09
Jan
ਮਹਾਰਾਸ਼ਟਰ : ਹਸਪਤਾਲ ‘ਚ ਅੱਗ ਲੱਗਣ ਨਾਲ 10 ਨਵ-ਜੰਮੇ ਬੱਚਿਆਂ ਦੀ ਮੌਤ
ਭੰਡਾਰਾ : ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹਾ ਹਸਪਤਾਲ ਦੇ ਨਵਜੰਮੇ ਬੱਚੇ ਸੰਭਾਲ ਯੂਨਿਟ ਵਿੱਚ ਬੀਤੀ ਦੇਰ ਰਾਤ ਲੱਗੀ ਅੱਗ ਵਿਚ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਨਵਜੰਮੇ ਬੱਚੇ ਇਕ ਮਹੀਨੇ ਤੋਂ ਤਿੰਨ ਮਹੀਨਿਆਂ ਦੇ ਵਿਚਕਾਰ ਸਨ। ਜ਼ਿਲ੍ਹਾ ਸਿਵਲ ਸਰਜਨ ਪ੍ਰਮੋਦ ਖੰਡਾਤੇ ਨੇ ਦੱਸਿਆ ਕਿ ਭੰਡਾਰਾ ਜ਼ਿਲ੍ਹਾ ਹਸਪਤਾਲ ਵਿਖੇ ਸ਼ੁੱਕਰਵਾਰ ਦੇਰ ਰਾਤ ਡੇਢ ਵਜੇ ਅੱਗ ਲੱਗੀ। ਯੂਨਿਟ ਵਿੱਚ 17 ਬੱਚੇ ਸਨ, ਜਿਨ੍ਹਾਂ ਵਿਚੋਂ ਸੱਤ ਨੂੰ ਬਚਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਨਰਸ ਨੇ ਯੂਨਿਟ ਵਿੱਚੋਂ ਧੂੰਆਂ ਨਿਕਲਦੇ ਦੇਖ ਕੇ ਡਾਕਟਰਾਂ ਤੇ ਹੋ ਕਰਮਚਾਰੀਆਂ ਨੂੰ ਸੂਚਿਤ ਕੀਤਾ। ਇਸ ਦੌਰਾਨ ਰਾਜ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
Related posts:
ਦਿੱਲੀ ਦੇ ਟਿਕਰੀ ਬਾਰਡਰ ’ਤੇ ਦੋ ਹੋਰ ਕਿਸਾਨ ਸ਼ਹੀਦ
ਨੀਦਰਲੈਂਡ : ਘੁਟਾਲੇ 'ਚ ਫਸੇ ਪ੍ਰਧਾਨ ਮੰਤਰੀ ਨੇ ਮੰਤਰੀਆਂ ਸਮੇਤ ਦਿੱਤਾ ਅਸਤੀਫ਼ਾ
ਦਿੱਲੀ ਸੰਘਰਸ਼ ’ਚ ਸ਼ਾਮਲ ਨਾ ਹੋਣ ਵਾਲਿਆਂ 'ਤੇ ਪੰਚਾਇਤਾਂ ਲਾਉਣਗੀਆਂ ਜੁਰਮਾਨੇ
ਪੰਜਾਬ 'ਚ ਨਗਰ ਨਿਗਮਾਂ, ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ 14 ਫਰਵਰੀ ਨੂੰ
ਆਪਣੀ ਪ੍ਰਭੂਸੱਤਾ ਦੇ ਮਾਮਲੇ ’ਚ ਭਾਰਤ ਜਾਂ ਚੀਨ ਕਿਸੇ ਨਾਲ ਵੀ ਸਮਝੌਤਾ ਨਹੀਂ : ਓਲੀ
ਕਿਸਾਨ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦੁਸ਼ਿਅੰਤ ਚੌਟਾਲਾ ਨੇ ਮੋਦੀ ਨਾਲ ਕੀਤੀ ਮੁਲਾਕਾਤ