fbpx Nawidunia - Kul Sansar Ek Parivar

ਜੁਗ-ਜੁਗ ਜੀਵੇ ਕਿਸਾਨ/ ਮਲਕੀਅਤ ‘ਸੁਹਲ’

                ਜਿਊਂਦਾ ਰਹੇ ਮਜ਼ਦੂਰ ਦੇਸ਼ ਦਾ, ਜੁਗ ਜੁਗ ਜੀਵੇ ਕਿਸਾਨ।
                ਦੁਨੀਆ ਦਾ ਇਹ  ਅੰਨਦਾਤਾ ਹੈ, ਰੁਤਬਾ ਬੜਾ ਮਹਾਨ।

                ਅਸਲ ਵਿਚ ਕਿਸਾਨ ਹੀ, ਮਾਂ ਧਰਤੀ ਦਾ  ਜਾਇਆ ਹੈ।
                ਲੋਕੋ ਇਸ ਦੀ ਮਿਹਨਤ ਦਾ, ਮੁੱਲ ਕਿਸੇ ਨਾ ਪਾਇਆ ਹੈ।
                ਦੁਨੀਆ ਦਾ ਢਿੱਡ ਭਰਦਾ ਹੈ  ਤੇ ਉੱਚੀ ਇਸ ਦੀ  ਸ਼ਾਨ,
                ਜਿਊਂਦਾ ਰਹੇ ਮਜ਼ਦੂਰ ਦੇਸ਼ ਦਾ, ਜੁਗ ਜੁਗ ਜੀਵੇ ਕਿਸਾਨ।
                ਦੁਨੀਆ ਦਾ ਇਹ  ਅੰਨਦਾਤਾ ਹੈ, ਰੁਤਬਾ ਬੜਾ ਮਹਾਨ।

                ਕਿਸਾਨਾਂ ਤੇ ਮਜ਼ਦੂਰ ਭਰਾਵਾਂ, ਰਲ ਮਿਲ ਕੇ ਖੇਤੀ ਕੀਤੀ।
                ਇਕੱਠੇ ਬਹਿ ਕੇ ਰੋਟੀ ਖਾਧੀ ਤੇ ਲੱਸੀ-ਚਾਹ ਵੀ ਪੀਤੀ।
                ਚਾਹ ਦੀ ਕੇਤਲੀ ਛੁੱਟ ਗਈ  ਉਦ੍ਹਾ ਫਿੱਕਾ ਸੀ ਪਕਵਾਨ,
                ਜਿਊਂਦਾ ਰਹੇ ਮਜ਼ਦੂਰ ਦੇਸ਼ ਦਾ, ਜੁਗ ਜੁਗ ਜੀਵੇ ਕਿਸਾਨ।
                ਦੁਨੀਆ ਦਾ ਇਹ  ਅੰਨਦਾਤਾ ਹੈ, ਰੁਤਬਾ ਬੜਾ ਮਹਾਨ।

                ਖਾਣ-ਪੀਣ ਨੂੰ ਦੇਸ਼ ਹੈ ਸਾਰਾ, ਪਰ ਡਾਂਗਾਂ ਖਾਏ ਕਿਸਾਨ।
                ਹੱਕ ਆਪਣੇ ਲਈ  ਵਾਰਨ ਜਾਨਾਂ, ਹੋ ਗਏ ਲੋਕ ਹੈਰਾਨ।
                ਕਿਸਾਨ ਮਾਰੂ  ਕਨੂਨ ਬਣਾ ਕੇ ਨੇਤਾ, ਝੂਠੇ ਦੇਣ ਬਿਆਨ,
                ਜਿਊਂਦਾ ਰਹੇ ਮਜ਼ਦੂਰ ਦੇਸ਼ ਦਾ, ਜੁਗ-ਜੁਗ ਜੀਵੇ ਕਿਸਾਨ।
                ਦੁਨੀਆ ਦਾ ਇਹ  ਅੰਨਦਾਤਾ ਹੈ, ਰੁਤਬਾ  ਬੜਾ ਮਹਾਨ।

                ਦੇਸ਼ ਵੇਚਣ ਵਾਲਾ ਰਹਿ ਗਿਆ, ਕੀਤਾ ਕੀ ਸਰਕਾਰਾਂ ਨੇ।
                ਅਮੀਰਾਂ ਤੇ ਰਜਵਾੜਿਆਂ ਰਲ ਕੇ, ਖਾਧਾ ਦੇਸ਼ ਗ਼ੱਦਾਰਾਂ ਨੇ।
                ‘ਅਨਂੀਂ ਪੀ੍ਹਵੇ ਤੇ ਕੁੱਤੇ ਚੱਟਣ, ਇਉਂ ਲੀਡਰ ਬੜੇ ਸ਼ੈਤਾਨ,
 ਜਿਊਂਦਾ ਰਹੇ ਮਜ਼ਦੂਰ ਦੇਸ਼ ਦਾ, ਜੁਗ-ਜੁਗ ਜੀਵੇ ਕਿਸਾਨ।
                ਦੁਨੀਆ ਦਾ ਇਹ  ਅੰਨਦਾਤਾ ਹੈ, ਰੁਤਬਾ  ਬੜਾ ਮਹਾਨ।

                ‘ਸੁਹਲ’ ਦੇਸ਼ ਬਚਾਵਣ ਤੁਰ ਪਏ, ਭਾਰਤ ਦੇ  ਅੰਨਦਾਤਾ।
                ਕੁਰਬਾਨੀਆਂ  ਦੇ ਕੇ  ਖ੍ਹੋਲ ਦੇਣਗੇ, ਨਵੇਂ ਯੁੱਗ ਦਾ ਖਾਤਾ।
                ਕਾਰਪੋਰੇਟ ਘਰਾਣਿਆਂ ਵਾਲੀ, ਹੁਣ ਹੋ ਜਾਊ ਬੰਦ ਦੁਕਾਨ,
 ਜਿਊਂਦਾ ਰਹੇ ਮਜ਼ਦੂਰ ਦੇਸ਼ ਦਾ, ਜੁਗ-ਜੁਗ ਜੀਵੇ ਕਿਸਾਨ।
                ਦੁਨੀਆ ਦਾ ਇਹ  ਅੰਨਦਾਤਾ ਹੈ, ਰੁਤਬਾ  ਬੜਾ ਮਹਾਨ।

                     ਮੋਬਾ- 9872848610
                      ਨੌਸ਼ਹਿਰਾ ਬਹਾਦਰ ( ਤਿੱਬੜੀ) ਗੁਰਦਾਸਪੁਰ

Share this post

Leave a Reply

Your email address will not be published. Required fields are marked *