fbpx Nawidunia - Kul Sansar Ek Parivar

ਅਮਰੀਕਾ ਦੇ ਜਾਰਜੀਆ ਵਿਚ ਮੁੜ ਵੋਟਿੰਗ ਪੂਰੀ, ਬਾਈਡੇਨ ਦੀ ਜਿੱਤ ‘ਤੇ ਮੋਹਰ

ਵਾਸ਼ਿੰਗਟਨ : ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਜਾਰਜੀਆ ਪ੍ਰਾਂਤ ਵਿਚ ਮੁੜ ਹੋਈ ਵੋਟਿੰਗ ਵਿਚ ਡੈਮੋਕਰੈਟਸ ਉਮੀਦਵਾਰ ਜੋਅ ਬਾਈਡੇਨ ਦੀ ਜਿੱਤ ‘ਤੇ ਮੁੜ ਮੋਹਰ ਲੱਗ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਚੋਣਾਂ ਲਈ ਦੁਬਾਰਾ ਮੈਨੁਅਲੀ ਹੋਈ ਵੋਟਿੰਗ ਵਿਚ ਵੀ ਜੋ ਬਾਈਡੇਨ ਦੀ ਜਿੱਤ ਹੋਈ ਹੈ।
ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੋਟਿੰਗ ਵਿਚ ਧੋਖਾਧੜੀ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਮੁੜ ਵੋਟਾਂ ਦੀ ਗਿਣਤੀ ਦੇ ਆਦੇਸ਼ ਦਿੱਤੇ ਗਏ ਸਨ। ਦੇਸ਼ ਦੇ ਦੱਖਣੀ ਰਾਜ ਵਿਚ ਚੋਣ ਨਤੀਜਿਆਂ ਦੀ ਇਸ ਪੁਸ਼ਟੀ ਨੇ ਜੋਅ ਬਾਈਡੇਨ ਦੇ ਨਾਮ ਨਵਾਂ ਰਿਕਾਰਡ ਬਣਾਇਆ ਹੈ। ਬਾਈਡੇਨ ਤਿੰਨ ਦਹਾਕੇ ਬਾਅਦ ਪਹਿਲੇ ਅਜਿਹੇ ਡੈਮੋਕਰੈਟਸ ਉਮੀਦਵਾਰ ਬਣੇ ਹਨ ਜਿਨ੍ਹਾਂ ਨੇ ਇਥੇ ਜਿੱਤ ਦਰਜ ਕੀਤੀ ਹੈ। ਜੋਅ ਬਾਇਡਨ ਨੇ ਕਿਹਾ ਹੈ ਕਿ ਟਰੰਪ ਦਾ ਚੋਣਾਂ ਵਿੱਚ ਹਾਰ ਸਵੀਕਾਰ ਨਾ ਕਰਨਾ ਕੌਮਾਂਤਰੀ ਭਾਈਚਾਰੇ ‘ਚ ਬਹੁਤ ਬੁਰਾ ਸੁਨੇਹਾ ਭੇਜ ਰਿਹਾ ਹੈ।

ਦਰਅਸਲ, ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖੇਮੇ ਵੱਲੋਂ ਇਤਰਾਜ਼ ਜਤਾਉਣ ਮਗਰੋਂ ਜਾਰਜੀਆ ਵਿਚ ਦੁਬਾਰਾ ਵੋਟਾਂ ਦੀ ਗਿਣਤੀ ਕੀਤੀ ਗਈ। ਅਧਿਕਾਰੀ ਮਸ਼ੀਨਾਂ ਦੀ ਬਜਾਏ ਹੱਥਾਂ ਨਾਲ ਤਕਰੀਬਨ 50 ਲੱਖ ਵੋਟਾਂ ਦੀ ਗਿਣਤੀ ਕਰ ਰਹੇ ਸੀ, ਜਿਸ ਵਿੱਚ ਕਈ ਦਿਨ ਲੱਗ ਗਏ। ਇਸ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਬਾਇਡੇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ 12,284 ਵੋਟਾਂ ਨਾਲ ਜਿੱਤ ਹਾਸਲ ਕੀਤੀ। ਬਾਇਡਨ ਮੁੜ ਹੋਈ ਵੋਟਾਂ ਦੀ ਗਿਣਤੀ ‘ਚ ਲਗਪਗ 14,000 ਵੋਟਾਂ ਨਾਲ ਅੱਗੇ ਸੀ।

ਜਾਰਜੀਆ ਦੇ ਸੈਕਟਰੀ ਸਟੇਟ ਬ੍ਰਾਂਡ ਰਾਫੇਨਸਪਾਰਗਰ ਨੇ ਵੀਰਵਾਰ ਨੂੰ ਕਿਹਾ, “ਜਾਰਜੀਆ ਦੇ ਪਹਿਲੇ ਰਾਜ ਵਿਆਪੀ ਇਤਿਹਾਸਕ ਆਡਿਟ ਨੇ ਪੁਸ਼ਟੀ ਕੀਤੀ ਹੈ ਕਿ ਰਾਜ ਦੀ ਨਵੀਂ ਸੁਰੱਖਿਅਤ ਵੋਟਿੰਗ ਪ੍ਰਣਾਲੀ ਨੇ ਸਹੀ ਗਿਣਤੀਆਂ ਦੇ ਨਤੀਜੇ ਦਿੱਤੇ ਹਨ।” ਇਸ ਤੋਂ ਪਹਿਲਾਂ 1992 ਵਿਚ ਬਿਲ ਕਲਿੰਟਨ ਜਾਰਜੀਆ ਤੋਂ ਜਿੱਤੇ ਸੀ। ਅਧਿਕਾਰੀਆਂ ਨੇ ਕਿਹਾ ਕਿ ਆਡਿਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 3 ਨਵੰਬਰ ਦੀਆਂ ਚੋਣਾਂ ਵਿੱਚ ਕੋਈ ਧੋਖਾਧੜੀ ਜਾਂ ਬੇਨਿਯਮੀਆਂ ਨਹੀਂ ਹੋਈ।

Share this post

Leave a Reply

Your email address will not be published. Required fields are marked *