ਕਿਸਾਨ ਅੰਦੋਲਨ ਦੇ ਸਮਰਥਨ ਵਿਚ ਦੁਕਾਨਦਾਰਾਂ ਨੇ ਲਗਾਏ ਪੋਸਟਰ- ‘ਅੰਧਭਗਤਾਂ ਦਾ ਦੁਕਾਨ ’ਚ ਆਉਣਾ ਮਨ੍ਹਾ ਹੈ’
ਮੁਹਾਲੀ : ਕੇਂਦਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਪੱਖ ਵਿਚ ਹੁਣ ਪੰਜਾਬ ਵਿਚ ਦੁਕਾਨਦਾਰ ਵੀ ਆ ਗਏ ਹਨ। ਪੰਜਾਬ ਦੇ ਮੁਹਾਲੀ ਵਿਚ ਕੁਝ ਦੁਕਾਨਦਾਰਾਂ ਨੇ ਇਕ ਨਵੇਂ ਤਰੀਕੇ ਨਾਲ ਅੰਨਦਾਤਾਵਾਂ ਨੂੰ ਸਮਰਥਨ ਦਿੱਤਾ ਹੈ।
ਮੁਹਾਲੀ ਦੇ ਦੁਕਾਨਦਾਰਾਂ ਨੇ ਕਾਰੋਬਾਰ ਦੀ ਪ੍ਰਵਾਹ ਨਾ ਕਰਦਿਆਂ ਦੁਕਾਨਾਂ ਦੇ ਬਾਹਰ ਪੋਸਟਰ ਅਤੇ ਸਟਿੱਕਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਵਿਚ ਸਾਫ਼ ਸ਼ਬਦਾਂ ਵਿਚ ਲਿਖਿਆ ਹੈ ਕਿ ਅੰਧਭਗਤਾਂ ਨੂੰ ਇਥੇ ਆਉਣ ਦੀ ਆਗਿਆ ਨਹÄ ਹੈ। ਅਸÄ ਆਪਣੇ ਕਿਸਾਨਾਂ ਦਾ ਸਮਰਥਨ ਕਰਦੇ ਹਾਂ। ਇਹ ਪੋਸਟਰ ਇਕ ਦੁਕਾਨ ਜਾਂ ਪਿੰਡ ਵਿਚ ਨਹÄ, ਸਗੋਂ ਕਈ ਨਾਮੀ ਸਟੋਰਾਂ ’ਤੇ ਲੱਗੇ ਹੋਏ ਹਨ। ਇਨ੍ਹਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸÄ ਅੰਨਦਾਤਾ ਦੇ ਨਾਲ ਹਾਂ। ਭਾਵੇਂ ਹੀ ਇਸ ਲਈ ਸਾਨੂੰ ਨੁਕਸਾਨ ਹੀ ਕਿਉਂ ਨਾ ਝਲਣਾ ਪਏ।
ਮੁਹਾਲੀ ਪੰਜਾਬ ਦੇ ਸਭ ਤੋਂ ਅਹਿਮ ਸ਼ਹਿਰਾਂ ਵਿਚੋਂ ਇਕ ਹੈ ਤੇ ਇਥੇ 86 ਫੀਸਦੀ ਲੋਕ ਪੜ੍ਹੇ-ਲਿਖੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਲੋਕ ਨੌਕਰੀ-ਪੇਸ਼ਾ ਹਨ। ਲਗਭਗ ਹਰ ਘਰ ਤੋਂ ਇਕ ਵਿਅਕਤੀ ਵਿਦੇਸ਼ ਵਿਚ ਸੈਟਲ ਹੈ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਅੱਜ ਅਸÄ ਕਿਤੇ ਵੀ ਪਹੁੰਚ ਜਾਈਏ, ਪਰ ਸਾਡੇ ਅੰਦਰ ਵੀ ਇਕ ਕਿਸਾਨ ਜ਼ਿੰਦਾ ਹੈ। ਏਨਾ ਹੀ ਨਹÄ, ਕੁਝ ਸਮਾਂ ਪਹਿਲਾਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ‘ਮਨ ਕੀ ਬਾਤ’ ਪ੍ਰੋਗਰਾਮ ਰੱਖਿਆ ਗਿਆ ਸੀ ਤਾਂ ਕਿਸਾਨ ਯੂਨੀਅਨ ਦੇ ਸੱਦੇ ’ਤੇ ਮੁਹਾਲੀ ਦੇ ਦੁਕਾਨਦਾਰਾਂ ਨੇ ਬਾਕਾਇਦਾ ਇਕ ਐਲ.ਈ.ਡੀ. ਮਾਰਕੀਟ ਵਿਚ ਲਗਾਈ ਸੀ। ਇਸ ਵਿਚ ਜਦੋਂ ਪ੍ਰਧਾਨ ਮੰਤਰੀ ‘ਮਨ ਕੀ ਬਾਤ’ ਕਰ ਰਹੇ ਸਨ, ਤਾਂ ਲੋਕ ਥਾਲੀਆਂ ਵਜਾ ਕੇ ਇਸ ਦਾ ਵਿਰੋਧ ਕਰ ਰਹੇ ਸਨ।
‘ਅਮਰ ਉਜਾਲਾ’ ਦੀ ਰਿਪੋਰਟ