fbpx Nawidunia - Kul Sansar Ek Parivar

ਪੰਜਾਬ ਵਿੱਚ ਕਿਸਾਨਾਂ ਦੀ ਪਹਿਲੀ ਮਹਾਂਪੰਚਾਇਤ, ਜਾਰੀ ਰਹੇਗਾ ਸੰਘਰਸ਼

ਜਗਰਾਉਂ (ਚਰਨਜੀਤ ਸਿੰਘ ਢਿੱਲੋਂ) : ਉੱਤਰ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਵਿੱਚ ਮਹਾਪੰਚਾਇਤਾਂ ਨੂੰ ਮਿਲੇ ਵੱਡੇ ਹੁੰਗਾਰੇ ਮਗਰੋਂ ਅੱਜ ਪੰਜਾਬ ਵਿੱਚ ਪਹਿਲੀ ਮਹਾਪੰਚਾਇਤ ਹੋਈ। ਕਿਸਾਨ ਸੰਯੁਕਤ ਮੋਰਚੇ ਵੱਲੋਂ ਇਹ ਮਹਾਪੰਚਾਇਤ ਜਗਰਾਉਂ ਅਨਾਜ ਮੰਡੀ ’ਚ ਕਰਵਾਈ ਗਈ। ਸੰਯੁਕਤ ਮੋਰਚੇ ਵੱਲੋਂ ਅੱਜ ਇਥੇ ਮਹਾਪੰਚਾਇਤ ਸ਼ੁਰੂ ਹੋ ਗਈ ਹੈ ਤੇ ਇਸ ’ਚ ਵੱਡੀ ਗਿਣਤੀ ਵਿੱਚ ਲੋਕ ਪੁੱਜੇ। ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ ਸਣੇ ਕਈ ਨੇਤਾ ਪੁੱਜੇ। ਪੁਲੀਸ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ। ਇਸ ਮੌਕੇ ਕਿਸਾਨ ਨੇਤਾਵਾਂ ਨੇ ਕਿਹਾ ਕਿਸਾਨਾਂ ਨੇ ਸਹੁੰ ਖਾਧੀ ਹੈ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਹੁਣ ਸਿਰਫ ਕਿਸਾਨ ਅੰਦੋਲਨ ਨਾ ਹੋ ਕੇ ਸਾਰੇ ਦੇਸ਼ ਵਾਸੀਆਂ ਦੀ ਅੰਦੋਲਨ ਬਣ ਚੁੱਕਿਆ ਹੈ। ਦੇਸ਼ ਦੀ 99 ਫੀਸਦ ਜਨਤਾ ਕਿਸਾਨਾਂ ਨਾਲ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਕਾਰਪੋਰੇਟਾਂ ਦੀ ਕਠਪੁਤਲੀ ਬਣੀ ਹੋਈ ਹੈ। ਪਹਿਲਾਂ ਇਹ ਪੰਚਾਇਤ ਸਵੇਰੇ ਸ਼ੁਰੂ ਹੋਣੀ ਸੀ ਧੁੰਦ ਕਾਰਨ ਇਹ ਬਾਅਦ ਦੁਪਹਿਰ ਹੋ ਰਹੀ ਹੈ।

Share this post

Leave a Reply

Your email address will not be published. Required fields are marked *