fbpx Nawidunia - Kul Sansar Ek Parivar

ਟਰੈਕਟਰ ਪਰੇਡ ਪਹਿਲਾਂ ਤੈਅ ਯੋਜਨਾ ਮੁਤਾਬਕ ਹੀ ਹੋਵੇਗੀ : ਕਿਸਾਨ ਯੂਨੀਅਨਾਂ

ਨਵੀਂ ਦਿੱਲੀ : ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਯੂਨੀਅਨਾਂ ਨੇ ਅੱਜ ਪੁਲੀਸ ਨੂੰ ਸਾਫ਼ ਕਰ ਦਿੱਤਾ ਕਿ 26 ਜਨਵਰੀ ਨੂੰ ਉਨ੍ਹਾਂ ਦੀ ਟਰੈਕਟਰ ਪਰੇਡ ਪਹਿਲਾਂ ਤੈਅ ਯੋਜਨਾ ਮੁਤਾਬਕ ਹੀ ਹੋਵੇਗੀ। ਅੱਜ ਦਿੱਲੀ, ਯੂਪੀ ਤੇ ਹਰਿਆਣਾ ਪੁਲੀਸ ਅਧਿਕਾਰੀਆਂ ਨਾਲ ਵਿਗਿਆਨ ਭਵਨ ਵਿੱਚ ਮੀਟਿੰਗ ਦੌਰਾਨ ਪੁਲੀਸ ਨੇ ਕਿਸਾਨ ਨੇਤਾਵਾਂ ਨੂੰ ਕਿਹਾ ਕਿ ਉਹ ਰਾਜਧਾਨੀ ਦੀ ਬਾਹਰੀ ਰਿੰਗ ਰੋਡ ਦੀ ਬਜਾਏ ਕੁੰਡਲੀ-ਮਨੇਸਰ-ਪਲਵਲ ਐਕਸਪ੍ਰੈਸਵੇਅ ’ਤੇ ਟਰੈਕਟਰ ਪਰੇਡ ਕਰਨ ਪਰ ਕਿਸਾਨਾਂ ਨੇ ਇਸ ਨੂੰ ਰੱਦ ਕਰ ਦਿੱਤਾ। ਇਸ ਮਾਮਲੇ ’ਤੇ ਵੀਰਵਾਰ ਨੂੰ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਮੁੜ ਹੋ ਸਕਦੀ ਹੈ।

Share this post

Leave a Reply

Your email address will not be published. Required fields are marked *