22
Jan
ਭਜਨ ਗਾਇਕ ਨਰਿੰਦਰ ਚੰਚਲ ਦਾ ਦਿੱਲੀ ਵਿੱਚ ਦੇਹਾਂਤ
ਭਜਨ ਗਾਇਕ ਨਰਿੰਦਰ ਚੰਚਲ ਦਾ 80 ਸਾਲ ਦੀ ਉਮਰ ਵਿੱਚ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦਿੱਲੀ ਦੇ ਸਰਵਪ੍ਰਿਯ ਵਿਹਾਰ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਏ। ਉਨ੍ਹਾਂ ਨੇ ਕਈ ਮਸ਼ਹੂਰ ਭਜਨ ਤੇ ਹਿੰਦੀ ਫਿਲਮਾਂ ਵਿੱਚ ਗੀਤ ਗਾਏ। ਉਨ੍ਹਾਂ ‘ਬੌਬੀ’, ‘ਬੇਨਾਮ’, ‘ਆਸ਼ਾ’, ‘ਰੋਟੀ ਕੱਪੜਾ ਔਰ ਮਕਾਨ’ ਤੇ ‘ਅਵਤਾਰ’ ਸਮੇਤ ਬੌਲੀਵੁੱਡ ਦੀਆਂ ਕਈ ਫ਼ਿਲਮਾਂ ਲਈ ਗੀਤ ਗਾਉਣ ਤੋਂ ਇਲਾਵਾ ਕਈ ਐਲਬਮਾਂ ਵੀ ਕੱਢੀਆਂ। ਉਨ੍ਹਾਂ ਨੂੰ ਬਿਹਤਰੀਨ ਪਿੱਠਵਰਤੀ ਗਾਇਕ ਲਈ ਫ਼ਿਲਮ ਫੇਅਰ ਪੁਰਸਕਾਰ ਵੀ ਮਿਲਿਆ ਸੀ।
ਉਨ੍ਹਾਂ ਨੇ ਰਾਜ ਕਪੂਰ ਦੀ ਫ਼ਿਲਮ ਬੌਬੀ ਵਿੱਚ ‘ਬੇਸ਼ੱਕ ਮੰਦਿਰ-ਮਸਜਿਦ ਤੋੜੋ’ ਗਾਣਾ ਗਾਇਆ। ਨਰਿੰਦਰ ਚੰਚਲ ਨੂੰ ਪਛਾਣ ਮਿਲੀ ਫਿਲਮ ‘ਆਸ਼ਾ’ ਵਿੱਚ ਗਾਏ ਮਾਤਾ ਦੇ ਭਜਨ ‘ਚਲੋ ਬੁਲਾਵਾ ਆਇਆ’ ਹੈ ਤੋਂ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ ਸੀ। ਸੰਗੀਤ ਜਗਤ ਦੇ ਕਈ ਲੋਕਾਂ ਨੇ ਉਨ੍ਹਾਂ ਦੇ ਦੇਹਾਂਤ ਤੇ ਦੁੱਖ ਜਤਾਇਆ ਹੈ।
Related posts:
ਅਮਰੀਕਾ : ਭਾਰਤੀ ਮੂਲ ਦੇ 55 ਲੋਕ ਅਹਿਮ ਅਹੁਦਿਆਂ 'ਤੇ ਨਿਯੁਕਤ
ਮਹਿਲਾ ਦਿਵਸ ਮੌਕੇ ਔਰਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਦਿੱਲੀ ਪੁੱਜਣ ਦਾ ਸੱਦਾ
ਕਿਸਾਨਾਂ ਵੱਲੋਂ 6 ਮਾਰਚ ਨੂੰ ਦਿੱਲੀ ਰਿੰਗ ਰੋਡ ਪੰਜ ਘੰਟੇ ਜਾਮ ਕਰਨ ਦਾ ਐਲਾਨ
ਪਰਵਾਸੀ ਭਾਰਤੀਆਂ ਨੂੰ ‘ਤਬਲੀਗ’ ਜਾਂ ਮੀਡੀਆ ਸਰਗਰਮੀਆਂ ’ਚ ਸ਼ਮੂਲੀਅਤ ਲਈ ਲੈਣੀ ਪਵੇਗੀ ਪ੍ਰਵਾਨਗੀ
ਹੁਣ 'ਨਵੀਂ ਮੰਡੀ' ਪਾਰਲੀਮੈਂਟ ’ਚ ਹੀ ਜਾ ਕੇ ਫ਼ਸਲ ਵੇਚਾਂਗੇ : ਰਾਕੇਸ਼ ਟਿਕੈਤ
ਨਵਰੀਤ ਸਿੰਘ ਦੇ ਪੋਸਟਮਾਰਟਮ ਦੀ ਵੀਡੀਓ ਪੇਸ਼ ਕਰਨ ਦੇ ਨਿਰਦੇਸ਼