fbpx Nawidunia - Kul Sansar Ek Parivar

ਇੰਡੋ ਕੈਨੇਡੀਅਨ ਪ੍ਰੋਗ੍ਰੈਸਿਵ ਮੰਚ ਵੱਲੋਂ ਨੌਦੀਪ ਨੂੰ ਫ਼ੌਰੀ ਰਿਹਾਅ ਕਰਨ ਦੀ ਮੰਗ

 -ਪੁਲਸ ਵੱਲੋਂ ਉਸ ਦੇ ਖਿਲਾਫ ਮੜ੍ਹੇ ਝੂਠੇ ਕੇਸ ਵਾਪਸ ਹੋਣ
– ਪੁਲਸ ਵੱਲੋਂ ਉਸ ਨਾਲ ਕੀਤੇ ਜਬਰ ਜ਼ਨਾਹ ਦੀ ਨਿਖੇਧੀ
ਕੈਨੇਡਾ :-ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਮਜ਼ਦੂਰ ਪਰਿਵਾਰ ਦੀ ਲੜਕੀ ਨੌਦੀਪ ਕੌਰ, ਜਿਹੜੀ ਕਿ ਦਿੱਲੀ ਵਿਖੇ ਸਿੰਘੂ ਬਾਰਡਰ ਤੇ ਸਥਿਤ ਇਕ ਫ਼ੈਕਟਰੀ ‘ਚ ਕੰਮ ਕਰ ਰਹੀ ਸੀ । ਫ਼ੈਕਟਰੀ ਮਾਲਕਾਂ ਨੇ ਕਥਿਤ ਤੌਰ ਇਸ ਲੜਕੀ ਸਮੇਤ ਹੋਰ ਮਜ਼ਦੂਰ ਔਰਤਾਂ ਨੂੰ ਕੋਈ ਬਹਾਨਾ ਲਗਾ ਕੇ ਕੱਢ ਦਿੱਤਾ ਕਿਉਂਕਿ ਇਹ ਲੜਕੀ ਮਜ਼ਦੂਰ ਔਰਤਾਂ ਨੂੰ ਹੱਕਾਂ ਪ੍ਰਤੀ ਜਾਗਰੂਕ ਕਰ ਰਹੀ ਸੀ। ਫ਼ੈਕਟਰੀ ‘ਚੋਂ ਕੱਢੀਆਂ ਗਈਆਂ ਮਜ਼ਦੂਰ ਔਰਤਾਂ ਦੀ ਬਕਾਇਆ ਤਨਖ਼ਾਹ ਲਈ ਸੰਘਰਸ਼ ਕਰ ਰਹੀ ਇਸ ਜੁਝਾਰੂ ਲੜਕੀ ਨੂੰ ਪੁਲਸ ਨੇ ਗਿਰਫ਼ਤਾਰ ਕਰਕੇ ਜਿੱਥੇ ਅਣਮਨੁੱਖੀ ਤਸ਼ਦੱਦ ਕੀਤਾ ਉਥੇ ਕਥਿਤ ਤੌਰ ‘ਤੇ ਸਰੀਰਕ ਸ਼ੋਸ਼ਣ ਕਰਨ ਦੇ ਪੁਲਸ ਕੇ ਦੋਸ਼ ਲੱਗ ਰਹੇ ਹਨ। ਪੁਲਸ ‘ਚ ਇਸ ਲੜਕੀ ਨੂੰ ਕਰੀਬ ਇਕ ਮਹੀਨੇ ਦਾ ਸਮਾਂ ਹੋਣ ਵਾਲਾ ਹੈ ਪਰ ਬਹੁਤ ਹੀ ਸੰਗੀਨ ਧਰਾਂਵਾ ਲਾਕੇ ਜੇਲ੍ਹ ‘ਚ ਡੱਕੀ ਦਲਿਤ ਪਰਿਵਾਰ ਦੀ ਲੜਕੀ ਲਈ ਪੁਲਸ ਤੇ ਸਮੇਂ ਦੇ ਹਾਕਮਾਂ ਖਿਲਾਫ ਰੋਹ ਭਰਪੂਰ ਅਵਾਜ਼ ਬੁਲੰਦ ਕਰਨ ਦੀ ਲੋੜ ਹੈ। ਕਿਸਾਨ ਸੰਘਰਸ਼ ਦਾ ਵੀ ਹਿੱਸਾ ਬਣੀ ਇਸ ਲੜਕੀ ਦੇ ਹੱਕ ‘ਚ ਸਮੂਹ ਕਿਸਾਨ ਜਥੇਬੰਦੀਆਂ ਨੂੰ ਵੀ ਇਸ ਦੇ ਹੱਕ ‘ਚ ਡਟਕੇ ਨਿੱਤਰਣਾ ਚਾਹੀਦਾ ਹੈ । ਨੌਦੀਪ ਦੀ ਰਿਹਾਈ ਲਈ ਭਾਵੇਂ ਕਈ ਕਿਸਾਨ, ਮਜ਼ਦੂਰ  ,ਇਸਤਰੀ ਤੇ ਨੌਜਵਾਨ ਜਥੇਬੰਦੀਆਂ ਸੰਘਰਸ਼ ਦੇ ਮੈਦਾਨ ‘ਚ ਪਰ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਵਿਸ਼ਾਲ ਏਕਤਾ ਤੇ ਤਿੱਖੇ ਘੋਲ ਦੀ ਲੋੜ ਹੈ

ਇੰਡੋ ਕੈਨਡੀਅਨ ਪ੍ਰੋਗ੍ਰੈਸਿਵ ਮੰਚ ਦੇ ਆਗੂਆਂ ਚੇਅਰਮੈਨ ਡਾ. ਪ੍ਰਦੀਪ ਜੋਧਾਂ , ਪ੍ਰਧਾਨ ਜਗਰੂਪ ਸਿੰਘ ਧਾਲੀਵਾਲ , ਜ. ਸਕੱਤਰ ਹਰਦੇਵ ਸਿੰਘ ਤੇ ਹੋਰ ਅਹੁਦੇਦਾਰਾਂ ਤੇ ਕਮੇਟੀ ਮੈਂਬਰਾਂ ਵੱਲੋਂ ਨੌਦੀਪ ਕੌਰ ਨੂੰ ਫ਼ੌਰੀ ਰਿਹਾ ਕਰਨ, ਝੂਠੇ ਕੇਸ ਰੱਦ ਕਰਨ ਦੀ ਜਿੱਥੇ ਮੰਗ ਕੀਤੀ ਗਈ ਹੈ ਉੱਥੇ ਇਸ ਲੜਕੀ ਤੇ ਪੁਲਸ ਵੱਲੋਂ ਕੀਤੇ ਜਬਰ ਜ਼ੁਲਮ ਦੀ ਵੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਗਿਆ ਕਿ , “ਜੇਲ੍ਹਾਂ ‘ਚ ਡੱਕੀਆਂ ਧੀਆਂ-ਭੈਣਾਂ, ਹਾਕਮੋ ਕਰਜ਼ ਚੁਕਾਉਣਾਂ ਪੈਣਾ” …!

Share this post

Leave a Reply

Your email address will not be published. Required fields are marked *