਉਨ੍ਹਾਂ ਨੇ ਸਾਬਕਾ ਭਾਜਪਾ ਦੀ ਅਗਵਾਈ ਵਾਲੀ ਝਾਰਖੰਡ ਸਰਕਾਰ ਵਲੋਂ ਅਤਿਵਾਦ ਰੋਕੂ ਕਾਨੂੰਨ ਤੇ ਦੇਸ਼ ਧਰੋਹ ਕਾਨੂੰਨ ਦੇ ਵਿਆਪਕ ਪੱਧਰ ‘ਤੇ ਦੁਰਵਰਤੋਂ ਦਾ ਪਰਦਾਫਾਸ਼ ਕਰਨ ਦੀ ਹਿੰਮਤ ਕੀਤੀ ਸੀ।’
ਬਿਆਨ ਅਨੁਸਾਰ ਸਟੇਨ ਨੇ ਆਦਿਵਾਸੀ ਨੌਜਵਾਨਾਂ ਦੀਆਂ ਅਣਕਹੀਆਂ ਪੀੜਾਂ ਦੇ ਤਜਰਬਿਆਂ ਦਾ ਦਸਤਾਵੇਜ਼ ਤਿਆਰ ਕੀਤਾ ਸੀ, ਜਿਨ੍ਹਾਂ ਵਿਚੋਂ ਹਜ਼ਾਰਾਂ ਨੂੰ ਬਿਨਾਂ ਕਿਸੇ ਅਪਰਾਧ ਦੇ ਜੇਲ੍ਹ ਵਿਚ ਸੁੱਟਿਆ ਗਿਆ। ਇਸ ਕਾਰਨ ਪੁਲੀਸ ਤੇ ਰਾਜ ਸਰਕਾਰ ਵਿਚਾਲੇ ਨਾਰਾਜ਼ਗੀ ਸੀ, ਜਿਸ ਕਾਰਨ ਸਵਾਮੀ ਤੇ ਹੋਰਨਾਂ ਖ਼ਿਲਾਫ਼ ਝਾਰਖੰਡ ਵਿਚ ਮਨੁੱਖੀ ਅਧਿਕਾਰ ਅੰਦੋਲਨ ਵਿਚ ਨਿਸ਼ਾਨਾ ਬਣਾਇਆ ਗਿਆ।

Share this post

Leave a Reply

Your email address will not be published. Required fields are marked *