fbpx Nawidunia - Kul Sansar Ek Parivar

ਬਿਹਾਰ : ਸਹੁੰ ਚੁੱਕਣ ਦੇ 3 ਦਿਨ ਬਾਅਦ ਹੀ ਸਿੱਖਿਆ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਦਿੱਤਾ ਅਸਤੀਫ਼ਾ

ਪਟਨਾ : ਬਿਹਾਰ ਦੇ ਸਿੱਖਿਆ ਮੰਤਰੀ ਤੇ ਜੇਡੀਯੂ ਆਗੂ ਮੇਵਾ ਲਾਲ ਚੌਧਰੀ ਨੇ ਭ੍ਰਿਸ਼ਟਚਾਰ ਦੇ ਲੱਗ ਰਹੇ ਦੋਸ਼ਾਂ ਦਰਮਿਆਨ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਚੌਧਰੀ ਨੇ ਅਜੇ ਤਿੰਨ ਦਿਨ ਪਹਿਲਾਂ ਨਿਤੀਸ਼ ਵਜ਼ਾਰਤ ਦੇ ਮੈਂਬਰ ਵਜੋਂ ਹਲਫ਼ ਲਿਆ ਸੀ। ਸੂਤਰਾਂ ਮੁਤਾਬਕ ਚੌਧਰੀ ਨੇ ਅੱਜ ਦੁਪਹਿਰੇ ਇਕ ਵਜੇ ਦੇ ਕਰੀਬ ਵਿਭਾਗ ਦਾ ਚਾਰਜ ਲੈਣ ਤੋਂ ਫੌਰੀ ਮਗਰੋਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜ ਦਿੱਤਾ। ਚੌਧਰੀ ’ਤੇ ਦੋਸ਼ ਹੈ ਕਿ ਉਨ੍ਹਾਂ ਭਾਗਲਪੁਰ ਸਥਿਤ ਬਿਹਾਰ ਖੇਤੀ ਯੂਨੀਵਰਸਿਟੀ ਦਾ ਉਪ ਕੁਲਪਤੀ ਹੁੰਦਿਆਂ ਅਧਿਆਪਕਾਂ ਤੇ ਤਕਨੀਸ਼ਨਾਂ ਦੀ ਨਿਯੁਕਤੀਆਂ ਮੌਕੇ ਕਥਿਤ ਬੇਨਿਯਮੀਆਂ ਕੀਤੀਆਂ ਸਨ। ਇਸ ਪੰਜ ਸਾਲ ਪੁਰਾਣੇ ਕੇਸ ਵਿੱਚ ਚੌਧਰੀ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।

Share this post

Leave a Reply

Your email address will not be published. Required fields are marked *