12
Jan
ਕੈਨੇਡਾ : ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ
ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ) : ਕੈਨੇਡਾ ਰਹਿੰਦੇ ਭਾਰਤੀ ਇੱਥੇ ਭਾਰਤੀ ਵੀਜ਼ਾ ਤੇ ਪਾਸਪੋਰਟ ਦਫ਼ਤਰ ਮੂਹਰੇ ਇਕੱਠੇ ਹੋਏ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਉਨ੍ਹਾਂ ਨੇ ਭਾਰਤ ਸਰਕਾਰ ਦੇ ਖੇਤੀ ਕਾਨੂੰਨ ਰੱਦ ਕਰਨ ਸਬੰਧੀ ਅੜੀਅਲ ਵਤੀਰੇ ਖ਼ਿਲਾਫ਼ ਰੋਸ ਪ੍ਰਗਟਾਵਾ ਵੀ ਕੀਤਾ। ਵਿਖਾਵਾਕਾਰੀਆਂ ਨੇ ਹੱਥਾਂ ਵਿੱਚ ਸਰਕਾਰ ਵਿਰੋਧੀ ਨਾਅਰਿਆਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ।
ਕਰੋਨਾ ਪਾਬੰਦੀਆਂ ਕਾਰਨ ਭਾਵੇਂ ਵਿਖਾਵਾਕਾਰੀਆਂ ਦੀ ਗਿਣਤੀ ਤਾਂ ਬਹੁਤੀ ਨਹੀਂ ਸੀ, ਪਰ ਉਨ੍ਹਾਂ ਆਪਣੀ ਮੰਗ ਪ੍ਰਭਾਵਸ਼ਾਲੀ ਢੰਗ ਨਾਲ ਰੱਖੀ, ਜਿਸ ਨੂੰ ਇੱਥੋਂ ਦੇ ਮੀਡੀਆ ਨੇ ਵੀ ਪ੍ਰਮੁੱਖਤਾ ਨਾਲ ਪ੍ਰਚਾਰਿਆ। ਮਗਰੋਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੋਮਬੱਤੀਆਂ ਜਗਾਈਆਂ ਗਈਆਂ। ਰੋਸ ਪ੍ਰਗਟਾਉਣ ਵਾਲਿਆਂ ਵਿੱਚ ਪ੍ਰਸ਼ੋਤਮ ਦੁਸਾਂਝ, ਨਵਤੇਜ ਜੌਹਲ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਅੰਮ੍ਰਿਤ ਤੇ ਤੇਜਿੰਦਰ ਸ਼ਰਮਾ ਸ਼ਾਮਲ ਸਨ।
Related posts:
ਦਿੱਲੀ ਦੇ ਟਿਕਰੀ ਬਾਰਡਰ ’ਤੇ ਦੋ ਹੋਰ ਕਿਸਾਨ ਸ਼ਹੀਦ
ਨੀਦਰਲੈਂਡ : ਘੁਟਾਲੇ 'ਚ ਫਸੇ ਪ੍ਰਧਾਨ ਮੰਤਰੀ ਨੇ ਮੰਤਰੀਆਂ ਸਮੇਤ ਦਿੱਤਾ ਅਸਤੀਫ਼ਾ
ਦਿੱਲੀ ਸੰਘਰਸ਼ ’ਚ ਸ਼ਾਮਲ ਨਾ ਹੋਣ ਵਾਲਿਆਂ 'ਤੇ ਪੰਚਾਇਤਾਂ ਲਾਉਣਗੀਆਂ ਜੁਰਮਾਨੇ
ਪੰਜਾਬ 'ਚ ਨਗਰ ਨਿਗਮਾਂ, ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ 14 ਫਰਵਰੀ ਨੂੰ
ਆਪਣੀ ਪ੍ਰਭੂਸੱਤਾ ਦੇ ਮਾਮਲੇ ’ਚ ਭਾਰਤ ਜਾਂ ਚੀਨ ਕਿਸੇ ਨਾਲ ਵੀ ਸਮਝੌਤਾ ਨਹੀਂ : ਓਲੀ
ਕਿਸਾਨ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦੁਸ਼ਿਅੰਤ ਚੌਟਾਲਾ ਨੇ ਮੋਦੀ ਨਾਲ ਕੀਤੀ ਮੁਲਾਕਾਤ