fbpx Nawidunia - Kul Sansar Ek Parivar

ਅਮਰੀਕਾ : ਸਿੱਖਾਂ ਖ਼ਿਲਾਫ਼ ਨਫ਼ਰਤ ਦੇ ਅਪਰਾਧਾਂ ਵਿਚ ਗਿਰਾਵਟ ਆਈ

ਵਾਸ਼ਿੰਗਟਨ : ਅਮਰੀਕਾ ਵਿਚਲੀ ਸੰਗਠਨ ਦਿ ਸਾਊਥ ਏਸ਼ੀਅਨ ਐਮਰੀਕਨ ਲੀਡਿੰਗ ਟੂਗੈਦਰ (ਐੱਸੲੇਏਐੱਲਟੀ) ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਅਮਰੀਕਾ ਦੇ ਸਿੱਖਾਂ ਖ਼ਿਲਾਫ਼ ਪਿਛਲੇ ਸਾਲ ਨਫ਼ਰਤ ਦੇ ਅਪਰਾਧਾਂ ਦੀ ਗਿਣਤੀ ਵਿਚ ਥੋੜ੍ਹੀ ਜਿਹੀ ਗਿਰਾਵਟ ਆਈ ਹੈ। ਐੱਫਬੀਆਈ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ 1991 ਤੋਂ ਬਾਅਦ 2019 ਵਿੱਚ ਸਭ ਤੋਂ ਘਾਤਕ ਅਪਰਾਧ ਹੋਏ ਪਰ ਅਮਰੀਕਾ ਵਿੱਚ ਸਿੱਖ ਭਾਈਚਾਰੇ ਖ਼ਿਲਾਫ਼ ਇਹ ਅਪਰਾਧ ਹੋਰ ਸਾਲਾਂ ਦੇ ਮੁਕਾਬਲੇ ਕੁੱਝ ਘਟੇ ਹਨ। ਸਾਊਥ ਏਸ਼ੀਅਨ ਅਮਰੀਕਨਸ ਲੀਡਿੰਗ ਟੂਗੈਦਰ (ਐਸ.ਏ.ਏ.ਐਲ.ਟੀ) ਸੰਗਠਨ ਨੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫ.ਬੀ.ਆਈ.) ਦੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ ਵਿਚ ਸਾਲ 2018 ਦੇ ਮੁਕਾਬਲੇ 2019 ਵਿਚ ਸਿੱਖਾਂ ਪ੍ਰਤੀ ਨਫ਼ਰਤ ਵਾਲੇ ਅਪਰਾਧਾਂ ਵਿਚ ਥੋੜ੍ਹੀ ਕਮੀ ਦੇਖੀ ਗਈ ਹੈ। 2018 ਵਿਚ ਇਨ੍ਹਾਂ ਅਪਰਾਧਾਂ ਵਿਚ ਲਗਭਗ 200 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਸੀ। ਰਿਪੋਰਟ ਮੁਤਾਬਕ ਮੁਸਲਿਮ ਵਿਰੋਧੀ ਘਟਨਾਵਾਂ ਵਿਚ ਵੀ ਕਮੀ ਆਈ ਹੈ ਤੇ ਕੁੱਲ 176 ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਹਾਲਾਂਕਿ 2015 ਤੋਂ ਬਾਅਦ ਹੀ ਮੁਸਲਿਮਾਂ ਖ਼ਿਲਾਫ਼ ਅਪਰਾਧ ਵੱਧ ਗਏ ਹਨ।
ਐਸ.ਏ.ਏ.ਐਲ.ਟੀ. ਅਤੇ ਇਸ ਦੇ ਸਹਿਯੋਗੀਆਂ ਨੇ 2015 ਤੋਂ ਬਾਅਦ ਹੀ ਮੁਸਲਿਮ ਵਿਰੋਧੀ ਬਿਆਨਬਾਜ਼ੀ ਦੇ 348 ਮਾਮਲਿਆਂ ‘ਤੇ ਨੋਟਿਸ ਲਿਆ ਹੈ। ਇਸ ਤੋਂ ਇਲਾਵਾ ਮੁਸਲਿਮਾਂ ਅਤੇ ਹੋਰ ਏਸ਼ਿਆਈ ਅਮਰੀਕੀ ਲੋਕਾਂ ਖ਼ਿਲਾਫ਼ ਅਪਰਾਧਕ ਘਟਨਾਵਾਂ ਦੇ 733 ਮਾਮਲੇ ਸੰਗਠਨ ਦੀ ਨਜ਼ਰ ਵਿਚ ਆਏ ਹਨ।

Share this post

Leave a Reply

Your email address will not be published. Required fields are marked *