fbpx Nawidunia - Kul Sansar Ek Parivar

ਕਿਸਾਨਾਂ ਦੇ ਹੱਕ ਚ ਬੋਲਣ ਵਾਲੇ ਫ਼ਿਲਮੀ ਸਿਤਾਰਿਆਂ ਦੇ ਘਰ ਇਨਕਮ ਟੈਕਸ ਵਿਭਾਗ ਦੇ ਛਾਪੇ

ਮੁੰਬਈ : ਟੈਕਸ ਚੋਰੀ ਦੇ ਮਾਮਲੇ ਵਿੱਚ ਆਮਦਨ ਕਰ ਵਿਭਾਗ ਨੇ ਅੱਜ ਬੌਲੀਵੁੱਡ ਦੀਆਂ ਹਸਤੀਆਂ ਤਾਪਸੀ ਪੰਨੂ, ਅਨੁਰਾਗ ਕਸ਼ਯਪ ਤੇ ਵਿਕਾਸ ਬਹਿਲ ਦੇ ਟਿਕਾਣਿਆਂ ‘ਤੇ ਛਾਪੇ ਮਾਰੇ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਤਿੰਨੇ ਸੋਸ਼ਲ ਮੀਡੀਆ ’ਤੇ ਸਰਕਾਰ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਹਨ ਤੇ ਕਿਸਾਨ ਅੰਦੋਲਨ ਦੇ ਮਾਮਲੇ ਵਿੱਚ ਇਨ੍ਹਾਂ ਨੇ ਸਰਕਾਰ ਨੂੰ ਰੱਜ ਕੇ ਕੋਸਿਆ।

ਅਧਿਕਾਰੀਆਂ ਨੇ ਮੁੰਬਈ ਦੇ ਫੈਂਟਮ ਫਿਲਮਜ਼ ਐਂਡ ਟੈਲੰਟ ਹੰਟ ਕੰਪਨੀ ਦੇ ਦਫ਼ਤਰ ਉੱਤੇ ਛਾਪਾ ਮਾਰਿਆ ਹੈ। ਇਹ ਕੰਪਨੀ ਸਾਲ 2011 ਵਿਚ ਅਨੁਰਾਗ ਕਸ਼ਯਪ , ਵਿਕਰਮਾਦਿੱਤਿਆ ਮੋਟਵਾਨੀ, ਮਧੂ ਮੰਟੇਨਾ ਅਤੇ ਵਿਕਾਸ ਬਹਿਲ ਨੇ ਬਣਾਈ ਸੀ।

ਮੁੰਬਈ ਵਿੱਚ ਮੌਜੂਦ ਬੀਬੀਸੀ ਦੀ ਸਹਿਯੋਗੀ ਪੱਤਰਕਾਰ ਸੁਪ੍ਰਿਯਾ ਸੋਗਲੇ ਨੇ ਦੱਸਿਆ ਹੈ ਕਿ ਵਿਭਾਗ ਨੇ ਫਿਲਮ ਨਿਰਮਾਣ ਕੰਪਨੀ ਫੈਂਟਮ ਫਿਲਮਾਂ ਨਾਲ ਸਬੰਧਤ ਇੱਕ ਕੇਸ ਵਿੱਚ ਅਨੁਰਾਗ ਕਸ਼ਯਪ, ਵਿਕਾਸ ਬਹਿਲ ਅਤੇ ਤਾਪਸੀ ਪਨੂੰ ਨੂੰ ਸ਼ਾਮਲ ਕਰਕੇ ਮੁੰਬਈ ਅਤੇ ਪੂਣੇ ਵਿੱਚ ਲਗਭਗ 20 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।

Share this post

Leave a Reply

Your email address will not be published. Required fields are marked *