fbpx Nawidunia - Kul Sansar Ek Parivar

ਇਰਾਕੀ ਕਵਿਤਾ – ਕਫ਼ਨ/ ਸਿਨਾਨ ਅੰਤੂਨ

ਮੈਂ ਬੁਰਸ਼ ਚੁੱਕਿਆ
ਮੌਤ ਚ ਡੁਬੋਇਆ ਹੋਇਆ
ਤੇ ਬਣਾ ਦਿੱਤੀ ਇਕ ਖਿੜਕੀ
ਯੁੱਧ ਦੀ ਕੰਧ ‘ਤੇ

ਮੈਂ ਖੋਲ੍ਹੀ ਖਿੜਕੀ
ਕਿਸੇ ਚੀਜ਼ ਦੀ
ਭਾਲ ‘ਚ

ਪਰ
ਦੇਖਿਆ
ਇਕ ਹੋਰ ਯੁੱਧ

ਇਕ ਪਾਸੇ
ਬੈਠੀ ਸੀ ਮਾਂ
ਜੋ ਬੁਣ ਰਹੀ ਸੀ ਕਫ਼ਨ
ਉਸ ਮ੍ਰਿਤਕ ਲਈ
ਜੋ ਹਾਲੇ ਪੇਟ ਵਿਚ ਹੀ ਸੀ
(1990)

ਹਿੰਦੀ ਤੋਂ ਅਨੁਵਾਦ-ਸੁਸ਼ੀਲ ਦੁਸਾਂਝ

Share this post

Leave a Reply

Your email address will not be published. Required fields are marked *