22
Jan
ਬਗਦਾਦ : ਦੋ ਫਿਦਾਇਨ ਧਮਾਕਿਆਂ ’ਚ 32 ਵਿਅਕਤੀਆਂ ਦੀ ਮੌਤ
ਬਗਦਾਦ : ਇਰਾਕ ਦੀ ਰਾਜਧਾਨੀ ਵਿੱਚ ਇਕ ਭੀੜਭਾੜੇ ਵਾਲੀ ਮਾਰਕੀਟ ਵਿੱਚ ਦੋ ਫਿਦਾਇਨ ਧਮਾਕਿਆਂ ’ਚ ਘੱਟੋ-ਘੱਟ 32 ਵਿਅਕਤੀਆਂ ਦੀ ਮੌਤ ਹੋ ਗਈ ਤੇ 73 ਹੋਰ ਜਣੇ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਦੇਸ਼ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਤੇ ਆਰਥਿਕ ਸੰਕਟ ਦੇ ਮੱਦੇਨਜ਼ਰ ਪੈਦਾ ਹੋਏ ਤਣਾਅ ਵਿਚਾਲੇ ਅੱਜ ਕੇਂਦਰੀ ਬਗਦਾਦ ’ਚ ਸਥਿਤ ਬਾਬ ਅਲ-ਸ਼ਰਕੀ ਵਪਾਰਕ ਖੇਤਰ ਵਿੱਚ ਇਹ ਧਮਾਕੇ ਹੋਏ। ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਸੰਗਠਨ ਜਾਂ ਵਿਅਕਤੀ ਵਿਸ਼ੇਸ਼ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਸੀ ਲਈ।
Related posts:
ਅਮਰੀਕਾ : ਭਾਰਤੀ ਮੂਲ ਦੇ 55 ਲੋਕ ਅਹਿਮ ਅਹੁਦਿਆਂ 'ਤੇ ਨਿਯੁਕਤ
ਮਹਿਲਾ ਦਿਵਸ ਮੌਕੇ ਔਰਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਦਿੱਲੀ ਪੁੱਜਣ ਦਾ ਸੱਦਾ
ਕਿਸਾਨਾਂ ਵੱਲੋਂ 6 ਮਾਰਚ ਨੂੰ ਦਿੱਲੀ ਰਿੰਗ ਰੋਡ ਪੰਜ ਘੰਟੇ ਜਾਮ ਕਰਨ ਦਾ ਐਲਾਨ
ਪਰਵਾਸੀ ਭਾਰਤੀਆਂ ਨੂੰ ‘ਤਬਲੀਗ’ ਜਾਂ ਮੀਡੀਆ ਸਰਗਰਮੀਆਂ ’ਚ ਸ਼ਮੂਲੀਅਤ ਲਈ ਲੈਣੀ ਪਵੇਗੀ ਪ੍ਰਵਾਨਗੀ
ਹੁਣ 'ਨਵੀਂ ਮੰਡੀ' ਪਾਰਲੀਮੈਂਟ ’ਚ ਹੀ ਜਾ ਕੇ ਫ਼ਸਲ ਵੇਚਾਂਗੇ : ਰਾਕੇਸ਼ ਟਿਕੈਤ
ਨਵਰੀਤ ਸਿੰਘ ਦੇ ਪੋਸਟਮਾਰਟਮ ਦੀ ਵੀਡੀਓ ਪੇਸ਼ ਕਰਨ ਦੇ ਨਿਰਦੇਸ਼