08
Feb
ਕੰਵਰ ਗਰੇਵਾਲ ਦਾ ‘ਐਲਾਨ’ ਤੇ ਹਿੰਮਤ ਸੰਧੂ ਦਾ ‘ਅਸੀਂ ਵੱਢਾਂਗੇ’ ਗੀਤ ਯੂਟਿਊਬ ਨੇ ਹਟਾਏ
ਪੰਜਾਬੀ ਗਾਇਹਕ ਕੰਵਰ ਗਰੇਵਾਲ ਦਾ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਗੀਤ ‘ਐਲਾਨ’ ਅਤੇ ਹਿੰਮਤ ਸੰਧੂ ਦਾ ‘ਅਸੀਂ ਵੱਢਾਂਗੇ’ ਯੂਟਿਊਬ ਨੇ ਹਟਾ ਦਿੱਤੇ ਹਨ।
ਦਿ ਟ੍ਰਿਬਿਊਨ ਦੀ ਵੈਬਸਾਈਟ ਮੁਤਾਬਕ ਭਾਰਤ ਸਰਕਾਰ ਵੱਲੋਂ ਇਨ੍ਹਾਂ ਗੀਤਾਂ ਦੀ ਕਾਨੂੰਨੀ ਸ਼ਿਕਾਇਤ ਕੀਤੀ ਗਈ ਸੀ।
ਪਿਛਲੇ ਸਾਲ 25 ਸਤੰਬਰ ਤੋਂ ਬਹੁਤ ਸਾਰੀਆਂ ਪੰਜਾਬੀ ਸੈਲੀਬਰਿਟੀਜ਼ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਈਆਂ ਹਨ ਅਤੇ ਗੀਤ ਰਿਲੀਜ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਗੀਤਾਂ ਨੇ ਅੰਦੋਲਨ ਵਿੱਚ ਜਜ਼ਬਾ ਕਾਇਮ ਰੱਖਣ ਦਾ ਕੰਮ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੰਵਰ ਗਰੇਵਾਲ ਇਸ ਅੰਦੋਲਨ ਨਾਲ ਮੁੱਢ ਤੋਂ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਗਾਣਾ ਇੱਕ ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਸੀ।
ਕੰਵਰ ਗਰੇਵਾਲ ਨੇ ਆਪਣੇ ਫੇਸਬੁੱਕ ਪੰਨੇ ਉੱਪਰ ਯੂਟਿਊਬ ਦਾ ਸਕ੍ਰੀਨਸ਼ਾਟ ਜਿਸ ਵਿੱਚ ਯੂਟਿਊਬ ਵੱਲੋਂ ਸਰਕਾਰੀ ਸ਼ਿਕਾਇਤ ਉੱਪਰ ਗਾਣੇ ਹਟਾਏ ਜਾਣ ਦਾ ਨੋਟਿਸ ਦਿਖਾਈ ਦੇ ਰਿਹਾ ਹੈ ਸਾਂਝਾ ਕੀਤਾ। ਉਨ੍ਹਾਂ ਨੇ ਕੈਪਸ਼ਨ ਦਿੱਤਾ,” ਫੈਸਲੇ ਤਾਂ ਫ਼ੇਰ ਵੀ ਕਿਸਾਨ ਹੀ ਕਰੂਗਾ ਸਰਕਾਰ ਜੀ।”
Related posts:
ਦ ਗਰੇਟ ਇੰਡੀਅਨ ਕਿਚਨ : ਭਾਰਤੀ ਮਰਦਾਂ ਦੇ ਪਾਖੰਡ ਨੂੰ ਬੇਪਰਦ ਕਰਦੀ ਫ਼ਿਲਮ
ਰਾਜਕਪੂਰ ਦੇ ਪੁੱਤਰ ਰਾਜੀਵ ਕਪੂਰ ਦਾ ਦੇਹਾਂਤ
ਪਾਕਿਸਤਾਨ : ਦਿਲੀਪ ਕੁਮਾਰ ਤੇ ਰਾਜ ਕਪੂਰ ਦੇ ਜੱਦੀ ਘਰ ਖ਼ਰੀਦਣ ਲਈ 2.35 ਕਰੋੜ ਮਨਜ਼ੂਰ
ਦੀਪਾ ਮਹਿਤਾ ਦੀ 'ਫਨੀ ਬਵਾਏ' ਆਸਕਰ ਵਿਚ ਕਰੇਗੀ ਕੈਨੇਡਾ ਦੀ ਪ੍ਰਤੀਨਿਧਤਾ
ਬਾਲੀਵੁੱਡ 'ਤੇ ਅਚਾਨਕ ਵਧੇ ਹਮਲਿਆਂ ਦਾ ਕੀ ਕਾਰਨ ਹੈ? /ਸਿਧਾਰਥ ਭਾਟੀਆ - ਅਨੁਵਾਦ : ਕਮਲ ਦੁਸਾਂਝ
'ਸੀਰੀਅਸ ਮੈਨ' : ਸਲੱਮ, ਸਿਸਟਮ, ਸੁਸਾਇਟੀ, ਸੁਪਨੇ ਤੇ ਸਾਇੰਸ 'ਤੇ ਸਟਾਇਰ ਹੈ ਇਹ ਫ਼ਿਲਮ/ ਅਮਿਤ ਕਰਨ