fbpx Nawidunia - Kul Sansar Ek Parivar

ਗੰਗਾ ਪੁੱਤਰੀ – ਬਲਵਿੰਦਰ ਸਿੰਘ ਸੰਧੂ

ਉਹ ਕੇਸ ਛੰਡਦੀ

ਤਾਂ ਅੰਬਰ

ਤਾਰਿਆਂ ਨਾਲ ਭਰ ਜਾਂਦਾ …

ਸ਼ੀਸ਼ੇ ‘ਚ ਝਾਤ ਪਾਉਂਦੀ

ਸ਼ੀਸ਼ਾ, ਚੰਨ ਹੋ ਜਾਂਦਾ ….

ਅੱਖ ਪੁੱਟਦੀ

ਦਿਨ ਉੱਗ ਪੈਂਦਾ..

ਪਲਕ ਸੁੱਟਦੀ

ਰਾਤ ਡਿੱਗ ਪੈਂਦੀ ….

ਉਹ ਤੁਰਦੀ

ਤਾਂ ਧਰਤ ਝੋਲ ਖਾਂਦੀ…

ਬਹਿੰਦੀ

ਤਾਂ ਜਿ਼ਮੀਂ ਅਡੋਲ ਰਹਿੰਦੀ …

ਧੁੱਪ

ਓਹਦੇ ਤੇਜ਼ ਤੋਂ ਖ਼ੌਫ਼ ਖਾਂਦੀ ….

ਹਵਾ

ਉਹਦੇ ਸਾਹਾਂ ਦੀ ਸੁਗੰਧ ਚਾਹੁੰਦੀ ….

ਸਤਰੰਗੀ

ਤਾਂ ਓਹਦੇ ਸਿਰ ਦਾ ਪੁਰਾਣਾ ਡੋਰੀਆ…

ਤੇ ਸੂਰਜ

ਓਹਦੇ ਚੁੱਲ੍ਹੇ ‘ਚੋਂ ਉੱਡਿਆ ਸ਼ੱਰਾਰਾ…

ਓਹਦੇ

ਕੰਠ ਦੇ ਬੋਲ

ਹਵਾ ‘ਚ

ਇਨਕਲਾਬ ਓਰਦੇ

ਓਹਦੇ ਤੇਵਰਾਂ ‘ਚੋਂ

ਜਿੰਦਾਬਾਦ ਦੇ

ਸੁਰ ਬੋਲਦੇ

ਮੈਂ

ਓਸ ਨੂੰ ਮਿਲਣੈ..

ਕੁੱਖ ‘ਚੋਂ ਜਨਮਣੈ..

ਪਿਆਰ ਕਰਨੈ….!!

Share this post

Leave a Reply

Your email address will not be published. Required fields are marked *