fbpx Nawidunia - Kul Sansar Ek Parivar

ਰਾਜਕਪੂਰ ਦੇ ਪੁੱਤਰ ਰਾਜੀਵ ਕਪੂਰ ਦਾ ਦੇਹਾਂਤ

ਮੁੰਬਈ : ਮਰਹੂਮ ਅਦਾਕਾਰ ਰਾਜਕਪੂਰ ਦੇ ਪੁੱਤਰ ਐਕਟਰ-ਡਾਇਰੈਕਟਰ ਰਾਜੀਵ ਕਪੂਰ (58) ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਨੇ ਇੰਸਟਾਗ੍ਰਾਮ ’ਤੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਰੀਜੀਵ ਕਪੂਰ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਰਾਜੀਵ ਕਪੂਰ ਨੇ 1983 ਵਿੱਚ ਫਿਲਮ ‘ਏਕ ਜਾਨ ਹੈਂ ਹਮ’ ਤੋਂ ਫਿਲਮ ਜਗਤ ਵਿੱਚ ਬਤੌਰ ਅਦਾਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਫਿਲਮ ‘ਰਾਮ ਤੇਰੀ ਗੰਗਾ ਮੈਲੀ’ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀ ਬਤੌਰ ਹੀਰੋ ਆਖ਼ਿਰੀ ਫਿਲਮ ‘ਜ਼ਿੰਮੇਦਾਰ’ ਸੀ ਜੋ 1990 ਵਿੱਚ ਰਿਲੀਜ਼ ਹੋਈ ਸੀ। ਉਸ ਤੋਂ ਬਾਅਦ ਉਹ ਫਿਲਮ ਨਿਰਮਾਣ ਅਤੇ ਨਿਰਦੇਸ਼ਨ ਦੇ ਖੇਤਰ ਵਿੱਚ ਆ ਗਏ। ਉਨ੍ਹਾਂ ਦੀ ਬਤੌਰ ਨਿਰਮਾਤਾ ਪਹਿਲੀ ਫਿਲਮ ‘ਹਿਨਾ’ ਸੀ, ਜਿਸ ਦਾ ਨਿਰਦੇਸ਼ਨ ਉਨ੍ਹਾਂ ਦੇ ਵੱਡੇ ਭਰਾ ਰਣਧੀਰ ਕਪੂਰ ਨੇ ਕੀਤਾ ਸੀ ਤੇ ਉਸ ਵਿੱਚ ਮੁੱਖ ਭੂਮਿਕਾ ਰਿਸ਼ੀ ਕਪੂਰ ਨੇ ਨਿਭਾਈ ਸੀ।

Share this post

Leave a Reply

Your email address will not be published. Required fields are marked *