ਕਰੋਨਾ ਕਾਲ : ਗ਼ਰੀਬਾਂ ਦੀਆਂ ਜੇਬਾਂ ਪਾਟੀਆਂ, ਅਮੀਰਾਂ ਦੀਆਂ ਝੋਲੀਆਂ ਭਰੀਆਂ

ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ਦੌਰਾਨ ਅਮਰੀਕਾ ਦੇ ਬਹੁਤ ਸਾਰੇ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਹੁਣ ਲੱਖਾਂ ਪਰਿਵਾਰਾਂ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਖਾਣ ਲਈ ਕਾਫ਼ੀ ਨਹੀਂ ਹੈ। ਬਹੁਤ ਸਾਰੇ ਲੋਕਾਂ ਨੂੰ ਛਾਂਟੀ ਅਤੇ ਤਨਖਾਹ ਵਿੱਚ ਕਟੌਤੀ ਦਾ ਸਾਹਮਣਾ ਕਰਨਾ ਪਿਆ ਹੈ।
ਦੂਜੇ ਪਾਸੇ, ਇਹ ਅਮਰੀਕਾ ਦੇ ਸਭ ਤੋਂ ਅਮੀਰ ਵਿਅਕਤੀਆਂ ਲਈ ਬਹੁਤ ਵੱਖਰਾ ਸਾਲ ਰਿਹਾ। ਮਹਾਂਮਾਰੀ ਸ਼ੁਰੂ ਹੋਣ ਤੋਂ ਅਰਬਪਤੀਆਂ ਦੇ ਇਕ ਹਿੱਸੇ ਨੇ ਆਪਣੀ ਕੁਲ ਜਾਇਦਾਦ ‘ਚ ਲਗਭਗ 1 ਟ੍ਰਿਲੀਅਨ ਡਾਲਰ ਜੋੜੇ ਹਨ। ਇਸ ‘ਚੋਂ ਪੰਜਵਾਂ ਹਿੱਸਾ ਸਿਰਫ ਦੋ ਲੋਕਾਂ ਦੀ ਜੇਬ ‘ਚ ਚਲਾ ਗਿਆ। ਇਕ ਐਮਾਜ਼ਾਨ ਦੇ ਸੀਈਓ ਜੈੱਫ ਬੇਜੋਸ ਅਤੇ ਦੂਜਾ ਟੈੱਸਲਾ ਦਾ ਐਲੋਨ ਮਸਕ ਹਨ।
ਜਨਵਰੀ ਤੋਂ ਬਾਅਦ ਮਸਕ ਨੇ ਆਪਣੀ ਕੁਲ ਜਾਇਦਾਦ ‘ਚ ਵਾਧਾ ਕੀਤਾ ਹੈ। ਬਲੂਮਬਰਗ ਦੇ ਅਨੁਮਾਨਾਂ ਅਨੁਸਾਰ ਮਸਕ ਨੇ ਆਪਣੀ ਦੌਲਤ ਵਿੱਚ 132 ਬਿਲੀਅਨ ਡਾਲਰ ਸ਼ਾਮਲ ਕੀਤੇ ਅਤੇ 159 ਬਿਲੀਅਨ ਡਾਲਰ ਨਾਲ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਗਿਆ। ਇਸ ਮਿਆਦ ਦੌਰਾਨ ਬੇਜੋਸ ਦੀਜਾਇਦਾਦ ਵਿੱਚ ਤਕਰੀਬਨ 70 ਬਿਲੀਅਨ ਡਾਲਰ ਦਾ ਵਾਧਾ ਹੋਇਆ ਅਤੇ ਸਾਲ ਦੇ ਅੰਤ ਤੱਕ ਉਸ ਦੀ ਕੁਲ ਸੰਪਤੀ 186 ਬਿਲੀਅਨ ਡਾਲਰ ਹੋ ਗਈ।
ਇਸ ਸਮੇਂ ਦੌਰਾਨ ਦੋਵਾਂ ਕੰਪਨੀਆਂ ਦੇ ਸ਼ੇਅਰਾਂ ‘ਚ ਕਾਫ਼ੀ ਵਾਧਾ ਹੋਇਆ। ਇਸ ਸਾਲ ਮਸਕ ਦੀ ਕੰਪਨੀ ਟੇਸਲਾ ਦੇ ਸ਼ੇਅਰਾਂ ‘ਚ ਤਕਰੀਬਨ 800 ਪ੍ਰਤੀਸ਼ਤ ਵਾਧਾ ਹੋਇਆ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ। ਸ਼ੰਘਾਈ ‘ਚ ਇਸ ਦੀ ਵਿਸ਼ਾਲ ਫੈਕਟਰੀ ਵਲੋਂ ਇਸ ਸਾਲ ਵਾਹਨ ਬਣਾਉਣਾ ਸ਼ੁਰੂ ਕਰਨਾ, ਕੰਪਨੀ ਨੇ ਨਿਰੰਤਰ ਤਿਮਾਹੀ ਲਾਭ ਦੀ ਰਿਪੋਰਟ ਕੀਤੀ ਅਤੇ 2021 ‘ਚ ਆਮ ਤੌਰ ਤੇ ਇਲੈਕਟ੍ਰਿਕ ਵਾਹਨਾਂ ਦੀ ਮੰਗ ‘ਚ ਵਾਧਾ ਹੋਣ ਦੀ ਉਮੀਦ ਹੈ।
ਦੂਜੇ ਪਾਸੇ, ਐਮਾਜ਼ਾਨ ਦਾ ਸਟਾਕ ਇਸ ਸਾਲ ਲਗਭਗ 70 ਪ੍ਰਤੀਸ਼ਤ ਵਧਿਆ। ਐਮਾਜ਼ਾਨ ਦਾ ਜ਼ਿਆਦਾਤਰ ਵਾਧਾ ਮਹਾਂਮਾਰੀ ਦੌਰਾਨ ਘਰ ਬੈਠੇ ਅਮਰੀਕੀਆਂ ਦੇ ਇਸ ਈ-ਕਾਮਰਸ ਦਾ ਆਰਡਰ ਦੇਣ ਕਾਰਨ ਹੋਈ। ਨਹੀਂ ਤਾਂ ਉਹ ਰਿਟੇਲ ਦੀਆਂ ਦੁਕਾਨਾਂ ‘ਤੇ ਇਹ ਚੀਜ਼ਾਂ ਖਰੀਦ ਲੈਂਦੇ ਸੀ। ਐਮਾਜ਼ਾਨ ਵੈੱਬ ਸਰਵਿਸਿਜ਼ ਨੇ ਇੱਕ ਬਹੁਤ ਵੱਡਾ ਮੁਨਾਫਾ ਕਮਾਇਆ, ਜਿਸ ਨਾਲ ਮਹਾਂਮਾਰੀ ਦੇ ਦੌਰਾਨ ਮੰਗ ਵਿੱਚ ਵਾਧਾ ਹੋਇਆ।