fbpx Nawidunia - Kul Sansar Ek Parivar

ਦਿੱਲੀ ਦੇ ਟਿਕਰੀ ਬਾਰਡਰ ’ਤੇ ਦੋ ਹੋਰ ਕਿਸਾਨ ਸ਼ਹੀਦ

ਲਹਿਰਾਗਾਗਾ/ਲੰਬੀ : ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਵਿੱਚ ਦਿੱਲੀ ਦੇ ਟਿਕਰੀ ਬਾਰਡਰ ’ਤੇ ਦੋ ਵਿਅਕਤੀ ਸ਼ਹੀਦੀਆਂ ਪਾ ਗਏ। ਇਨ੍ਹਾਂ ਵਿੱਚ ਇਕ ਛਾਜਲੀ ਦਾ 70 ਸਾਲ ਜੰਗੀਰ ਸਿੰਘ ਤੇ ਦੂਜਾ 35 ਸਾਲ ਦਾ ਬੋਹੜ ਸਿੰਘ ਪਿੰਡ ਭੀਟੀਵਾਲ ਸ਼ਾਮਲ ਹਨ। ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡ ਛਾਜਲੀ ਦਾ ਨਿਹੰਗ ਸਿੰਘ ਜੰਗੀਰ ਸਿੰਘ ਖਾਲਸਾ ਲੰਘੀ ਰਾਤ ਸ਼ਹੀਦ ਹੋ ਗਿਆ ਹੈ। ਉਹ ਕਰੀਬ 70 ਵਰ੍ਹਿਆਂ ਦਾ ਸੀ। ਉਹ ਪਿਛਲੇ ਦੋ ਹਫਤਿਆਂ ਤੋਂ ਦਿੱਲੀ ਦੇ ਟਿਕਰੀ ਬਾਰਡਰ ’ਤੇ ਕਿਸਾਨ ਜਥੇਬੰਦੀ ਨਾਲ ਸੰਘਰਸ਼ ’ਤੇ ਡਟਿਆ ਹੋਇਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਦਰਬਾਰਾ ਸਿੰਘ ਛਾਜਲਾ ਅਤੇ ਮੇਲਾ ਸਿੰਘ, ਮ੍ਰਿਤਕ ਦੇ ਭਤੀਜੇ ਭੋਲਾ ਸਿੰਘ ਨੇ ਦੱਸਿਆ ਕਿ ਜੰਗੀਰ ਸਿੰਘ ਖਾਲਸਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਹਾਦਰਗੜ੍ਹ ’ਚ ਲਿਜਇਆ ਗਿਆ ਸੀ। ਕਿਸਾਨ ਜੰਗੀਰ ਸਿੰਘ ਖਾਲਸਾ ਅਣਵਿਆਹਿਆ ਸੀ ਅਤੇ ਆਪਣੇ ਭਤੀਜਿਆਂ ਕੋਲ ਰਹਿੰਦਾ ਸੀ ਪਰ ਜ਼ਮੀਨ ਨਾ ਹੋਣ ਕਰਕੇ ਉਹ ਜ਼ਦੂਰੀ ਕਰਦਾ ਸੀ।

ਲੰਬੀ: ਟਿਕਰੀ ਬਾਰਡਰ ‘ਤੇ ਭੀਟੀਵਾਲਾ ਦਾ 35 ਸਾਲਾ ਕਿਸਾਨ ਬੋਹੜ ਸਿੰਘ ਦੀ ਮੌਤ ਹੋ ਗਈ। ਬਤੌਰ ਵਾਲੰਟੀਅਰ ਬੋਹੜ ਸਿੰਘ ਬੀਤੀ ਰਾਤ ਆਪਣੇ ਸਾਥੀਆਂ ਸਮੇਤ ਕੈਂਪ ਦੀ ਪਹਿਰੇਦਾਰੀ ਮਗਰੋਂ ਤੜਕੇ ਤਿੰਨ ਵਜੇ ਸੁੱਤਾ ਸੀ। ਉਸ ਦੇ ਨਾਲ ਪਿੰਡ ਘੁਮਿਆਰਾ ਦੇ ਨੌਜਵਾਨ ਵੀ ਮੌਜੂਦ ਸਨ। ਬੋਹੜ ਸਿੰਘ ਭੀਟੀਵਾਲਾ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ ਅਨੁਸਾਰ ਸਵੇਰੇ 6-7 ਵਜੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮ੍ਰਿਤ ਪਾਇਆ ਗਿਆ। ਬੋਹੜ ਸਿੰਘ ਦੀ ਦੇਹ ਬਹਾਦੁਰਗੜ੍ਹ ਦੇ ਸਰਕਾਰੀ ਹਸਤਪਾਲ ਵਿਖੇ ਰਖਵਾਈ ਗਈ ਹੈ। ਲਾਸ਼ ਦਾ ਪੋਸਟਮਾਰਟਮ ਯੂਨੀਅਨ ਦੀ ਮੰਗ ਅਨੁਸਾਰ ਪੰਜਾਬ ਸਰਕਾਰ ਵਲੋਂ ਸ਼ਹੀਦ ਕਿਸਾਨ ਦੇ ਵਾਰਸਾਂ ਨੂੰ ਦਸ ਲੱਖ ਮੁਆਵਜ਼ਾ, ਨੌਕਰੀ ਅਤੇ ਕਰਜ਼ਾ ਮੁਆਫ਼ੀ ਹੋਣ ਬਾਅਦ ਕਰਵਾਇਆ ਜਾਵੇਗਾ। ਕਰੀਬ ਚਾਰ ਏਕੜ ਜ਼ਮੀਨ ਦਾ ਮਾਲਕ ਕਿਸਾਨ ਬੋਹੜ ਸਿੰਘ ਪਿਛਲੇ ਮਹੀਨੇ ਤੋਂ ਟਿਕਰੀ ਬਾਰਡਰ ਉੱਪਰ ਸੀ। ਉਹ ਆਪਣੇ ਪਿੱਛੇ ਕਰੀਬ ਦਸ ਸਾਲਾ ਲੜਕਾ ਅਤੇ ਪਤਨੀ ਛੱਡ ਗਿਆ ਹੈ। 

Share this post

Leave a Reply

Your email address will not be published. Required fields are marked *