fbpx Nawidunia - Kul Sansar Ek Parivar

ਟੂਲਕਿੱਟ ਮਾਮਲੇ ਵਿੱਚ ਦਿਸ਼ਾ ਰਵੀ ਨੂੰ ਜ਼ਮਾਨਤ

ਨਵੀਂ ਦਿੱਲੀ : ਇਥੋਂ ਦੀ ਅਦਾਲਤ ਨੇ ਟੂਲਕਿੱਟ ਮਾਮਲੇ ਵਿੱਚ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ ਜ਼ਮਾਨਤ ਇਕ ਲੱਖ ਰੁਪਏ ਦੇ ਮੁਚੱਲਕੇ ’ਤੇ ਮਿਲੀ। ਦਿੱਲੀ ਪੁਲੀਸ ਨੇ ਉਸ ਦਾ ਚਾਰ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਉਸ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਦਿਸ਼ਾ ਰਵੀ ਤੇ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ ਵਿਚਾਲੇ ਸਿੱਧੇ ਤੌਰ ’ਤੇ ਕੋਈ ਸੰਬਧ ਨਜ਼ਰ ਨਹੀਂ ਆ ਰਿਹਾ।ਇਸ ਤੋਂ ਪਹਿਲਾਂ ਟੂਲਕਿੱਟ ਮਾਮਲੇ ਵਿੱਚ ਦਿਸ਼ਾ ਅੱਜ ਦਿੱਲੀ ਪੁਲੀਸ ਸਾਈਬਰ ਸੈੱਲ ਦੇ ਦਫਤਰ ਪਹੁੰਚੀ। ਉਸ ਤੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੇ “ਟੂਲਕਿੱਟ ਗੂਗਲ ਡੌਕ” ਦੀ ਜਾਂਚ ਸਬੰਧੀ ਪੁੱਛ ਪੜਤਾਲ ਕੀਤੀ ਗਈ। ਕੁੱਝ ਘੰਟਿਆਂ ਦੀ ਪੁੱਛ ਪੜਤਾਲ ਬਾਅਦ ਉਸ ਨੂੰ ਪੁਲੀਸ ਉਥੋਂ ਲੈ ਗਈ।

Share this post

Leave a Reply

Your email address will not be published. Required fields are marked *