ਆਸਟਰੇਲੀਆ ਨੇ ਪਹਿਲਾ ਵਨਡੇ ਜਿੱਤਿਆ, 289 ਦਿਨ ਬਾਅਦ ਮੈਚ ਖੇਡਣ ਉੱਤਰੀ ਟੀਮ ਇੰਡੀਆ

ਸਿਡਨੀ : ਆਸਟਰੇਲੀਆ ਨੇ 3 ਵਨਡੇ ਦੀ ਸੀਰੀਜ਼ ਦੇ ਪਹਿਲੇ ਮੈਚ ਵਿਚ ਟੀਮ ਇੰਡੀਆ ਨੂੰ 66 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ 289 ਦਿਨ ਬਾਅਦ ਕਰੋਨਾ ਦਰਮਿਆਨ ਆਪਣਾ ਪਹਿਲਾ ਵਨਡੇ ਖੇਡਣ ਉੱਤਰੀ ਸੀ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 11 ਫਰਵਰੀ ਨੂੰ ਨਿਊਜ਼ੀਲੈਂਡ ਦੇ ਖ਼ਿਲਾਫ਼ ਮਾਊਂਟ ਮਾਉਨਗੁਈ ਵਿਚ ਵਨਡੇ ਖੇਡਿਆ ਸੀ, ਜਿਸ ਵਿਚ ਉਸ ਨੂੰ 5 ਵਿਕਟਾਂ ਨਾਲ ਹਾਰ ਮਿਲੀ ਸੀ। ਭਾਰਤ ਦੀ ਇਹ ਲਗਾਤਾਰ ਚੌਥੀ ਹਾਰ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਫਰਵਰੀ ਵਿਚ ਨਿਊਜ਼ੀਲੈਂਡ ਵਿਚ 3 ਵਨਡੇ ਮੈਚ ਦੀ ਸੀਰੀਜ਼ ਦੇ ਸਾਰੇ ਮੈਚ ਹਾਰ ਗਈ ਸੀ।
ਉਧਰ, ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਸਿਡਨੀ ਕ੍ਰਿਕਟ ਗਰਾਉਂਡ ‘ਤੇ ਖਰਾਬ ਫਾਰਮ ਜਾਰੀ ਹੈ। ਉਨ੍ਹਾਂ ਨੇ ਹੁਣ ਤੱਕ ਇਸ ਮੈਦਾਨ ‘ਤੇ ਖੇਡੇ 6 ਮੈਚਾਂ ਵਿਚ 57 ਦੌੜਾਂ ਬਣਾਈਆਂ ਹਨ। ਮੌਜੂਦਾ ਮੈਚ ਵਿਚ ਉਨ੍ਹਾਂ ਨੇ 21 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ 5 ਮੈਚਾਂ ਵਿਚ 21 ਦੌੜਾਂ, 3, 1, 8 ਅਤੇ 3 ਦੌੜਾਂ ਬਣਾਈਆਂ ਸਨ।
ਧਵਨ-ਹਾਰਦਿਕ ਦੀ ਫਿਫਟੀ
ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 375 ਦੌੜਾਂ ਦਾ ਟਾਰਗੈੱਟ ਦਿੱਤਾ ਸੀ। ਇਸ ਦੇ ਜਵਾਬ ਵਿਚ ਭਾਰਤੀ ਟੀਮ 8 ਵਿਕਟ ਗਵਾ ਕੇ 308 ਦੌੜਾਂ ਹੀ ਬਣਾ ਸਕੀ। ਹਾਰਦਿਕ ਪਾਂਡਯਾ ਨੇ ਸਭ ਤੋਂ ਜ਼ਿਆਦਾ 90 ਅਤੇ ਸ਼ਿਖਰ ਧਵਨ ਨੇ 74 ਦੌੜਾਂ ਦੀ ਪਾਰੀ ਖੇਡੀ। ਇਹ ਧਵਨ ਦੀ ਵਨਡੇ ਵਿਚ 30ਵੀਂ ਅਤੇ ਪਾਂਡਯਾ ਦੀ 5ਵੀਂ ਫਿਫਟੀ ਰਹੀ।
ਟੀਮ ਨੇ 48 ਰਨ ਬਣਾ ਕੇ 4 ਵਿਕਟਾਂ ਗਵਾਈਆਂ
ਭਾਰਤੀ ਟੀਮ ਨੂੰ ਸ਼ਿਖਰ ਧਵਨ ਅਤੇ ਮਯੰਕ ਅਗਰਵਾਲ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵਾਂ ਵਿਚਾਲੇ 53 ਦੌੜਾਂ ਦੀ ਓਪਨਿੰਗ ਪਾਰਟਰਸ਼ਿਪ ਹੋਈ। ਇਸ ਤੋਂ ਬਾਅਦ ਟੀਮ ਨੇ ਅਗਲੀਆਂ 48 ਦੌੜਾਂ ਬਣਾਉਣ ਵਿਚ 4 ਵਿਕਟਾਂ ਗਵਾ ਦਿੱਤੀਆਂ। ਮਿਡਲ ਆਰਡਰ ਪੂਰੀ ਤਰ੍ਹਾਂ ਫਲਾਪ ਰਿਹਾ। ਫਿਰ ਧਵਨ ਨੇ ਹਾਰਦਿਕ ਪਾਂਡਯਾ ਨਾਲ 5ਵੇਂ ਵਿਕਟ ਲਈ 128 ਦੌੜਾਂ ਦੀ ਪਾਰਟਰਨਸ਼ਿਪ ਕਰਕੇ ਪਾਰੀ ਸੰਭਾਲੀ, ਪਰ ਜਿੱਤਾ ਨਾ ਦਿਵਾ ਸਕੇ।