05
Mar
ਕਿਸਾਨਾਂ ਵੱਲੋਂ 6 ਮਾਰਚ ਨੂੰ ਦਿੱਲੀ ਰਿੰਗ ਰੋਡ ਪੰਜ ਘੰਟੇ ਜਾਮ ਕਰਨ ਦਾ ਐਲਾਨ
ਚੰਡੀਗੜ੍ਹ : ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ ਸਾਂਝੇ ਕਿਸਾਨ ਮੋਰਚੇ ਵੱਲੋਂ ਭਲਕੇ 6 ਮਾਰਚ ਨੂੰ ਦਿੱਲੀ ਦੇ ਰਸਤੇ ਵਿੱਚ ਪੰਜ ਘੰਟੇ ਦਾ ਟ੍ਰੈਫ਼ਿਕ ਜਾਮ ਲਗਾਇਆ ਜਾਵੇਗਾ। ਕਿਸਾਨ ਅੰਦੋਲਨ ਦੌਰਾਨ ਜੇਲ੍ਹਾਂ ਵਿੱਚ ਡੱਕੇ ਕਿਸਾਨਾਂ ਦੀ ਰਿਹਾਈ ਦੇ ਲਈ ਮੁਫ਼ਤ ਕਾਨੂੰਨੀ ਸਹਾਇਤਾ ਦੇ ਰਹੇ ਵਕੀਲਾਂ ਦੇ ਪੈਨਲ ਦੇ ਮੈਂਬਰਾਂ ਵਿੱਚ ਪ੍ਰੇਮ ਸਿੰਘ ਭੰਗੂ ਸਮੇਤ ਹੋਰ ਕਈ ਵਕੀਲਾਂ ਨੇ ਅੱਜ ਇੱਥੇ ਕਿਸਾਨ ਭਵਨ ਵਿੱਚ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ 6 ਮਾਰਚ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਦਿੱਲੀ ਦੀ ਰਿੰਗ ਰੋਡ ਉਤੇ ਜਾਮ ਲਗਾਇਆ ਜਾਵੇਗਾ, ਜਿਸ ਕਾਰਨ ਨਾ ਤਾਂ ਟ੍ਰੈਫ਼ਿਕ ਦਿੱਲੀ ਤੋਂ ਬਾਹਰ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਬਾਹਰੀ ਟ੍ਰੈਫ਼ਿਕ ਦਿੱਲੀ ਦੇ ਅੰਦਰ ਜਾਣ ਦਿੱਤੀ ਜਾਵੇਗੀ।
Related posts:
ਪੰਜਵੀਂ, ਅੱਠਵੀਂ ਤੇ ਦਸਵੀਂ ਦੇ ਵਿਦਿਆਰਥੀ ਬਿਨਾਂ ਪ੍ਰੀਖਿਆਵਾਂ ਦੇ ਹੋਣਗੇ ਪਾਸ
21 ਅਪ੍ਰੈਲ ਨੂੰ ਦਿੱਲੀ ਵੱਲ ਵੱਡੇ ਪੱਧਰ 'ਤੇ ਕੂਚ ਕੀਤਾ ਜਾਵੇਗਾ : ਉਗਰਾਹਾਂ
ਲਹਿੰਦੇ ਪੰਜਾਬ ਦੇ ਪੰਜਾਬੀ ਲੇਖਕ ਮੁਹੰਮਦ ਜੁਨੈਦ ਅਕਰਮ ਦਾ ਇੰਤਕਾਲ
ਸੁਖਬੀਰ ਬਾਦਲ ਦੇ ਦਲਿਤ ਉਪ ਮੁੱਖ ਮੰਤਰੀ ਵਾਲੇ ਬਿਆਨ 'ਤੇ ਭਖੀ ਸਿਆਸਤ
ਕਰੋਨਾ ਕਾਰਨ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ, ਬਾਰ੍ਹਵੀਂ ਦੀਆਂ ਮੁਲਤਵੀ
ਕਰੋਨਾ : ਅੱਧੀ ਆਬਾਦੀ ਨੂੰ ਪੂਰਾ ਖਾਣਾ ਨਸੀਬ ਨਹੀਂ, ਬ੍ਰਾਜ਼ੀਲ ਵਿੱਚ ਦੋ ਕਰੋੜ ਭੁੱਖੇ ਮਰਨ ਲਈ ਮਜਬੂਰ