fbpx Nawidunia - Kul Sansar Ek Parivar

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦਾ ਜ਼ੋਰਦਾਰ ਵਿਰੋਧ ਕਰਨਗੇ ਕਿਸਾਨ

ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ) : ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਬਾਹਰ ਚੱਲ ਰਿਹਾ ਕਿਸਾਨ ਰੇਲ ਰੋਕੋ ਅੰਦੋਲਨ ਅੱਜ 55ਵੇਂ ਦਿਨ ਮੌਸਮ ਦੇ ਬਦਲੇ ਮਿਜ਼ਾਜ ਦੇ ਬਾਵਜੂਦ ਜਾਰੀ ਰਿਹਾ। ਸੰਘਰਸ਼ ਦੀ ਅਗਲੀ ਰਣਨੀਤੀ ਤਹਿਤ ਜਥੇਬੰਦੀ ਵੱਲੋਂ ਫ਼ੈਸਲਾ ਕੀਤਾ ਗਿਆ ਜੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਪ੍ਰਚਾਰ ਲਈ ਪੰਜਾਬ ਦੌਰੇ ’ਤੇ ਆਉਂਦੇ ਹਨ ਤਾਂ ਉਨ੍ਹਾਂ ਦਾ ਜਥੇਬੰਦੀ ਵੱਲੋਂ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਪੇਂਡੂ ਖੇਤਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਬੰਦ ਕਰਨ ਨਾਲ ਪੰਜਾਬ ਸਰਕਾਰ ਦੀ ਬਦਨੀਤੀ ਸਾਹਮਣੇ ਆਈ ਹੈ। ਆਗੂਆਂ ਨੇ ਦੱਸਿਆ ਵੀਹ ਨਵੰਬਰ ਨੂੰ ਬੁੱਧੀਜੀਵੀਆਂ ਦੀ ਕਨਵੈਨਸ਼ਨ ਭਾਈ ਗੁਰਦਾਸ ਅਕੈਡਮੀ ਪੰਡੋਰੀ ਰਣਸਿੰਘ ਵਿਖੇ ਕੀਤੀ ਜਾਵੇਗੀ। ਆਗੂਆਂ ਕਿਹਾ ਇਸੇ ਸੰਘਰਸ਼ ਦੀ ਬਦੌਲਤ ਪੰਜ ਨਵੰਬਰ ਨੂੰ ਚਾਰ ਘੰਟੇ ਦੇ ਚੱਕਾ ਜਾਮ ਅੰਦੋਲਨ ਨੂੰ ਵੀ ਸਾਰੇ ਦੇਸ਼ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਹੁਣ 26-27 ਨਵੰਬਰ ਨੂੰ ਦਿੱਲੀ ਵਾਲਾ ਅੰਦੋਲਨ ਵੀ ਦੇਸ਼ ਵਾਸੀਆਂ ਦੇ ਸਹਿਯੋਗ ਦੇ ਨਾਲ ਪੂਰਾ ਹੋਵੇਗਾ। ਇਸ ਮੌਕੇ ਰੇਲ ਰੋਕੋ ਅੰਦੋਲਨ ਨੂੰ ਦਿਆਲ ਸਿੰਘ ਮੀਆਂਵਿੰਡ, ਇਕਬਾਲ ਸਿੰਘ ਵੜਿੰਗ, ਹਰਬਿੰਦਰ ਸਿੰਘ ਕੰਗ, ਲਖਬੀਰ ਸਿੰਘ ਵੈਰੋਵਾਲ, ਸਤਨਾਮ ਸਿੰਘ ਕੱਲਾ, ਭਗਵਾਨ ਸਿੰਘ ਸੰਘਰ, ਸਤਨਾਮ ਸਿੰਘ ਧਾਰੜ ਨੇ ਸੰਬੋਧਨ ਕੀਤਾ।

Share this post

Leave a Reply

Your email address will not be published. Required fields are marked *