ਕੜਕਦੀ ਠੰਢ ਚ ਕੈਲਗਰੀ ਵਾਸੀਆਂ ਨੇ ਕੀਤੀ ‘ਕਿਸਾਨ ਸੁਪੋਰਟ ਪਰੇਡ’

ਕੈਲਗਰੀ: ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਟਰੈਕਟਰ ਮਾਰਚ ਲਈ ਦਿੱੱਤੇ ਸੱਦੇ ਦੇ ਮੱਦੇਨਜ਼ਰ ਕੈਲਗਰੀ ਦੀਆਂ ਦੋ ਸੰਸਥਾਵਾਂ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਤੇ ਸਿੱਖ ਵਿਰਸਾ ਇੰਟਰਨੈਸ਼ਨਲ ਵਲੋਂ ‘ਕਿਸਾਨ ਸੁਪੋਰਟ ਪਰੇਡ’ ਦੇ ਦਿੱਤੇ ਸੱਦੇ ਅਨੁਸਾਰ 26 ਜਨਵਰੀ ਨੂੰ -18 ਡਿਗਰੀ ਤਾਪਮਾਨ ਵਿੱਚ ਕਿਸਾਨ ਹਿਤੈਸ਼ੀ ਬੱਚੇ, ਨੌਜਵਾਨ, ਬਜ਼ੁਰਗ, ਔਰਤਾਂ ਨੇ ਬੜੇ ਉਤਸ਼ਾਹ ਨਾਲ਼ ਪਰੇਡ ਵਿੱਚ ਹਿੱਸਾ ਲਿਆ। ਇਹ ਪਰੇਡ ਕੈਲਗਰੀ ਨਾਰਥ ਈਸਟ ਵਿੱਚ ਨੈਲਸਨ ਮੰਡੇਲਾ ਹਾਈ ਸਕੂਲ ਦੇ ਸਾਹਮਣੇ ਮੇਨ ਰੋਡ ‘ਤੇ ਕੀਤੀ ਗਈ। ਪਰੇਡ ਵਿੱਚ ਸ਼ਾਮਿਲ ਸਾਰੇ ਵਿਅਕਤੀਆਂ ਨੇ ਆਪਣੇ ਹੱਥਾਂ ਵਿੱਚ ਕਿਸਾਨ ਪੱਖੀ ਤੇ ਸਰਕਾਰ ਵਿਰੋਧੀ ਨਾਹਰਿਆਂ ਵਾਲ਼ੇ ਪਲੈਕ ਕਾਰਡ ਚੁੱਕੇ ਹੋਏ ਸਨ।

ਇਸ ਮੌਕੇ ਤੇ ਮੁੱਖ ਪ੍ਰਬੰਧਕ ਮਾਸਟਰ ਭਜਨ ਸਿੰਘ ਨੇ ਸੰਬੋਧਨ ਕਰਦਿਆਂ ਜਿਥੇ ਕਿਸਾਨਾਂ ਦੀਆਂ ਮੰਗਾਂ ਦੀ ਹਿਮਾਇਤ ਕੀਤੀ, ਉਥੇ ਭਾਰਤ ਸਰਕਾਰ ਵਲੋਂ ਮੰਗਾਂ ਨਾ ਮੰਨਣ ਦੀ ਜਿਦ ਦੀ ਸਖਤ ਨਿਖੇਧੀ ਕੀਤੀ। ਪ੍ਰਬੰਧਕਾਂ ਵਲੋਂ ਮੀਡੀਆ ਸਮੇਤ ਸਭ ਦਾ ਆਉਣ ਲਈ ਧੰਨਵਾਦ ਕੀਤਾ। ਇਸ ਮੌਕੇ ਕੈਲਗਰੀ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਿਰ ਸਨ। ਸਾਰੀ ਪਰੇਡ ਦੌਰਾਨ ਕਿਸਾਨਾਂ ਦੇ ਹੱਕ ਤੇ ਮੋਦੀ ਸਰਕਾਰ ਵਿਰੁੱਧ ਨਾਹਰੇ ਲਗਾਤਾਰ ਗੂੰਜਦੇ ਰਹੇ।

Share this post

Leave a Reply

Your email address will not be published. Required fields are marked *