fbpx Nawidunia - Kul Sansar Ek Parivar

ਪਰਾਲੀ ਸਾੜੇ ਜਾਣ ਕਾਰਨ ਮਹਿਜ਼ 4 ਫ਼ੀਸਦੀ ਹੀ ਫੈਲਦਾ ਹੈ ਪ੍ਰਦੂਸ਼ਣ : ਕੇਂਦਰੀ ਮੰਤਰੀ

ਨਵੀਂ ਦਿੱਲੀ : ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪੰਜਾਬ ਸਰਕਾਰ ਨੂੰ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ’ਤੇ ਰੋਕ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਸ ਕਾਰਨ ਦਿੱਲੀ-ਐੱਨਸੀਆਰ ’ਚ ਮਹਿਜ਼ 4 ਫ਼ੀਸਦੀ ਹੀ ਪ੍ਰਦੂਸ਼ਣ ਫੈਲਦਾ ਹੈ ਜਦਕਿ ਬਾਕੀ ਦਾ ਪ੍ਰਦੂਸ਼ਣ ਸਥਾਨਕ ਕਾਰਨਾਂ ਕਰਕੇ ਹੁੰਦਾ ਹੈ। ਉਨ੍ਹਾਂ ਦੇ ਇਸ ਬਿਆਨ ਦੀ ਆਲੋਚਨਾ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਮੱਸਿਆ ਨੂੰ ਨਕਾਰੇ ਜਾਣ ਨਾਲ ਕੋਈ ਹੱਲ ਨਹੀਂ ਨਿਕਲਣਾ ਹੈ। ਕੇਂਦਰੀ ਮੰਤਰੀ ਨੇ ਦਿੱਲੀ-ਐੱਨਸੀਆਰ ’ਚ ਪ੍ਰਦੂਸ਼ਣ ’ਤੇ ਨਜ਼ਰ ਲਈ 50 ਇੰਸਪੈਕਸ਼ਨ ਟੀਮਾਂ ਰਵਾਨਾਂ ਕੀਤੀਆਂ ਹਨ। ਖ਼ਿੱਤੇ ’ਚ ਅੱਜ ਧੁਆਂਖੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਦਰਜ ਕੀਤੀ ਗਈ।

ਸ੍ਰੀ ਜਾਵੜੇਕਰ ਨੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਪਰਾਲੀ ਸਾੜੇ ਜਾਣ ਕਾਰਨ ਮਹਿਜ਼ 4 ਫ਼ੀਸਦੀ ਪ੍ਰਦੂਸ਼ਣ ਹੀ ਫੈਲਦਾ ਹੈ ਪਰ ਬਾਕੀ ਦਾ 96 ਫ਼ੀਸਦੀ ਪ੍ਰਦੂਸ਼ਣ ਕੂੜੇ, ਕੱਚੀਆਂ ਸੜਕਾਂ, ਧੂੜ, ਊਸਾਰੀਆਂ ਅਤੇ ਇਮਾਰਤਾਂ ਗਿਰਾਉਣ ਆਦਿ ਜਿਹੀਆਂ ਗਤੀਵਿਧੀਆਂ ਨਾਲ ਹੁੰਦਾ ਹੈ।’’ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ ’ਤੇ ਕੇਂਦਰੀ ਮੰਤਰੀ ਨੂੰ ਪੁੱਛਿਆ ਕਿ ਜੇਕਰ ਪਰਾਲੀ ਸਾੜੇ ਜਾਣ ਕਾਰਨ ਸਿਰਫ਼ 4 ਫ਼ੀਸਦੀ ਪ੍ਰਦੂਸ਼ਣ ਫੈਲਦਾ ਹੈ ਤਾਂ ਪਿਛਲੇ 15 ਦਿਨਾਂ ’ਚ ਦਿੱਲੀ-ਐੱਨਸੀਆਰ ’ਚ ਪ੍ਰਦੂਸ਼ਣ ਅਚਾਨਕ ਕਿਊਂ ਵੱਧ ਗਿਆ। ਉਨ੍ਹਾਂ ਕਿਹਾ ਕਿ ਹਰ ਸਾਲ ਇੰਜ ਹੀ ਹੁੰਦਾ ਹੈ ਅਤੇ ਸਥਾਨਕ ਕਾਰਨਾਂ ਕਰਕੇ ਅਚਾਨਕ ਹੀ ਪ੍ਰਦੂਸ਼ਣ ਦਾ ਪੱਧਰ ਨਹੀਂ ਵੱਧ ਜਾਂਦਾ ਹੈ। ਉਧਰ ਨਾਸਾ ਵੱਲੋਂ ਲਈਆਂ ਸੈਟੇਲਾਈਟ ਤਸਵੀਰਾਂ ’ਚ ਅੰਮ੍ਰਿਤਸਰ, ਪਟਿਆਲਾ, ਤਰਨ ਤਾਰਨ, ਫਿਰੋਜ਼ਪੁਰ, ਰਾਜਪੁਰਾ ਅਤੇ ਅੰਬਾਲਾ ’ਚ ਖੇਤਾਂ ਤੋਂ ਧੂੰਆਂ ਉੱਠਦਾ ਨਜ਼ਰ ਆਇਆ ਹੈ।

Share this post

Leave a Reply

Your email address will not be published. Required fields are marked *