fbpx Nawidunia - Kul Sansar Ek Parivar

ਕਿਸਾਨਾਂ-ਮਜ਼ਦੂਰਾਂ ਦੇ ਬੱਚਿਆਂ ਨੇ ਵੀ ਰੇਲ ਪੱਟੜੀਆਂ ਉਪਰ ਪਹੁੰਚ ਕੇ ਅੰਦੋਲਨ ਭਖਾਇਆ

ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ)

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੱਲ ਰਿਹਾ ਰੇਲ ਰੋਕੋ ਅੰਦੋਲਨ 34ਵੇਂ ਦਿਨ ਵਿਚ ਦਾਖਲ ਹੋ ਗਿਆ। ਅੰਦੋਲਨ ਦੇ 34ਵੇਂ ਦਿਨ ਜੰਡਿਆਲਾ ਗੁਰੂ (ਗਹਿਰੀ) ਰੇਲਵੇ ਸਟੇਸ਼ਨ ‘ਤੇ ਅੱਜ ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਨੇ ਰੇਲ ਪੱਟੜੀਆਂ ਉੱਤੇ ਪਹੁੰਚੇ ਕੇ ਵੱਡਾ ਅੰਦੋਲਨ ਭਖਾਇਆ। ਸੰਘਰਸ਼ ਕਮੇਟੀ ਦੇ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਹੁਣ ਤੱਕ ਅੰਦੋਲਨ ਵਿੱਚ ਕਿਸਾਨ, ਮਜ਼ਦੂਰ, ਬੀਬੀਆਂ ਨੇ ਹਿੱਸਾ ਲਿਆ ਸੀ ਪਰ ਅੱਜ ਕਿਸਾਨਾਂ-ਮਜ਼ਦੂਰਾਂ ਦੇ ਬੱਚਿਆਂ ਨੇ ਵੀ ਰੇਲ ਪੱਟੜੀਆਂ ਉਪਰ ਪਹੁੰਚ ਕੇ ਅੰਦੋਲਨ ਨੂੰ ਭਖਾਇਆ ਹੈ। ਰੇਲਵੇ ਟਰੈਕ ਜੰਡਿਆਲਾ ਗੁਰੂ ਵਿਖੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਇੱਕਮੁੱਠ ਹੋ ਕੇ ਲੜ ਰਹੇ ਹਨ। ਇਸ ਮੌਕੇ ਕੰਵਲਜੀਤ ਸਿੰਘ, ਸਕੱਤਰ ਸਿੰਘ, ਬਲਵੰਤ ਸਿੰਘ, ਬਲਦੇਵ ਸਿੰਘ, ਅਮਰਪਾਲ ਸਿੰਘ, ਮੁਖਤਾਰ ਸਿੰਘ, ਕਿਰਪਾਲ ਸਿੰਘ, ਪ੍ਰਤਾਪ ਸਿੰਘ, ਹਰਬਿੰਦਰ ਸਿੰਘ ਲਾਲੀ, ਗੁਰਦੇਵ ਸਿੰਘ, ਗੁਰਦਿਆਲ ਸਿੰਘ, ਪਲਵਿੰਦਰ ਸਿੰਘ, ਦਵਿੰਦਰ ਸਿੰਘ, ਨਿਸਾਨ ਸਿੰਘ ਚੱਬਾ ਆਗੂਆਂ ਨੇ ਸੰਬੋਧਨ ਕੀਤਾ।

Share this post

Leave a Reply

Your email address will not be published. Required fields are marked *