19
Jan
ਗੁਜਰਾਤ : ਡੰਪਰ ਨੇ 20 ਮਜ਼ਦੂਰਾਂ ਨੂੰ ਕੁਚਲਿਆ, 15 ਦੀ ਮੌਤ
ਸੂਰਤ : ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਸੜਕ ਕਿਨਾਰੇ ਸੁੱਤੇ ਰਾਜਸਥਾਨ ਦੇ 20 ਪਰਵਾਸੀ ਮਜ਼ਦੂਰਾਂ ਨੂੰ ਟਰੱਕ ਨੇ ਦਰੜ ਦਿੱਤਾ ਜਿਨ੍ਹਾਂ ‘ਚੋਂ 15 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਦੁਖਦਾਈ ਘਟਨਾ ਸੂਰਤ ਤੋਂ 60 ਕਿਲੋਮੀਟਰ ਦੂਰ ਕੋਸੰਬਾ ਪਿੰਡ ਨੇੜੇ ਵਾਪਰੀ। ਗੰਨੇ ਨਾਲ ਲੱਦੀ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਤੋਂ ਬਾਅਦ ਟਰੱਕ ਚਾਲਕ ਸੰਤੁਲਨ ਗੁਆ ਬੈਠਾ ਤੇ ਸੜਕ ਕੰਢ ਸੁੱਤੇ ਮਜ਼ਦੂਰਾਂ ’ਤੇ ਜਾ ਚੜਿਆ। ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
Related posts:
ਪੱਛਮੀ ਬੰਗਾਲ ਚੋਣ : ਮਮਤਾ ਬੈਨਰਜੀ ਤੇ ਸੁਵੇਂਦੂ ਵਿਚਾਲੇ ਹੋਵੇਗਾ ਮੁਕਾਬਲਾ
ਪਾਕਿਸਤਾਨ : ਇਮਰਾਨ ਖਾਨ ਨੇ ਨੈਸ਼ਨਲ ਅਸੈਂਬਲੀ ਵਿੱਚ ਭਰੋਸੇ ਦਾ ਵੋਟ ਜਿੱਤਿਆ
ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਤੇ 25 ਦੌੜਾਂ ਨਾਲ ਹਰਾਇਆ
ਕਰੋਨਾ : ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਮੁੜ ਰਾਤ ਦਾ ਕਰਫਿਊ ਲਾਗੂ
ਕਿਸਾਨ ਅੰਦੋਲਨ ਦੇ ਸੌ ਦਿਨ : ਕੇਐੱਮਪੀ ਹਾਈਵੇ ਪੰਜ ਘੰਟਿਆਂ ਲਈ ਜਾਮ
ਅਮਰੀਕਾ : ਭਾਰਤੀ ਮੂਲ ਦੇ 55 ਲੋਕ ਅਹਿਮ ਅਹੁਦਿਆਂ 'ਤੇ ਨਿਯੁਕਤ