22
Feb
ਲਾਹੌਰ : ਢੋਲ-ਨਗਾੜੇ ਵਜਾ ਕੇ ਮਾਂ ਬੋਲੀ ਦਿਹਾੜਾ ਮਨਾਇਆ
ਪਾਕਿਸਤਾਨ ਲਾਹੌਰ ਵਿੱਚ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੇ ਮੌਕੇ ਸੂਬਾਈ ਅਸੈਂਬਲੀ ਦੇ ਸਾਹਮਣੇ ਇਕੱਠੇ ਹੋ ਕੇ ਲੋਕਾਂ ਨੇ ਪੰਜਾਬੀ ਭਾਸ਼ਾ ਨੂੰ ਬਣਦਾ ਦਰਜਾ ਦੇਣ ਦੀ ਮੰਗ ਕੀਤੀ ਗਈ।
ਉਨ੍ਹਾਂ ਢੋਲ-ਨਗਾੜੇ ਵਜਾ ਕੇ ਨੱਚ ਕੇ ਮਾਂ ਬੋਲੀ ਦਿਹਾੜਾ ਮਨਾਇਆ।
ਇੱਥੇ ਇਕੱਠੇ ਹੋਏ ਪੰਜਾਬੀ ਹਿਤੈਸ਼ੀਆਂ ਨੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਨੂੰ ਪੜ੍ਹਾਈ ਦਾ ਮਾਧਿਅਮ ਬਣਾਉਣ ਅਤੇ ਸਰਕਾਰੀ ਭਾਸ਼ਾ ਬਣਾਉਣ ਦੀ ਮੰਗ ਕੀਤੀ। ਬੀਤੇ ਇੱਕ ਦਹਾਕੇ ਤੋਂ ਪਾਕਿਸਤਾਨ ਦੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਅਧਿਕਾਰਤ ਭਾਸ਼ਾ ਬਣਾਉਣ ਦੀ ਮੰਗ ਉਠੀ ਹੈ।
ਇਸ ਵਾਰ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਭਾਸ਼ਾ ਨਾਲ ਜੁੜੇ ਕਾਰਕੁਨ, ਲੇਖਕ ਤੇ ਬੁੱਧੀਜੀਵੀਆਂ ਨੇ ਲਾਹੌਰ ਵਿੱਚ ਪੰਜਾਬ ਅਸੈਂਬਲੀ ਦੇ ਸਾਹਮਣੇ ਪੰਜਾਬੀ ਭਾਸ਼ਾ ਨੂੰ ਬਣਦਾ ਹੱਕ ਦੇਣ ਦੀ ਮੰਗ ਕੀਤੀ।
Related posts:
ਅਮਰੀਕਾ : ਭਾਰਤੀ ਮੂਲ ਦੇ 55 ਲੋਕ ਅਹਿਮ ਅਹੁਦਿਆਂ 'ਤੇ ਨਿਯੁਕਤ
ਮਹਿਲਾ ਦਿਵਸ ਮੌਕੇ ਔਰਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਦਿੱਲੀ ਪੁੱਜਣ ਦਾ ਸੱਦਾ
ਕਿਸਾਨਾਂ ਵੱਲੋਂ 6 ਮਾਰਚ ਨੂੰ ਦਿੱਲੀ ਰਿੰਗ ਰੋਡ ਪੰਜ ਘੰਟੇ ਜਾਮ ਕਰਨ ਦਾ ਐਲਾਨ
ਪਰਵਾਸੀ ਭਾਰਤੀਆਂ ਨੂੰ ‘ਤਬਲੀਗ’ ਜਾਂ ਮੀਡੀਆ ਸਰਗਰਮੀਆਂ ’ਚ ਸ਼ਮੂਲੀਅਤ ਲਈ ਲੈਣੀ ਪਵੇਗੀ ਪ੍ਰਵਾਨਗੀ
ਹੁਣ 'ਨਵੀਂ ਮੰਡੀ' ਪਾਰਲੀਮੈਂਟ ’ਚ ਹੀ ਜਾ ਕੇ ਫ਼ਸਲ ਵੇਚਾਂਗੇ : ਰਾਕੇਸ਼ ਟਿਕੈਤ
ਨਵਰੀਤ ਸਿੰਘ ਦੇ ਪੋਸਟਮਾਰਟਮ ਦੀ ਵੀਡੀਓ ਪੇਸ਼ ਕਰਨ ਦੇ ਨਿਰਦੇਸ਼