ਡੋਪਿੰਗ ਮਾਮਲੇ ‘ਚ ਕੋਲਮੈਨ ’ਤੇ ਦੋ ਸਾਲਾਂ ਲਈ ਪਾਬੰਦੀ

ਮੋਨਾਕੋ : ਪੁਰਸ਼ ਵਰਗ ਵਿੱਚ 100 ਮੀਟਰ ਦੇ ਵਿਸ਼ਵ ਚੈਂਪੀਅਨ ਕ੍ਰਿਸ਼ਚੀਅਨ ਕੋਲਮੈਨ ਨੂੰ ਡੋਪਿੰਗ ਕੰਟਰੋਲ ਨਾਲ ਜੁੜੇ ਤਿੰਨ ਨਿਯਮਾਂ ਦੀ ਉਲੰਘਣਾ ਕਰਨ ਉੱਤੇ ਦੋ ਸਾਲਾਂ ਲਈ ਪਾਬੰਦੀ ਲਗਾਈ ਗਈ ਹੈ। ਟਰੈਕ ਐਂਡ ਫੀਲਡ ਦੀ ਅਥਲੈਟਿਕਸ ਇੰਟੀਗਰੇਟੀ ਯੂਨਿਟ ਨੇ ਕਿਹਾ ਕਿ ਕੋਲਮੈਨ ‘ਤੇ ਮਈ 2022 ਤੱਕ ਪਾਬੰਦੀ ਲਗਾਈ ਗਈ ਹੈ ਅਤੇ ਇਸ ਕਾਰਨ ਉਹ ਅਗਲੇ ਸਾਲ ਟੋਕੀਓ ਓਲੰਪਿਕ ਖੇਡਾਂ ਵਿਚ ਹਿੱਸਾ ਨਹੀਂ ਲੈ ਸਕੇਗਾ। ਇਸ 24 ਸਾਲਾ ਅਮਰੀਕੀ ਦੌੜਾਕ ਨੂੰ ਮਈ ਵਿੱਚ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਉਹ ਸਾਲ 2019 ਵਿਚ ਨਮੂਨਾ ਇਕੱਠਾ ਕਰਨ ਵਾਲੇ ਅਧਿਕਾਰੀਆਂ ਦੇ ਸਾਹਮਣੇ ਤਿੰਨ ਵਾਰ ਪੇਸ਼ ਹੋਣ ਵਿਚ ਅਸਫਲ ਰਿਹਾ ਸੀ। ਜੇ ਕੋਈ ਖਿਡਾਰੀ 12 ਮਹੀਨਿਆਂ ਦੇ ਅੰਦਰ ਤਿੰਨ ਵਾਰ ਅਖੌਤੀ ‘ਰਹਿਣ ਦੀ ਜਗ੍ਹਾ’ ਦੇ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਦੋ ਸਾਲ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਲਮੈਨ ਇਸ ਖਿਲਾਫ ਸਪੋਰਟਸ ਟ੍ਰਿਬਿਊਨਨਲ ਵਿਚ ਅਪੀਲ ਕਰ ਸਕਦਾ ਹੈ। ਉ ਸਨੂੰ ਓਲੰਪਿਕ ਸੋਨ ਤਮਗਾ ਦਾ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾਂਦਾ ਸੀ। ਉਸ ਨੇ ਦੋਹਾ ਵਿਚ 2019 ਵਿਚ 100 ਮੀਟਰ ਅਤੇ ਚਾਰ ਗੁਣਾ 100 ਮੀਟਰ ਵਿਚ ਸੋਨੇ ਦੇ ਤਗਮੇ ਜਿੱਤੇ ਸਨ।

Leave a Reply

Your email address will not be published. Required fields are marked *