fbpx Nawidunia - Kul Sansar Ek Parivar

ਕਰੋਨਾ ਕਾਰਨ ਦੇਸ਼ ਆਰਥਕ ਸੰਕਟ ‘ਚ- ਮੁਕੇਸ਼ ਅੰਬਾਨੀ ਦੀ ਸੰਪਤੀ 24% ਵਧੀ, ਅਡਾਨੀ ਦੀ ਸੰਪਤੀ ਹੋਈ ਦੁੱਗਣੀ

ਮੁੰਬਈ : ਕਰੋਨਾ ਕਾਰਨ ਜਿੱਥੇ ਦੇਸ਼ ਆਰਥਕ ਸੰਕਟ ਨਾਲ ਜੂਝ ਰਿਹਾ ਹੈ, ਉਥੇ ਦੇਸ਼ ਵਿਚ ਪੂੰਜੀਪਤੀਆਂ ਦੀ ਸੰਪਤੀ ਵਧ ਰਹੀ ਹੈ। ਹੁਰੂਨ ਗਲੋਬਲ ਰਿਚ ਲਿਸਟ 2021 ਮੁਤਾਬਕ ਕਰੋਨਾ ਕਾਲ ਵਿਚ ਦੇਸ਼ ਵਿਚ 40 ਅਰਬਪਤੀ ਵਧੇ ਹਨ। ਇਸ ਦੇ ਨਾਲ ਹੀ ਅਰਬਪਤੀਆਂ ਦੀ ਗਿਣਤੀ ਵਧ ਕੇ 177 ਹੋ ਗਈ ਹੈ। ਇਸ ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ ਦੀ ਸੰਪਤੀ 2020 ਵਿਚ 24% ਵਧੀ ਹੈ। ਅਮੀਰਾਂ ਦੀ ਸੂਚੀ ਵਿਚ ਅੰਬਾਨੀ ਦਾ 8ਵਾਂ ਸਥਾਨ ਹੈ। ਅੰਬਾਨੀ ਦੀ ਕੁੱਲ ਸੰਪਤੀ 6.1 ਲੱਖ ਕਰੋੜ ਰੁਪਏ (83 ਅਰਬ ਡਾਲਰ) ਦੱਸੀ ਗਈ ਹੈ। ਇਸ ਸੂਚੀ ਵਿਚ ਪਿਛਲੇ ਸਾਲ ਅੰਬਾਨੀ 9ਵੇਂ ਨੰਬਰਤੇ ਸੀ।
ਇਸੇ ਤਰ੍ਹਾਂ ਗੁਜਰਾਤ ਦੇ ਵਪਾਰੀ ਗੌਤਮ ਅਡਾਨੀ ਦੀ ਸੰਪਤੀ ਵੀ ਪਿਛਲੇ ਕੁਝ ਸਾਲਾਂ ਵਿਚ ਤੇਜ਼ੀ ਨਾਲ ਵਧੀ ਹੈ। ਉਨ੍ਹਾਂ ਨੇ 2020 ਵਿਚ ਆਪਣੀ ਸੰਪਤੀ ਕਰੀਬ ਦੁੱਗਣੀ ਵਧਾ ਕੇ 2.34 ਲੱਖ ਕਰੋੜ (32 ਅਰਬ ਡਾਲਰ) ਕਰ ਲਈ। ਇਸ ਦੇ ਨਾਲ ਹੀ ਉਹ ਅਮੀਰਾਂ ਦੀ ਸੂਚੀ ਵਿਚ 20 ਸਥਾਨ ਦੀ ਸਿੱਧੀ ਛਾਲ ਮਾਰ ਕੇ ਦੁਨੀਆ ਦੇ 48ਵਾਂ ਸਭ ਤੋਂ ਅਮੀਰ ਆਦਮੀ ਬਣ ਗਿਆ ਹੈ।

ਉਸ ਦੇ ਭਰਾ ਵਿਨੋਦ ਦੀ ਦੌਲਤ 128 ਫੀਸਦ ਵਧ ਕੇ 9.8 ਅਰਬ ਡਾਲਰ ਹੋ ਗਈ। ਆਈਟੀ ਕੰਪਨੀ ਐੱਚਸੀਐੱਲ ਦੇ ਸ਼ਿਵ ਨਾਦਰ ਭਾਰਤ ਦੇ ਤੀਜੇ ਸਭ ਤੋਂ ਅਮੀਰ ਹੈ। ਉਨ੍ਹਾਂ ਦੀ ਸੰਪਤੀ 27 ਅਰਬ ਡਾਲਰ ਦੀ ਹੈ।

Share this post

Leave a Reply

Your email address will not be published. Required fields are marked *