fbpx Nawidunia - Kul Sansar Ek Parivar

ਪਾਕਿਸਤਾਨ : ਦਿਲੀਪ ਕੁਮਾਰ ਤੇ ਰਾਜ ਕਪੂਰ ਦੇ ਜੱਦੀ ਘਰ ਖ਼ਰੀਦਣ ਲਈ 2.35 ਕਰੋੜ ਮਨਜ਼ੂਰ

ਪਿਸ਼ਾਵਰ : ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੀ ਸਰਕਾਰ ਨੇ ਸਥਾਨਕ ਸ਼ਹਿਰ ਅੰਦਰ ਸਥਿਤ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰ ਲਈ ਖ਼ਰੀਦਣ ਲਈ ਅੱਜ 2.35 ਕਰੋੜ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਸਰਕਾਰ ਨੇ ਇਨ੍ਹਾਂ ਘਰਾਂ ਨੂੰ ਕੌਮੀ ਵਿਰਾਸਤ ਵੀ ਐਲਾਨਿਆ ਹੈ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਇਸ ਪ੍ਰਸਤਾਵ ਨੂੰ ਰਸਮੀ ਮਨਜ਼ੂਰੀ ਦਿੰਦਿਆਂ ਸਬੰਧਤ ਅਧਿਕਾਰੀਆਂ ਨੂੰ ਖੈਬਰ ਪਖਤੂਨਖਵਾ ਕਮਿਊਨੀਕੇਸ਼ਨ ਐਂਡ ਵਰਕਸ ਡਿਪਾਰਟਮੈਂਟ (ਸੀਐਂਡਡਬਲਿਊ) ਵੱਲੋਂ ਕੁਝ ਹਫ਼ਤੇ ਪਹਿਲਾਂ ਨਿਰਧਾਰਤ ਕੀਤੇ ਗਏ ਭਾਅ ’ਤੇ ਉਕਤ ਕਲਾਕਾਰਾਂ ਦੀਆਂ ਜੱਦੀ ਹਵੇਲੀਆਂ ਖ਼ਰੀਦਣ ਦੀ ਆਗਿਆ ਦਿੱਤੀ ਹੈ। ਪਿਸ਼ਾਵਰ ਦੇ ਡੀਸੀ ਮੁਹੰਮਦ ਅਲੀ ਅਸਗਰ ਨੇ ਦੱਸਿਆ ਕਿ ਸੀਐਂਡਡਬਲਿਊ ਦੀ ਰਿਪੋਰਟ ਮੁਤਾਬਕ ਦਿਲੀਪ ਕੁਮਾਰ ਦੇ ਚਾਰ ਮਰਲੇ (101 ਵਰਗ ਮੀਟਰ) ਦੇ ਘਰ ਲਈ 80.56 ਲੱਖ ਰੁਪਏ ਜਦਕਿ ਰਾਜ ਕਪੂਰ ਦੇ ਛੇ ਮਰਲੇ (151.75 ਵਰਗ ਮੀਟਰ) ਦੇ ਘਰ ਲਈ 1.50 ਕਰੋੜ ਰੁਪਏ ਕੀਮਤ ਮਿਥੀ ਗਈ। ਕਿੱਸਾ ਖਵਾਨੀ ਬਾਜ਼ਾਰ ’ਚ ਸਥਿਤ ਰਾਜ ਕਪੂਰ ਦੇੇ ਜੱਦੀ ਘਰ, ਜਿਸ ਨੂੰ ‘ਕਪੂਰ ਹਵੇਲੀ’ ਵਜੋਂ ਵੀ ਜਾਣਿਆ ਜਾਂਦਾ ਹੈ, ਦੀ ਉਸਾਰੀ ਉਨ੍ਹਾਂ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਵੱਲੋਂ 1918 ਤੋਂ 1922 ਦਰਮਿਆਨ ਕਰਵਾਈ ਗਈ ਸੀ। 

Share this post

Leave a Reply

Your email address will not be published. Required fields are marked *